ਚੰਡੀਗੜ੍ਹ : 21 ਸਾਲ ਬਾਅਦ ਭਾਰਤ ਨੂੰ ਮਿਸ ਯੂਨੀਵਰਸ(Miss Universe 2021) ਦਾ ਖਿਤਾਬ ਦਿਵਾਉਣ ਵਾਲੀ ਪੰਜਾਬੀ ਕੁੜੀ ਹਰਨਾਜ਼ ਕੌਰ (Harnaaz Kaur Sandhu) ਦੇ ਘਰ ਖੁਸ਼ੀਆਂ ਦਾ ਮਾਹੌਲ ਹੈ। ਖਰੜ ਸ਼ਿਵਾਲਿਕ ਸਿਟੀ ਦੇ ਰਹਿਣ ਵਾਲੇ ਹਰਨਾਜ਼ ਦੇ ਪਰਿਵਾਰ ਵਿੱਚ ਸਵੇਰ ਤੋਂ ਹੀ ਜਸ਼ਨ ਦਾ ਮਾਹੌਲ ਹੈ। ਨਿਊਜ਼18 ਨੇ ਸਭ ਤੋਂ ਪਹਿਲਾਂ ਹਰਨਾਜ਼ ਦੇ ਪਰਿਵਾਰ ਨਾਲ ਗੱਲ ਕੀਤੀ। ਪੇਸ਼ੇ ਤੋਂ ਗਾਇਨੀਕੋਲੋਜਿਸਟ ਮਾਂ ਨੇ ਦੱਸਿਆ ਕਿ ਹਰਨਾਜ਼ ਨੂੰ ਮੱਕੀ ਦੀ ਰੋਟੀ ਦਾ ਬਹੁਤ ਸ਼ੌਕੀਨ ਹੈ। ਜਦੋਂ ਉਹ ਵਾਪਸ ਆਵੇਗੀ, ਪਹਿਲਾਂ ਉਸਨੂੰ ਮੱਕੀ ਦੀ ਰੋਟੀ ਖੁਆਈ ਜਾਵੇਗੀ।
ਇਸ ਤੋਂ ਇਲਾਵਾ ਉਹ ਯੋਗਾ ਮੈਡੀਟੇਸ਼ਨ ਵੀ ਕਰਦੀ ਹੈ। ਉਹ ਬਹੁਤ ਸ਼ਾਂਤ ਕੁੜੀ ਹੈ। ਆਪਣੇ ਕੁੱਤੇ ਰੋਜਰ ਨੂੰ ਬਹੁਤ ਯਾਦ ਕਰਦੀ ਹੈ। ਉਸਦਾ ਸ਼ੌਕ ਰੋਜਰ ਨਾਲ ਖੇਡਣਾ ਹੈ। ਜਿੱਤ ਤੋਂ ਬਾਅਦ ਆਪਣੇ ਪਰਿਵਾਰ ਨਾਲ ਵੀਡੀਓ ਕਾਲ 'ਤੇ ਗੱਲ ਕਰਦਿਆਂ ਹਰਨਾਜ਼ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਨੇ ਇਹ ਮੁਕਾਮ ਹਾਸਲ ਕਰ ਲਿਆ ਹੈ।
ਹਰਨਾਜ਼ ਦੇ ਭਰਾ ਹਰਨੂਰ ਇੱਕ ਸੰਗੀਤਕਾਰ ਹੈ।
Miss Universe 2021: ਪੰਜਾਬ ਦੀ ਧੀ ਹਰਨਾਜ਼ ਸੰਧੂ ਬਣੀ ਮਿਸ ਯੂਨੀਵਰਸ 2021, ਦੁਨੀਆ 'ਚ ਵਧਾਇਆ ਦੇਸ਼ ਦਾ ਮਾਣ
ਉਸ ਨੇ ਦੱਸਿਆ ਕਿ ਅਸੀਂ ਭੈਣ-ਭਰਾ ਕਦੇ ਲੜਦੇ ਨਹੀਂ ਹਾਂ। ਹਰਨਾਜ਼ ਦਾ ਉਪਨਾਮ ਕੈਂਡੀ ਹੈ। ਭਰਾ ਨੇ ਦੱਸਿਆ ਕਿ ਉਹ ਕਦੇ ਗੁੱਸਾ ਨਹੀਂ ਕਰਦੀ। ਇਹੀ ਕਾਰਨ ਹੈ ਕਿ ਸਾਡੇ ਸਾਰਿਆਂ ਲਈ ਮਨਪਸੰਦ ਹੈ।
ਭੰਗੜਾ ਅਧਿਆਪਕ ਰਹੇ ਹਰਨਾਜ਼ ਦੇ ਪਿਤਾ ਪੇਸ਼ੇ ਤੋਂ ਰੀਅਲ ਅਸਟੇਟ ਦਾ ਕੰਮ ਕਰਦੇ ਹਨ। ਉਸ ਦੀਆਂ ਅੱਖਾਂ ਵਿਚੋਂ ਵੀ ਖੁਸ਼ੀ ਦੇ ਹੰਝੂ ਵਹਿ ਰਹੇ ਸਨ। ਆਖਿਰ ਧੀ ਨੇ ਇੰਨਾ ਵੱਡਾ ਕੰਮ ਕੀਤਾ ਹੈ।
ਪਿਤਾ ਸੰਧੂ ਨੇ ਦੱਸਿਆ ਕਿ ਅਸੀਂ ਆਪਣੀ ਬੇਟੀ ਨੂੰ ਕਦੇ ਨਹੀਂ ਰੋਕਿਆ। ਉਸ ਨੂੰ ਸਿਰਫ਼ ਇਹੀ ਕਿਹਾ ਗਿਆ ਕਿ ਜੋ ਵੀ ਕੰਮ ਕਰੋ, ਉਸ ਨੂੰ ਚੰਗੀ ਤਰ੍ਹਾਂ ਕਰੋ ਅਤੇ ਮਿਹਨਤ ਕਰੋ। ਇਹੀ ਕਾਰਨ ਹੈ ਕਿ ਅੱਜ ਪਰਿਵਾਰ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।