ਬੇਰੁਜ਼ਗਾਰਾਂ ਵੱਲੋਂ ਸਰਕਾਰ ਵਿਰੁੱਧ ਫਲੈਕਸ ਮੁਹਿੰਮ ਤੇਜ਼, ਮੁੜ ਕੀਤਾ ਜਾਵੇਗਾ ਮੋਤੀ ਮਹਿਲ ਦਾ ਘਿਰਾਓ

News18 Punjabi | News18 Punjab
Updated: July 19, 2021, 8:59 PM IST
share image
ਬੇਰੁਜ਼ਗਾਰਾਂ ਵੱਲੋਂ ਸਰਕਾਰ ਵਿਰੁੱਧ ਫਲੈਕਸ ਮੁਹਿੰਮ ਤੇਜ਼, ਮੁੜ ਕੀਤਾ ਜਾਵੇਗਾ ਮੋਤੀ ਮਹਿਲ ਦਾ ਘਿਰਾਓ
ਬੇਰੁਜ਼ਗਾਰਾਂ ਵੱਲੋਂ ਸਰਕਾਰ ਵਿਰੁੱਧ ਫਲੈਕਸ ਮੁਹਿੰਮ ਤੇਜ਼, ਮੁੜ ਕੀਤਾ ਜਾਵੇਗਾ ਮੋਤੀ ਮਹਿਲ ਦਾ ਘਿਰਾਓ

  • Share this:
  • Facebook share img
  • Twitter share img
  • Linkedin share img
ਆਸ਼ੀਸ਼ ਸ਼ਰਮਾ

 ਬਰਨਾਲਾ: ਕਾਂਗਰਸ ਸਰਕਾਰ ਦਾ ਘਰ-ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਇਸੇ ਵਾਅਦੇ ਦੀ ਦੁਹਾਈ ਪਾਉਂਦੇ ਅਤੇ ਪੂਰਤੀ ਦੀ ਮੰਗ ਕਰਦੇ ਪੰਜਾਬ ਦੇ ਸਿੱਖਿਆ ਅਤੇ ਸਿਹਤ ਨਾਲ ਸਬੰਧਤ ਬੇਰੁਜ਼ਗਾਰ ਪਿਛਲੇ ਸਾਲ ਦੇ 31 ਦਸੰਬਰ ਤੋਂ ਜਿੱਥੇ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਘੇਰ ਕੇ ਬੈਠੇ ਹੋਏ ਹਨ, ਉੱਥੇ ਇਹਨਾਂ ਨੇ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਵਿਰੋਧ ਦੀ ਲਹਿਰ ਚਲਾ ਦਿੱਤੀ ਹੈ।

ਪੰਜ ਬੇਰੁਜ਼ਗਾਰ (ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਆਲ ਪੰਜਾਬ 873 ਬੇਰੁਜ਼ਗਾਰ ਡੀਪੀਈ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ) ਉੱਤੇ ਅਧਾਰਿਤ  ਬੇਰੁਜ਼ਗਾਰ ਸਾਂਝੇ ਮੋਰਚੇ ਨੇ ਆਪਣੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਬਜਾਏ ਸੰਗਰੂਰ ਅਤੇ ਪਟਿਆਲਾ ਵਿਖੇ ਜ਼ਬਰ ਢਾਹੁਣ ਵਾਲੀ ਸਰਕਾਰ ਲਈ ਆਪਣੇ ਦਰਵਾਜੇ ਬੰਦ ਕਰ ਦਿੱਤੇ ਹਨ।
ਬੇਰੁਜ਼ਗਾਰਾਂ ਨੇ "ਦਿਓ ਜਵਾਬ,ਕੈਪਟਨ ਸਾਬ੍ਹ" ਦੇ ਫਲੈਕਸ ਲਗਾ ਕੇ ਕਾਂਗਰਸੀ ਉਮੀਦਵਾਰਾਂ ਲਈ ਬੂਹੇ ਭੇੜ ਦਿੱਤੇ ਹਨ। ਇਸ ਸਬੰਧੀ ਮੋਰਚੇ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਤੇ ਜਗਜੀਤ ਸਿੰਘ ਜੋਧਪੁਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅੰਦਰ ਖੁੱਡੀ ਕਲਾਂ, ਜੋਧਪੁਰ, ਸੁਖਪੁਰਾ, ਢਿੱਲਵਾਂ, ਦਰਾਜ਼, ਦਾਨਗੜ੍ਹ, ਤਾਜੋਕੇ, ਠੀਕਰੀਵਾਲ, ਹਰੀਗੜ੍ਹ, ਭੱਠਲ, ਭਦੌੜ, ਰਾਮਗੜ੍ਹ, ਸੇਖਾ, ਝਲੂਰ, ਭੋਤਨਾ, ਟੱਲੇਵਾਲ, ਸ਼ਹਿਣਾ, ਗਹਿਲ, ਨੰਗਲ, ਕਰਮਗੜ੍ਹ ਆਦਿ ਪਿੰਡਾਂ ਵਿੱਚ ਜਗਜੀਤ ਸਿੰਘ, ਕਰਮਜੀਤ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਹਰਦੀਪ ਕੌਰ, ਅਮਨ ਬਾਵਾ, ਸੱਤਪਾਲ ਸਿੰਘ, ਹਰਸ਼ਰਨ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਗੁਰਅੰਗਦ ਭੋਤਨਾ, ਗੁਰਦੀਪ ਰਾਮਗੜ੍ਹ, ਰਮਨ, ਹਨੀਫ਼, ਹਰਦੀਪ ਕੌਰ ਆਦਿ ਵੱਲੋਂ ਫਲੈਕਸ ਲਗਾ ਦਿੱਤੇ ਗਏ ਹਨ।

