Home /News /punjab /

ਅੱਜ ਤੋਂ ਝੋਨੇ ਦੀ ਰਸਮੀ ਤੌਰ ਤੇ ਬਿਜਾਈ ਹੋਈ ਸ਼ੁਰੂ, ਕਿਸਾਨਾਂ ਨੇ ਦੱਸੀਆਂ ਆਪਣੀਆਂ ਮੁਸ਼ਕਿਲਾਂ

  • Share this:
ਲੁਧਿਆਣਾ ਦੇ ਨਾਲ ਲੱਗਦੇ ਪਿੰਡ ਜੀਵਨ ਪੁਰਾ ਵਿਖੇ ਸਾਡੀ ਟੀਮ ਵੱਲੋਂ ਝੋਨੇ ਦੀ ਬਿਜਾਈ ਦਾ ਅੱਜ ਜਾਇਜ਼ਾ ਲਿਆ ਗਿਆ। ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਕਿ ਲੇਬਰ ਨਾ ਮਿਲਣ ਕਰਕੇ ਝੋਨਾ ਕਾਫ਼ੀ ਇਸ ਵਾਰ ਲੇਟ ਹੋ ਸਕਦਾ ਹੈ। ਇਸ ਤੋਂ ਰੱਬ ਉਨ੍ਹਾਂ ਨੇ ਕਿਹਾ ਕਿ ਮਸ਼ੀਨ ਰਹੀ ਝੋਨਾ ਬੀਜਣਾ ਸੰਭਵ ਨਹੀਂ ਹੈ ਸਿੱਧੀ ਬਿਜਾਈ ਕਾਮਯਾਬ ਨਹੀਂ ਹੋ ਰਹੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਵੀ ਕਿਹਾ ਕਿ ਉਹ ਲੱਖਾਂ ਰੁਪਿਆਂ ਦਾ ਡੀਜ਼ਲ ਹੁਣ ਤੱਕ ਫੂਕ ਚੁੱਕੇ ਨੇ ਪਰ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ। ਕਿਸਾਨਾਂ ਨੇ ਕਿਹਾ ਕਿ ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨਾਂ ਦੀ ਹਾਲਤ ਖ਼ਰਾਬ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਖੇਤੀ ਛੱਡਣੀ ਪਵੇਗੀ। ਕਿਸਾਨਾਂ ਨੇ ਕਿਹਾ ਕਿ ਲੇਬਰ ਦੇ ਨਾਲ ਬਿਜਲੀ ਦੀ ਵੱਡੀ ਸਮੱਸਿਆ ਹੈ। ਝੋਨੇ ਦੇ ਸੀਜ਼ਨ ਦੌਰਾਨ ਵੀ ਉਨ੍ਹਾਂ ਨੂੰ ਨਿਰੰਤਰ ਬਿਜਲੀ ਦੀ ਸਪਲਾਈ ਨਹੀਂ ਹੋਈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਤੇ ਮਹਿੰਗਾਈ ਦੀ ਮਾਰ ਵੀ ਪੈ ਰਹੀ ਹੈ ਕਿਉਂਕਿ ਕਰਫ਼ਿਊ ਤੋਂ ਬਾਅਦ ਸਰਕਾਰਾਂ ਵੱਲੋਂ ਡੀਜ਼ਲ ਖਾਦਾਂ ਆਦਿ ਸਭ ਕੁਝ ਮਹਿੰਗਾ ਕਰ ਦਿੱਤਾ ਗਿਆ ਹੈ ਜਿਸ ਕਰਕੇ ਉਨ੍ਹਾਂ ਦੀ ਫ਼ਸਲ ਤੇ ਲਾਗਤ ਵੱਧ ਆ ਰਹੀ ਹੈ।
Published by:Ashish Sharma
First published:

Tags: Farmer, Paddy, Punjab

ਅਗਲੀ ਖਬਰ