• Home
  • »
  • News
  • »
  • punjab
  • »
  • FINANCE MINISTER MANPREET BADAL WIFE VEENU BADAL CONGRATULATED THE PEOPLE ON THE OCCASION OF CHHATH PUJA

ਵੀਨੂੰ ਬਾਦਲ ਨੇ ਛੱਠ ਪੂਜਾ ਦੇ ਪ੍ਰੋਗਰਾਮ 'ਤੇ ਪਹੁੰਚ ਕੇ ਲੋਕਾਂ ਨੂੰ ਦਿੱਤੀ ਵਧਾਈ  

ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਵੀ  ਅੱਜਕੱਲ੍ਹ ਸਿਆਸਤ ਵਿਚ ਹਨ ਸਰਗਰਮ  ਛੱਠ ਪੂਜਾ ਦੇ ਪ੍ਰੋਗਰਾਮ ਤੇ ਪਹੁੰਚ ਕੇ ਲੋਕਾਂ ਨੂੰ ਦਿੱਤੀ ਵਧਾਈ  

ਵੀਨੂੰ ਬਾਦਲ ਨੇ ਛੱਠ ਪੂਜਾ ਦੇ ਪ੍ਰੋਗਰਾਮ 'ਤੇ ਪਹੁੰਚ ਕੇ ਲੋਕਾਂ ਨੂੰ ਦਿੱਤੀ ਵਧਾਈ  

ਵੀਨੂੰ ਬਾਦਲ ਨੇ ਛੱਠ ਪੂਜਾ ਦੇ ਪ੍ਰੋਗਰਾਮ 'ਤੇ ਪਹੁੰਚ ਕੇ ਲੋਕਾਂ ਨੂੰ ਦਿੱਤੀ ਵਧਾਈ  

  • Share this:
ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ  ਚੰਡੀਗੜ੍ਹ ਵਿੱਚ ਆਪਣੀ ਪ੍ਰੋਗਰਾਮਾਂ ਵਿਚ ਰੁੱਝੇ ਹੋਏ ਹਨ ਪ੍ਰੰਤੂ ਉਨ੍ਹਾਂ ਦੇ ਪਿੱਛੇ ਬਠਿੰਡਾ ਹਲਕੇ ਵਿੱਚ  ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਲਈ  ਖ਼ੁਦ ਵੀਨੂੰ ਬਾਦਲ ਸਰਗਰਮ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ  ਅੱਜ ਸ਼ਹਿਰ ਅੰਦਰ ਮਨਾਏ ਗਏ ਛੱਠ ਪੂਜਾ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਛੱਠ ਪੂਜਾ ਦੀ ਵਧਾਈ ਦਿੱਤੀ।



ਜਿਕਰਯੋਗ ਹੈ ਕਿ ਪਹਿਲਾ ਉਨ੍ਹਾਂ ਸਰਹਿੰਦ ਨਹਿਰ ਸਮੇਤ ਹੋਰਨਾਂ ਥਾਵਾਂ ਦਾ ਦੌਰਾ ਕੀਤਾ ਜਿੱਥੇ ਛੱਠ ਪੂਜਾ ਦਾ ਤਿਉਹਾਰ ਮਨਾਇਆ ਜਾਣਾ ਸੀ। ਉਨ੍ਹਾਂ ਛੱਠ ਪੂਜਾ ਦੇ ਤਿਉਹਾਰ ਲਈ ਸ਼ਰਧਾਲੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਲੋਹੜੀ ਦੇ ਪ੍ਰਬੰਧ ਕਰਵਾਏ। ਉਨ੍ਹਾਂ ਕਿਹਾ ਕਿ ਸਾਡੇ ਧਾਰਮਿਕ ਤਿਉਹਾਰ ਸਾਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਬਠਿੰਡਾ ਸ਼ਹਿਰ ਅੰਦਰ  ਸਾਰੇ ਧਾਰਮਿਕ ਤਿਉਹਾਰਾਂ ਨੂੰ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ।



ਬਠਿੰਡਾ ਸ਼ਹਿਰ ਅੰਦਰ ਛੱਠ ਪੂਜਾ ਦਾ ਤਿਉਹਾਰ ਮਨਾਉਣ ਵਾਲੇ ਵੱਡੀ ਗਿਣਤੀ ਲੋਕ ਰਹਿੰਦੇ ਹਨ ਜਿਨ੍ਹਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਛੱਠ ਪੂਜਾ ਦੇ ਤਿਉਹਾਰ ਲਈ ਸ਼ਰਧਾਲੂਆਂ ਨੂੰ ਕੋਈ ਸਮੱਸਿਆ ਨਾ ਆਵੇ ਇਸ ਦੇ ਪੂਰੇ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕੀਤੇ ਗਏ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਛੱਠ ਪੂਜਾ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਵੱਖ ਵੱਖ ਥਾਵਾਂ ਧੋਬੀਆਣਾ ਬਸਤੀ,ਜਨਤਾ ਨਗਰ, ਉਧਮ ਸਿੰਘ ਨਗਰ ਵਿੱਖੇ ਮਨਾਏ ਗਏ ਤਿਉਹਾਰ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਨਾਲ ਕਾਂਗਰਸੀ ਵਰਕਰ ਵੀ ਹਾਜ਼ਰ ਰਹੇ।
Published by:Ashish Sharma
First published: