ਗੁਰਦੀਪ ਸਿੰਘ
ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਅਮਲੋਹ ਦੀ ਪੁਲੀਸ ਵੱਲੋਂ ਪਿੰਡ ਕਾਹਨਪੁਰਾ ਦੇ ਨੇੜੇ ਇਕ ਪਟਾਕੇ ਦੇ ਗੋਦਾਮ ਤੇ ਛਾਪਾ ਮਾਰ ਕੇ ਵੱਡੀ ਗਿਣਤੀ ਵਿੱਚ ਪਟਾਕੇ ਬਰਾਮਦ ਕੀਤੇ ਗਏ।ਇਸ ਸਬੰਧੀ ਥਾਣਾ ਅਮਲੋਹ ਦੇ ਐੱਸ ਐੱਚ ਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਕਾਂਸਲ ਫੀਡ ਫੈਕਟਰੀ ਦੇ ਸਾਹਮਣੇ ਇਕ ਵਿਅਕਤੀ ਵਲੋਂ ਨਾਜਾਇਜ਼ ਤੌਰ ਤੇ ਪਟਾਕਿਆਂ ਦਾ ਗੁਦਾਮ ਬਣਾਈਆਂ ਗਈਆਂ ਹੈ ਅਤੇ ਉਹ ਗੋਦਾਮ ਵਿੱਚ ਪਟਾਕੇ ਵੇਚ ਰਿਹਾ ਹੈ। ਜਿਸ 'ਤੇ ਕਾਰਵਾਈ ਕਰਦਿਆਂ ਥਾਣਾ ਅਮਲੋਹ ਦੇ ਐਸਐਚਓ ਨੇ ਆਪਣੀ ਪੁਲਿਸ ਪਾਰਟੀ ਸਮੇਤ ਗੋਦਾਮ ਤੇ ਛਾਪਾ ਮਾਰਿਆ।
ਪੁਲੀਸ ਪਾਰਟੀ ਨੇ ਛਾਪੇ ਦੌਰਾਨ ਗੋਦਾਮ ਵਿਚੋਂ ਵੱਡੀ ਗਿਣਤੀ 'ਚ ਪਟਾਕੇ ਬਰਾਮਦ ਕੀਤੇ। ਗੋਦਾਮ ਵਿਚ ਤਿੰਨ ਟਰੱਕਾਂ ਦੇ ਕਰੀਬ ਪਟਾਕੇ ਰੱਖੇ ਹੋਏ ਸਨ। ਰੇਡ ਦੌਰਾਨ ਪੁਲਿਸ ਨੇ ਇਕ ਵਿਅਕਤੀ ਨੂੰ ਮੌਕੇ ਤੋਂ ਕਾਬੂ ਕੀਤਾ ਹੈ ਜਿਸ ਨੇ ਆਪਣਾ ਨਾਮ ਰਾਜਿੰਦਰ ਕੁਮਾਰ ਉਰਫ ਬੱਲਾ ਵਾਸੀ ਬੈਂਕ ਕਲੋਨੀ ਖੰਨਾ ਦੱਸਿਆ। ਗਿਰਫ਼ਤਾਰ ਕੀਤੇ ਵਿਅਕਤੀ ਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।
ਮਿਲੀ ਜਾਣਕਾਰੀ ਮੁਤਾਬਿਕ ਰਾਜਿੰਦਰ ਕੁਮਾਰ ਉਰਫ ਬੱਲਾ ਦੀ ਦੁਕਾਨ ਖੰਨਾ ਦੇ ਰੇਲਵੇ ਰੋਡ ਤੇ ਸਥਿਤ ਹੈ ਅਤੇ ਇਹ ਵਿਅਕਤੀ ਖੰਨਾ ਦਾ ਬਹੁਤ ਵੱਡਾ ਪਟਾਕਿਆਂ ਦਾ ਵਪਾਰੀ ਵੀ ਹੈ। ਜਾਣਕਾਰੀ ਅਨੁਸਾਰ ਉਸਦੇ ਖੰਨੇ ਵਿਚ ਹੋਰ ਵੀ ਗੁਦਾਮ ਹੋ ਸਕਦੇ ਹਨ, ਖੰਨਾ ਪੁਲਿਸ ਨੂੰ ਇਸ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸਦੇ ਹੋਰ ਠਿਕਾਣਿਆਂ ਤੋਂ ਵੀ ਨਜਾਇਜ ਪਟਾਕੇ ਬਰਾਮਦ ਹੋ ਸਕਦੇ ਹਨ।
ਇਸ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਅਮਲੋਹ ਦੇ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਅਜਿਹੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ, ਅਜਿਹੇ ਗੈਰ ਕਾਨੂੰਨੀ ਢੰਗ ਨਾਲ ਪਟਾਕੇ ਵੇਚਣ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fatehgarh Sahib, Punjab Police