• Home
 • »
 • News
 • »
 • punjab
 • »
 • FIR AGAINST 23 AAP LEADERS IN MOHALI FOR DISREGARDING COVID RULES

ਮੋਹਾਲੀ ‘ਚ ਆਪ ਦੇ 23 ਨੇਤਾਵਾਂ ਵੱਲੋਂ ਕੋਵਿਡ ਨਿਯਮਾਂ ਦੀ ਅਣਗਹਿਲੀ ਕਰਨ ਖਿਲਾਫ FIR

200 ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ

ਮੋਹਾਲੀ ‘ਚ ਆਪ ਦੇ 23 ਨੇਤਾਵਾਂ ਵੱਲੋਂ ਕੋਵਿਡ ਨਿਯਮਾਂ ਦੀ ਅਣਗਹਿਲੀ ਕਰਨ ਖਿਲਾਫ FIR

 • Share this:
  ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਪੰਜਾਬ ਵਿੱਚ ਬਿਜਲੀ ਕੱਟ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਜੀ ਰਿਹਾਇਸ਼ ਦਾ ਘਿਰਾਓ ਕੀਤਾ ਸੀ। ਜ਼ਿਲੇ ਦੇ ਐਸਐਸਪੀ ਅਨੁਸਾਰ ਮੋਹਾਲੀ ਦੇ ਮੁੱਲਾਂਪੁਰ ਥਾਣੇ ਵਿਚ ਆਪ ਪਾਰਟੀ ਦੇ 23 ਆਗੂਆਂ ਸਮੇਤ 200 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਸਾਰਿਆ ਉਤੇ ਕੋਵਿਡ ਨਿਯਮਾਂ ਦੀ ਧੱਜੀਆਂ ਉਡਾਉਣ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

  ਪੁਲਿਸ ਨੇ ਹਰਪਾਲ ਚੀਮਾ 'ਆਪ' ਆਗੂ, ਭਾਗਵੰਤ ਮਾਨ ਐਮ.ਪੀ., ਮੀਤ ਹੇਅਰ ਦੇ ਵਿਧਾਇਕ ਬਰਨਾਲਾ,  ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲਸਿੰਘ ਵਾਲਾਸ  ਕੁਲਵੰਤ ਸਿੰਘ ਪੰਡੋਰੀ ਵਿਧਾਇਕ ਮਹਿਲਕਲਾਂ, ਮਾਸਟਰ ਬਲਦੇਵ ਸਿੰਘ ਵਿਧਾਇਕ ਜੈਤੋ,  ਨਰਿੰਦਰ ਸਿੰਘ ਸ਼ੇਰਗਿੱਲ ਹਲਕਾ ਇੰਚਾਰਜ ਖਰੜ ਆਪ, ਪਰਮਿੰਦਰ ਸਿੰਘ ਗੋਲਡੀ, ਜ਼ਿਲ੍ਹਾ ਮੁਹਾਲੀ ਪ੍ਰਧਾਨ. ਡਾ: ਸੰਨੀ ਸਿੰਘ ਆਹਲੂਵਾਲੀਆ, ਸਟੇਟ ਜੁਆਇੰਟ ਸੈਕਟਰੀ, ਡਾਕਟਰ ਵਿੰਗ ਆਪ ਪੰਜਾਬ,  ਜਗਦੇਵ ਸਿੰਘ ਮਲੋਆ, ਸਾਬਕਾ ਮੀਤ ਪ੍ਰਧਾਨ ਜ਼ਿਲ੍ਹਾ ਮੁਹਾਲੀ,  ਅਮਨਦੀਪ ਸਿੰਘ ਰੌਕੀ ਮੀਤ ਪ੍ਰਧਾਨ ਜ਼ਿਲ੍ਹਾ ਮੁਹਾਲੀ ਯੂਥ ਵਿੰਗ, ਗੁਰਿੰਦਰ ਸਿੰਘ ਕੈਰੋਂ ਪ੍ਰਧਾਨ ਸਾਬਕਾ ਸੈਨਿਕ ਜ਼ਿਲ੍ਹਾ ਮੁਹਾਲੀ, ਹਰੀਸ਼ ਕੌਸ਼ਲ ਸਾਬਕਾ ਪ੍ਰਧਾਨ ਜ਼ਿਲ੍ਹਾ ਮੁਹਾਲੀ,  ਗੁਰਮੇਲ ਸਿੰਘ ਕਾਹਲੋਂ ਖਜ਼ਾਨਚੀ, ਸਤਵੀਰ ਸਿੰਘ ਸੰਧੂ ਬਲਾਕ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ, ਪਰਮਬੰਸ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਨਵਜੋਤ ਸਿੰਘ ਸੈਣੀ ਹਲਕਾ ਡੇਰਾਬਸੀ, ਕੈਪਟਨ ਹਰਦੀਪ ਸਿੰਘ ਮਾਂਗਟ ਹਲਕਾ ਖੰਨਾ, ਸਤਵਿੰਦਰ ਸਿੰਘ ਸੋਹੀ ਜ਼ਿਲ੍ਹਾ ਪ੍ਰਧਾਨ ਕਾਨੂੰਨੀ ਸੈੱਲ ਸੰਗਰੂਰ, ਗਗਨਦੀਪ ਸਿੰਘ ਚੱਡਾ ਸੂਬਾ ਸਕੱਤਰ,  ਜਮੀਲ ਉਲ ਰਹਿਮਾਨ ਘੱਟ ਗਿਣਤੀ ਵਿੰਗ ਦੇ ਪ੍ਰਧਾਨ , ਗੋਵਿੰਦਰ ਮਿੱਤਲ ਆਪ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ,  ਗੁਰਵਿੰਦਰ ਸਿੰਘ ਢਿੱਲੋ ਫਤਹਿਗੜ੍ਹ ਸਾਹਿਬ ਸਮੇਤ 200 ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ।
  Published by:Ashish Sharma
  First published: