ਵਿਸਾਖੀ ਮਨਾਉਣ ਗਏ ਸਿੱਖ ਸ਼ਰਧਾਲੂਆ ਦੇ ਜਥੇ ਦਾ ਪਾਕਿਸਤਾਨ 'ਚ ਨਿੱਘਾ ਸਵਾਗਤ

News18 Punjab
Updated: April 12, 2019, 4:56 PM IST
ਵਿਸਾਖੀ ਮਨਾਉਣ ਗਏ ਸਿੱਖ ਸ਼ਰਧਾਲੂਆ ਦੇ ਜਥੇ ਦਾ ਪਾਕਿਸਤਾਨ 'ਚ ਨਿੱਘਾ ਸਵਾਗਤ
ਵਿਸਾਖੀ ਮਨਾਉਣ ਗਏ ਸਿੱਖ ਸ਼ਰਧਾਲੂਆ ਦੇ ਜਥੇ ਦਾ ਪਾਕਿਸਤਾਨ 'ਚ ਨਿੱਘਾ ਸਵਾਗਤ
News18 Punjab
Updated: April 12, 2019, 4:56 PM IST
ਵਿਸਾਖੀ ਮਨਾਉਣ ਗਏ ਸਿੱਖ ਸ਼ਰਧਾਲੂਆ ਦੇ ਜਥੇ ਦਾ ਪਾਕਿਸਤਾਨ ਦੇ ਰੇਲਵੇ ਸਟੇਸ਼ਨ ਵਾਹਗਾ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਵਿਸਾਖੀ ਦੇ ਮੌਕੇ ਭਾਰਤ ਤੋਂ ਘਏ 839 ਸਿੱਖ ਸ਼ਰਧਾਲੂਆਂ ਦਾ ਜੱਥੇ ਦਾ ਪਾਕਿਸਤਾਨੀ ਸਿੱਖ ਆਗੂ ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਮਨਿੰਦਰ ਸਿੰਘ, ਪਾਕਿਸਤਾਨ ਉਕਾਫ਼ ਬੋਰਡ ਦੇ ਸਕੱਤਰ ਤਰੀਕ ਵਜ਼ੀਰ ਖਾਨ, ਇਮਰਾਨ ਗੋਧਲ, ਫ਼ਰਾਂਸ ਅਬਾਸ ਸਮੇਤ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਵੱਲੋਂ ਵੀ ਸਵਾਗਤ ਕੀਤਾ ਗਿਆ ਹੈ।

ਭਾਰਤੀ ਸਿੱਖ ਯਾਤਰੂਆਂ ਦਾ ਇੱਥੇ 3 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆ ਨੂੰ ਸ਼ਾਮ ਨੂੰ ਵਾਹਗਾ ਰੇਲਵੇ ਤੋਂ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਰਾਵਲ ਪਿੰਡੀ ਲਈ ਭਾਰੀ ਸੁਰੱਖਿਆ ਤਹਿਤ ਰਵਾਨਾ ਕਰ ਦਿਤਾ ਗਿਆ।

ਜ਼ਿਕਰਯੋਗ ਹੈ ਕਿ ਵਿਸਾਖੀ ਦੇ ਮੌਕੇ 839 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਜਾਵੇਗਾ ਅਤੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨ ਕਰੇਗਾ। ਬੀਤੇ ਦਿਨ SGPC ਦਫਤਰ ਵਿੱਚ ਇਨ੍ਹਾਂ ਸ਼ਰਧਾਲੂਆਂ ਨੂੰ ਵੀਜ਼ਾ ਲੱਗੇ ਪਾਸਪੋਰਟ ਦਿਤੇ ਗਏ।
First published: April 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...