ਪੰਜ ਪ੍ਰਮੁੱਖ ਪੰਥਕ ਧਿਰਾਂ ਵੱਲੋਂ ਇਕਜੁਟ ਹੋ ਕੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਥਕ ਫਰੰਟ ਬਣਾਉਣ ਦਾ ਐਲਾਨ

News18 Punjabi | News18 Punjab
Updated: November 10, 2020, 7:53 PM IST
share image
ਪੰਜ ਪ੍ਰਮੁੱਖ ਪੰਥਕ ਧਿਰਾਂ ਵੱਲੋਂ ਇਕਜੁਟ ਹੋ ਕੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਥਕ ਫਰੰਟ ਬਣਾਉਣ ਦਾ ਐਲਾਨ
ਪੰਜ ਪ੍ਰਮੁੱਖ ਪੰਥਕ ਧਿਰਾਂ ਵੱਲੋਂ ਇਕਜੁਟ ਹੋ ਕੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਥਕ ਫਰੰਟ ਬਣਾਉਣ ਦਾ ਐਲਾਨ

  • Share this:
  • Facebook share img
  • Twitter share img
  • Linkedin share img
ਅੱਜ ਜਲੰਧਰ ਵਿਚ ਪੰਥਕ ਸ਼ਖਸੀਅਤ ਭਾਈ ਰਣਜੀਤ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ), ਸੰਤ ਸਮਾਜ ਦੇ ਸੰਸਥਾਪਕ ਬਾਬਾ ਸਰਬਜੋਤ ਸਿੰਘ ਬੇਦੀ, ਸੁਖਦੇਵ ਸਿੰਘ ਢੀਂਡਸਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ)), ਰਣਜੀਤ ਸਿੰਘ ਬ੍ਰਹਮਪੁਰਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ) ਅਤੇ ਰਵੀਇੰਦਰ ਸਿੰਘ (ਸਾਬਕਾ ਸਪੀਕਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 1920) ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਲੰਮੀ ਵਿਚਾਰ ਚਰਚਾ ਕੀਤੀ ਗਈ।

ਇਸ ਮੌਕੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਆਜ਼ਾਦ ਕਰਾਉਣ ਲਈ ਹੋਰ ਧਿਰਾਂ ਨਾਲ ਵੀ ਪੰਥਕ ਏਕਤਾ ਕਰਨ ਦਾ ਅਹਿਦ ਲਿਆ ਗਿਆ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਅਤੇ ਸਮੂਹ ਅਹੁਦੇਦਾਰਾ, ਜਿਲ੍ਹਾ ਪ੍ਰਧਾਨਾਂ ਨੇ ਇਸ ਵੱਡੇ ਇਤਿਹਾਸਕ ਫੈਸਲੇ ਦਾ ਜੋਰਦਾਰ ਸਵਾਗਤ ਕੀਤਾ ਹੈ।

ਪ੍ਰੈਸ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਟਕਸਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਬਾਦਲ ਦਲ ਦੇ ਹੰਕਾਰ ਨੂੰ ਖਤਮ ਕਰਨ ਲਈ ਉਪਰੋਕਤ ਪੰਜ ਪੰਥਕ ਸ਼ਖਸੀਅਤਾ ਖਾਲਸਾ ਪੰਥ ਨੂੰ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਪੂਰਨ ਚੇਤੰਨ ਕਰਨ ਲਈ ਆਪਣੀ ਇਕਜੁੱਟਤਾ ਨਾਲ ਅੱਗੇ ਲੈ ਕੇ ਜਾਣਗੀਆਂ।
Published by: Gurwinder Singh
First published: November 10, 2020, 5:15 PM IST
ਹੋਰ ਪੜ੍ਹੋ
ਅਗਲੀ ਖ਼ਬਰ