Bhupinder singh
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਨਾਭਾ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਇਕ ਵਾਰੀ ਫਿਰ ਸਾਫ਼ ਕੀਤਾ ਹੈ ਕਿ ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਚਰਚਾਵਾਂ ਕੋਰੀ ਅਫਵਾਹ ਤੇ ਗਲਤ ਹਨ।
ਉਨ੍ਹਾਂ ਕਿ ਕਿ ਮੈਂ ਚਾਲੀ ਸਾਲਾਂ ਤੋਂ ਕਾਂਗਰਸ ਵਿੱਚ ਹਾਂ ਅਤੇ ਆਖ਼ਰੀ ਸਾਹਾਂ ਤੱਕ ਕਾਂਗਰਸ ਵਿਚ ਹੀ ਰਹਾਂਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚੰਨੀ ਠਾਹ-ਠਾਹ ਫੈਸਲਾ ਲੈ ਰਹੇ ਹਨ।
ਧਰਮਸੋਤ ਨੇ ਕਿਹਾ ਕਿ ਕਾਂਗਰਸ 80 ਤੋਂ 90 ਸੀਟਾਂ ਲੈ ਕੇ ਸਰਕਾਰ ਬਣਾਵੇਗੀ। ਕੈਪਟਨ ਅਤੇ ਬੀਜੇਪੀ ਦੇ ਗੱਠਬੰਧਨ ਉਤੇ ਬੋਲਦਿਆਂ ਧਰਮਸੋਤ ਨੇ ਕਿਹਾ ਕਿ ਉਹ ਆਪਣਾ ਪੜ੍ਹਿਆ ਆਪ ਵਿਚਾਰਨਗੇ ਅਤੇ ਮੈਂ ਕਿਸੇ ਖ਼ਿਲਾਫ਼ ਟਿੱਪਣੀ ਨਹੀਂ ਕਰਨਾ ਚਾਹੁੰਦਾ।
ਚੰਡੀਗੜ੍ਹ ਨਗਰ ਨਿਗਮ ਵਿਚ ਆਪ ਦੀ ਜਿੱਤ ਉਤੇ ਧਰਮਸੋਤ ਨੇ ਕਿਹਾ ਕਿ ਦੋ ਸੀਟਾਂ ਵੱਧ ਲੈਣ ਨਾਲ ਆਪ ਨੇ ਕੋਈ ਵੱਡੀਆਂ ਮੱਲਾਂ ਨਹੀਂ ਮਾਰ ਲਈਆਂ। ਕਾਂਗਰਸ ਦੀਆਂ ਅੱਗੇ ਨਾਲੋਂ ਇੱਕ ਦੋ ਸੀਟਾਂ ਵਧੀਆ ਆਏ ਹਨ।
ਪੰਜਾਬ ਵਿੱਚ ਪਹਿਲਾਂ ਵੀ ਆਪ ਹਾਰੀ ਸੀ ਤੇ ਹੁਣ ਵੀ ਹਾਰੇਗੀ। ਕੇਜਰੀਵਾਲ ਉਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਤਾਂ ਮਜੀਠੀਆ ਤੋਂ ਹੱਥ ਜੋੜ ਕੇ ਮੁਆਫ਼ੀ ਮੰਗ ਲਈ ਸੀ। ਧਰਮਸੋਤ ਨੇ ਕਿਹਾ ਕਿ ਆਪ ਪਾਰਟੀ ਨੂੰ ਲੋਕ ਮੂੰਹ ਨਹੀਂ ਲਾਉਣਗੇ। ਬਿਕਰਮ ਮਜੀਠੀਆ ਉਤੇ ਹੋਏ ਪਰਚੇ ਬਾਰੇ ਕਿਹਾ ਕਿ ਇਹ ਕੋਈ ਵੀ ਸਿਆਸੀ ਪ੍ਰੇਰਿਤ ਪਰਚਾ ਨਹੀਂ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।