Home /News /punjab /

ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫਰੰਸ ਦਮਦਮਾ ਸਾਹਿਬ ਵਿਖੇ 2 ਅਤੇ 3 ਅਕਤੂਬਰ ਨੂੰ

ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫਰੰਸ ਦਮਦਮਾ ਸਾਹਿਬ ਵਿਖੇ 2 ਅਤੇ 3 ਅਕਤੂਬਰ ਨੂੰ

ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫਰੰਸ ਦਮਦਮਾ ਸਾਹਿਬ ਵਿਖੇ 2 ਅਤੇ 3 ਅਕਤੂਬਰ ਨੂੰ

ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫਰੰਸ ਦਮਦਮਾ ਸਾਹਿਬ ਵਿਖੇ 2 ਅਤੇ 3 ਅਕਤੂਬਰ ਨੂੰ

ਕਾਨਫਰੰਸ ਦਾ ਮਕਸਦ ਸਿੱਖ ਇਤਿਹਾਸ ਅਤੇ ਇਤਿਹਾਸਕਾਰੀ ਪ੍ਰਤੀ ਪੁਰਾਣੇ ਅਤੇ ਨਵੀਂ ਪੀੜੀ ਦੇ ਇਤਿਹਾਸਕਾਰਾਂ ਵੱਲੋਂ ਖੋਜ ਕਾਰਜਾਂ ਵਿੱਚ ਆਈ ਉਦਾਸੀਨਤਾ ਅਤੇ ਖੜੋਤ ਨੂੰ ਦੂਰ ਕਰਨਾ ਹੈ।

 • Share this:
  Munish Garg

  ਤਲਵੰਡੀ ਸਾਬੋ - ਨੌਵੇਂ ਗੁਰੂ ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲ੍ਹਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਦਮਦਮਾ ਸਾਹਿਬ ਦੇ ਮਾਤਾ ਸਾਹਿਬ ਕੌਰ ਗਰਲਜ ਕਾਲਜ ਵਿਖੇ ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫਰੰਸ 2 ਅਤੇ 3 ਅਕਤੂਬਰ ਨੂੰ ਕੀਤੀ ਜਾ ਰਹੀ ਹੈ।

  ਉਕਤ ਕਾਨਫਰੰਸ ਸਬੰਧੀ ਇੱਥੋਂ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਿੱਚ ਹੋ ਰਹੀ ਕਾਨਫਰੰਸ ਦਾ ਮਕਸਦ ਸਿੱਖ ਇਤਿਹਾਸ ਅਤੇ ਇਤਿਹਾਸਕਾਰੀ ਪ੍ਰਤੀ ਪੁਰਾਣੇ ਅਤੇ ਨਵੀਂ ਪੀੜੀ ਦੇ ਇਤਿਹਾਸਕਾਰਾਂ ਵੱਲੋਂ ਖੋਜ ਕਾਰਜਾਂ ਵਿੱਚ ਆਈ ਉਦਾਸੀਨਤਾ ਅਤੇ ਖੜੋਤ ਨੂੰ ਦੂਰ ਕਰਨਾ ਹੈ।ਉਨਾਂ ਦੱਸਿਆ ਕਿ ਕਾਨਫਰੰਸ ਵਿੱਚ ਦੁਨੀਆਂ ਭਰ ਦੇ ਸਿੱਖ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੇ ਆਪਣੇ ਪੇਪਰਾਂ ਰਾਹੀ ਇਤਿਹਾਸ ਨੂੰ ਸੰਭਾਲਣ ਲਈ ਆਪਣੀ ਆਪਣੀ ਸਲਾਹ ਦੇਣ।

  ਸਿੰਘ ਸਾਹਿਬ ਨੇ ਕਿਹਾ ਕਿ ਸਾਡੀਆਂ ਕੁੱਝ ਸ਼ਰੀਕ ਜਥੇਬੰਦੀਆਂ ਜਿੰਨਾ ਨੇ ਗੁਰੂ ਕਾਲ ਤੋਂ ਹੁਣ ਤੱਕ ਸਿੱਖੀ ਨੂੰ ਢਾਹ ਲਗਾਈ ਹੈ ਜਿੰਨਾ ਵਿੱਚ ਪਿਛਲੇ ਸਮੇਂ ਦੇ ਮਸੰਦ ਅਤੇ ਅਜੋਕੇ ਦੌਰ ਵਿੱਚ ਨਿਰੰਕਾਰੀ ਅਤੇ ਡੇਰਾ ਸਿਰਸਾ ਵਾਲੇ ਹੋ ਗਏ ਇਹਨਾਂ ਤੇ ਵੀ ਵਿਦਵਾਨ ਚਰਚਾ ਕਰਨਗੇ ਕਿ ਇਹ ਕਿਉੇਂ ਪੈਦਾ ਹੋਏ,ਕਿੱਥੇ ਕਿੱਥੇ ਨੁਕਸਾਨ ਹੋਇਆ,ਇਹਨਾਂ ਨੇ ਸਾਨੂੰ ਪ੍ਰਭਾਵਿਤ ਕੀਤਾ ਜਾਂ ਨਹੀ ਕੀਤਾ ਇਸ ਤੇ ਵੀ ਚਰਚਾ ਕੀਤੀ ਜਾਵੇਗੀ, ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਿੱਖੀ ਨਾਲ ਸਬੰਧਿਤ ਵੱਖ ਵੱਖ ਬਹੁਤ ਸਾਰੇ ਵਿਸ਼ਿਆਂ ਤੇ ਵੀ ਚਰਚਾ ਕੀਤੀ ਜਾਵੇਗੀ।
  Published by:Ashish Sharma
  First published:

  Tags: Jathedar

  ਅਗਲੀ ਖਬਰ