Home /News /punjab /

ਮੈਂ ਭਤੀਜੇ-ਭਾਣਜਿਆਂ ਨੂੰ ਪੁੱਛ ਲਿਐ, ਕੋਈ ਪੈਸਾ ਨਹੀਂ ਲਿਆ, ਮੇਰੀ PHD ਕੀ ਹੋ ਗਈ, ਪਿੱਛੇ ਪੈ ਗਏ: ਚੰਨੀ

ਮੈਂ ਭਤੀਜੇ-ਭਾਣਜਿਆਂ ਨੂੰ ਪੁੱਛ ਲਿਐ, ਕੋਈ ਪੈਸਾ ਨਹੀਂ ਲਿਆ, ਮੇਰੀ PHD ਕੀ ਹੋ ਗਈ, ਪਿੱਛੇ ਪੈ ਗਏ: ਚੰਨੀ

Bhagwant Mann, Charanjit Singh Channi, Charnjit singh channi, Charanjit Singh Channi, Charnjit singh channi, Former Chief Minister Charanjit Channi answer to Bhagwant Mann I have not taken money from anyone allegations are false ਮੈਂ ਭਤੀਜੇ-ਭਾਣਜਿਆਂ ਨੂੰ ਪੁੱਛ ਲਿਐ, ਕੋਈ ਪੈਸਾ ਨਹੀਂ ਲਿਆ, ਮੇਰੀ PHD ਕੀ ਹੋ ਗਈ, ਪਿੱਛੇ ਪੈ ਗਏ: ਚੰਨੀ (ਫਾਇਲ ਫੋਟੋ)

Bhagwant Mann, Charanjit Singh Channi, Charnjit singh channi, Charanjit Singh Channi, Charnjit singh channi, Former Chief Minister Charanjit Channi answer to Bhagwant Mann I have not taken money from anyone allegations are false ਮੈਂ ਭਤੀਜੇ-ਭਾਣਜਿਆਂ ਨੂੰ ਪੁੱਛ ਲਿਐ, ਕੋਈ ਪੈਸਾ ਨਹੀਂ ਲਿਆ, ਮੇਰੀ PHD ਕੀ ਹੋ ਗਈ, ਪਿੱਛੇ ਪੈ ਗਏ: ਚੰਨੀ (ਫਾਇਲ ਫੋਟੋ)

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਤੀਜੇ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਕੇਸ ਦਰਜ ਕਰੋ। ਚੰਨੀ ਨੇ ਕਿਹਾ ਕਿ ਮੈਂ ਅੱਜ ਤੱਕ ਕਿਸੇ ਤੋਂ ਇੱਕ ਰੁਪਿਆ ਵੀ ਰਿਸ਼ਵਤ ਨਹੀਂ ਲਈ ਹੈ। ਮੈਂ ਅਜਿਹੇ ਝੂਠੇ ਇਲਜ਼ਾਮਾਂ ਤੋਂ ਘਬਰਾਉਣ ਵਾਲਾ ਨਹੀਂ ਅਤੇ ਨਾ ਹੀ ਭੱਜਣ ਵਾਲਾ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਤਿੰਨ ਮਹੀਨੇ ਵਾਲਾ ਮੁੱਖ ਮੰਤਰੀ ਚੰਨੀ ਹੀ ਦਿੱਸਦਾ ਹੈ। ਸ਼ਾਇਦ ਮੈਂ ਗਰੀਬ ਮੁੱਖ ਮੰਤਰੀ ਸੀ, ਇਸੇ ਲਈ ਮੇਰੇ ਪਿੱਛੇ ਪਏ ਹਨ। ਮੈਂ ਭਤੀਜੇ-ਭਾਣਜਿਆਂ ਨੂੰ ਪੁੱਛ ਲਿਆ ਹੈ, ਸਭ ਨੇ ਕਿਹਾ ਹੈ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਹੈ।

ਹੋਰ ਪੜ੍ਹੋ ...
  • Share this:

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਗਏ ਇਲਜ਼ਾਮਾਂ ਪਿੱਛੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪ੍ਰੈੱਸ ਕਾਨਫਰੰਸ ਕਰਕੇ ਮੋੜਵਾਂ ਜਵਾਬ ਦਿੱਤਾ ਹੈ। ਚੰਨੀ ਨੇ ਆਪਣੇ 'ਤੇ ਲਗਾਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ 'ਤੇ ਲੱਗੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਸਾਰੇ ਇਲਜ਼ਾਮ ਝੂਠੇ ਹਨ, ਉਨ੍ਹਾਂ ਦੇ ਭਤੀਜੇ ਨੇ ਵੀ ਅਜਿਹਾ ਕੁਝ ਨਹੀਂ ਕੀਤਾ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਤੀਜੇ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਕੇਸ ਦਰਜ ਕਰੋ। ਚੰਨੀ ਨੇ ਕਿਹਾ ਕਿ ਮੈਂ ਅੱਜ ਤੱਕ ਕਿਸੇ ਤੋਂ ਇੱਕ ਰੁਪਿਆ ਵੀ ਰਿਸ਼ਵਤ ਨਹੀਂ ਲਈ ਹੈ।

ਮੈਂ ਅਜਿਹੇ ਝੂਠੇ ਇਲਜ਼ਾਮਾਂ ਤੋਂ ਘਬਰਾਉਣ ਵਾਲਾ ਨਹੀਂ ਅਤੇ ਨਾ ਹੀ ਭੱਜਣ ਵਾਲਾ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਤਿੰਨ ਮਹੀਨੇ ਵਾਲਾ ਮੁੱਖ ਮੰਤਰੀ ਚੰਨੀ ਹੀ ਦਿੱਸਦਾ ਹੈ। ਸ਼ਾਇਦ ਮੈਂ ਗਰੀਬ ਮੁੱਖ ਮੰਤਰੀ ਸੀ, ਇਸੇ ਲਈ ਮੇਰੇ ਪਿੱਛੇ ਪਏ ਹਨ। ਮੈਂ ਭਤੀਜੇ-ਭਾਣਜਿਆਂ ਨੂੰ ਪੁੱਛ ਲਿਆ ਹੈ, ਸਭ ਨੇ ਕਿਹਾ ਹੈ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਹੈ।


ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਸੀ- ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ ..31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ …ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ…ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਝ ਪੰਜਾਬੀਆਂ ਸਾਹਮਣੇ ਰੱਖਾਂਗਾ…

ਮੁੱਖ ਮੰਤਰੀ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ 'ਤੇ ਇੱਕ ਕ੍ਰਿਕਟਰ ਤੋਂ ਸਰਕਾਰੀ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦਾ ਦੋਸ਼ ਲਗਾਇਆ ਹੈ। ਭਗਵੰਤ ਮਾਨ ਦੇ ਇਸ ਦਾਅਵੇ ਕਾਰਨ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ।

Published by:Gurwinder Singh
First published:

Tags: Bhagwant Mann, Charanjit Singh Channi, Charnjit singh channi