ਬੇਰੁਜ਼ਗਾਰਾਂ ਨੇ ਦੋਸ਼ ਲਗਾਏ ਕਿ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਤੋਂ ਮੁੱਕਰ ਚੁੱਕੀ ਹੈ। ਸਿੱਖਿਆ ਮੰਤਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦੀ ਬਜਾਏ ਲੱਚਰ ਗਾਲਾਂ ਕੱਢ ਰਹੇ ਹਨ। ਉਹਨਾਂ ਦੀ ਸੰਗਰੂਰ ਵਿਚਲੀ ਕੋਠੀ ਅੰਦਰ ਉਹ 200 ਦਿਨਾਂ ਤੋ ਨਹੀਂ ਆ ਰਹੇ ,ਉਥੇ ਬੇਰੁਜ਼ਗਾਰ ਮੋਰਚਾ ਲਗਾ ਕੇ ਬੈਠੇ ਹੋਏ ਹਨ। ਮੋਤੀ ਮਹਿਲ ਪਟਿਆਲਾ ਅੱਗੇ ਰੁਜ਼ਗਾਰ ਦੀ ਮੰਗ ਲੈ ਕੇ ਜਾਂਦੇ ਬੇਰੁਜ਼ਗਾਰਾਂ ਨੂੰ ਛੱਲੀਆਂ ਵਾਂਗ ਕੁੱਟਿਆ ਜਾਂਦਾ ਹੈ। ਜਿਸ ਦੀ ਉਦਾਹਰਨ 11 ਅਪ੍ਰੈਲ, 25 ਅਪ੍ਰੈਲ,8 ਜੂਨ ਅਤੇ 30 ਜੂਨ ਨੂੰ ਬੇਰੁਜ਼ਗਾਰਾਂ ਉੱਤੇ ਹੋਏ ਭਿਆਨਕ ਲਾਠੀਚਾਰਜ ਤੋਂ ਮਿਲਦੀ ਹੈ।

ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਖਾਲੀ ਸਾਰੀਆਂ ਅਸਾਮੀਆਂ ਉਪਰ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ  ਕੈਪਟਨ ਸਰਕਾਰ ਆਪਣਾ ਟਾਈਮ ਟਪਾਉਣ ਲਈ ਆਪਸੀ ਕਾਟੋ ਕਲੇਸ਼ ਨੂੰ ਵਿਖਾ ਕੇ ਲੋਕਾਂ ਦਾ ਧਿਆਨ ਮੁੱਦਿਆਂ ਨੂੰ ਹਟਾਉਣਾ ਚਾਹੁੰਦੀ ਹੈ।

ਆਗੂਆਂ ਨੇ ਕਿਹਾ ਕਿ ਸਰਕਾਰ ਜਲਦੀ ਹੀ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰੇ। ਆਗੂਆਂ ਨੇ ਚੇਤਾਵਨੀ ਦਿੱਤੀ ਜੇਕਰ ਸਰਕਾਰ ਨੇ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤਾਂ ਕਾਂਗਰਸ ਦੇ ਕਿਸੇ ਵੀ ਲੀਡਰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਅਤੇ ਘੇਰ ਕੇ ਸਵਾਲ ਪੁੱਛੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
Published by: Gurwinder Singh
First published: July 19, 2021, 8:59 PM IST
ਹੋਰ ਪੜ੍ਹੋ
ਅਗਲੀ ਖ਼ਬਰ