ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬੀ ਗਾਇਕ ਦੀ ਪਹਿਲੀ ਬਰਸੀ ਮੌਕੇ ਮੰਚ ਤੋਂ ਮਾਨਸਾ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਮਾਨਸਾ ਨੇੜਲੇ ਇਲਾਕਿਆਂ ਵਿਚ ਲਾਏ ਨਾਕਿਆਂ ਉਤੇ ਪ੍ਰਸ਼ੰਸਕਾਂ ਨੂੰ ਰੋਕਣਾ ਬੰਦ ਨਾ ਕੀਤਾ ਉਹ ਖੁਦ ਅਣਮਿਥੇ ਸਮੇਂ ਲਈ ਲੋਕਾਂ ਨੂੰ ਨਾਲ ਲੈ ਕੇ ਧਰਨੇ ਉਤੇ ਬੈਠ ਜਾਣਗੇ।
ਉਨ੍ਹਾਂ ਦੋਸ਼ ਲਾਇਆ ਪੁਲਿਸ ਨੇ 50-50 ਕਿਲੋਮੀਟਰ ਦੂਰ ਦੀ ਰਸਤੇ ਡਾਈਵਰਟ ਕੀਤੇ ਹੋਏ ਹਨ ਤਾਂ ਜੋ ਸਮੇਂ ਸਿਰ ਬਰਸੀ ਸਮਾਗਮ ਵਿਚ ਇਕੱਠ ਘੱਟ ਹੋ ਸਕੇ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਪੁਲਿਸ ਬਰਸੀ ਸਮਾਗਮ ਨੂੰ ਜਾਣਬੁਝ ਕੇ ਪ੍ਰਭਾਵਿਤ ਕਰੇਗੀ ਅਤੇ ਹੁਣ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦਾ ਨਵਾਂ ਬਹਾਨਾ ਲੱਭ ਲਿਆਂਦਾ ਹੈ।
ਉਨ੍ਹਾਂ ਸੰਬੋਧਨ ਦੌਰਾਨ ਕਿਹਾ ਕਿ ਬਰਸੀ ਸਮਾਗਮ ਉਤੇ ਸੰਗਤ ਅਮਨ ਸ਼ਾਂਤੀ ਨਾਲ ਆ ਰਹੀ ਹੈ, ਪਰ ਮਾਨਸਾ ਪੁਲਿਸ ਨੇ ਲਾਲਿਆਂਵਾਲੀ, ਜੋਗਾ, ਭੀਖੀ ਵਿੱਚ ਨਾਕੇ ਲਾਕੇ ਲੋਕਾਂ ਨੂੰ ਮੋੜਿਆ ਜਾ ਰਿਹਾ ਹੈ।
ਉਨ੍ਹਾਂ ਪ੍ਰਸ਼ਾਸਨ ਨੂੰ ਸਵਾਲ ਕਰਦਿਆਂ ਕਿਹਾ ਕਿ ਸੰਗਤਾਂ ਵਿਚੋਂ ਜੇਕਰ ਕੋਈ ਗ਼ਲਤ ਹਰਕਤ ਕਰੇਗਾ, ਉਸ ਦਾ ਪਰਚਾ ਮੇਰੇ ਉਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਸਮਾਗਮ ਹੈ, ਕੋਈ ਹਿੰਸਾ ਨਹੀਂ ਕਰਨ ਲੱਗੇ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Moose, Sidhu moose, Sidhu Moosewala, Sidhu moosewala murder case, Sidhu moosewala murder update, Sidhu moosewala news update, Sidhu Moosewala parents, Sidhu moosewala update