Home /News /punjab /

ਬਾਦਲ ਦਾ ਮੋਦੀ ਨੂੰ ਜਵਾਬ- ਅਸੀਂ ਅਸੂਲਾਂ ਲਈ ਭਾਜਪਾ ਵਾਲਿਆਂ ਨੂੰ ਛੱਡਿਆ, ਵੱਡੇ ਲੋਕਾਂ ਨੂੰ ਸੋਚ ਕੇ ਬੋਲਣਾ ਚਾਹੀਦੈ

ਬਾਦਲ ਦਾ ਮੋਦੀ ਨੂੰ ਜਵਾਬ- ਅਸੀਂ ਅਸੂਲਾਂ ਲਈ ਭਾਜਪਾ ਵਾਲਿਆਂ ਨੂੰ ਛੱਡਿਆ, ਵੱਡੇ ਲੋਕਾਂ ਨੂੰ ਸੋਚ ਕੇ ਬੋਲਣਾ ਚਾਹੀਦੈ

ਬਾਦਲ ਦਾ ਮੋਦੀ ਨੂੰ ਜਵਾਬ- ਵੱਡੇ ਲੋਕਾਂ ਨੂੰ ਸੋਚ ਕੇ ਬੋਲਣਾ ਚਾਹੀਦੈ

ਬਾਦਲ ਦਾ ਮੋਦੀ ਨੂੰ ਜਵਾਬ- ਵੱਡੇ ਲੋਕਾਂ ਨੂੰ ਸੋਚ ਕੇ ਬੋਲਣਾ ਚਾਹੀਦੈ

ਉਨ੍ਹਾਂ ਕਿਹਾ ਕਿ ਇਨ੍ਹਾਂ ਵੱਡੇ ਲੋਕਾਂ ਨੂੰ ਮੂੰਹ ਵਿਚੋਂ ਗੱਲ ਸੋਚ ਕੇ ਕਹਿਣੀ ਚਾਹੀਦੀ ਹੈ। ਅਸੀਂ ਬੀਜੇਪੀ ਨੂੰ ਆਪਣੀ ਅਸੂਲਾਂ ਦੀ ਖਾਤਰ ਛੱਡਿਆ ਸੀ ਕਿਉਕਿ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਬਣਾਏ ਸੀ। 

  • Share this:
    Chetan Bhura

    ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਹਲਕੇ ਦੇ ਪਿੰਡਾਂ ਵਿਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਵੀ ਉਨ੍ਹਾਂ ਨੇ ਹਲ਼ਕੇ ਦੇ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸਬੋਧਨ ਕਰਦੇ ਹੋਏ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ।

    ਕਾਂਗਰਸ ਅਤੇ ਆਮ ਆਦਮੀ ਪਾਰਟੀ ਉਤੇ ਨਿਸ਼ਾਨੇ ਸਾਧਦੇ ਹੋਏ ਕੇਜਰੀਵਾਲ ਨੂੰ ਸੂਬੇ ਦਾ ਦੁਸ਼ਮਣ ਦੱਸਿਆ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਉਤੇ ਕਿਹਾ ਕਿ ਵੱਡੇ ਲੋਕਾਂ ਨੂੰ ਮੂੰਹ ਵਿਚੋਂ ਗੱਲ ਸਹੀ ਕੱਢਣੀ ਚਾਹੀਦੀ ਹੈ, ਅਸੀਂ ਤਾਂ ਆਪਣੇ ਅਸੂਲਾਂ ਲਈ ਬੀਜੇਪੀ ਨੂੰ ਛੱਡਿਆ ਸੀ ਜਿਸ ਨੇ ਕਿਸਾਨਾਂ ਖਿਲਾਫ ਕਾਨੂੰਨ ਬਣਾਏ ਸੀ। ਇਸ ਮੌਕੇ ਬਾਦਲ ਨੂੰ ਪਿੰਡ ਵਾਸੀਆਂ ਵੱਲੋਂ ਲੱਡੂਆ ਨਾਲ ਤੋਲਿਆ ਗਿਆ।

    ਉਨ੍ਹਾਂ ਵੱਲੋਂ ਅੱਜ ਹਲਕੇ ਦੇ ਪਿੰਡ ਮਾਨ, ਬੀਦੋਵਾਲੀ, ਬਾਦਲ ਅਤੇ ਗਗੜ ਪਿੰਡਾਂ ਵਿਚ ਜਲਸਿਆਂ ਨੂੰ ਸਬੋਧਨ ਕੀਤਾ ਗਿਆ। ਇਸ ਮੌਕੇ ਪਿੰਡ ਗਗੜ ਦੇ ਲੋਕਾਂ ਨੇ ਬਾਦਲ ਨੂੰ ਲੱਡੂਆਂ ਨਾਲ ਤੋਲਿਆ ਗਿਆ। ਬਾਦਲ ਨੇ ਚੋਣ ਜਲਸੇ ਨੂੰ ਸਬੋਧਨ ਕਰਦੇ ਕਿਹਾ ਕਿ ਪਿੰਡਾਂ ਵਿਚ ਜਿੰਨੇ ਵਿਕਾਸ ਦੇ ਕੰਮ ਅਕਾਲੀ ਦਲ ਬਾਦਲ ਸਮੇਂ ਦੀ ਸਰਕਾਰ ਵਿਚ ਹੋਏ ਹਨ, ਕਾਂਗਰਸ ਦੀ ਸਰਕਾਰ ਨੇ ਕਿਸੇ ਵੀ ਪਿੰਡ ਦੀ ਸਾਰ ਨਹੀਂ ਲਈ।

    ਉਨ੍ਹਾਂ ਕਾਂਗਰਸ ਪਾਰਟੀ ਦੀ ਸਰਕਾਰ ਉਤੇ ਨਿਸ਼ਾਨੇ ਸਾਧਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ ਝੂਠੀ ਸਹੁ ਖਾਧੀ ਪਰ ਕੋਈ ਕੰਮ ਨਹੀਂ ਕੀਤਾ। ਆਖਰੀ ਸਮੇਂ ਪਾਰਟੀ ਨੇ ਉਨ੍ਹਾਂ ਨੂੰ ਉਤਾਰ ਕੇ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਉਤੇ ਬਿਠਾ ਦਿੱਤਾ। ਹੁਣ ਉਸ ਦੇ ਨਾਮ ਉਤੇ ਗੁੰਮਰਾਹ ਕਰ ਰਹੇ ਹਨ।

    ਇਸ ਮੌਕੇ ਪਿੰਡ ਗਗੜ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਸੂਬੇ ਵਿਚ ਅਕਾਲੀ ਦਲ ਨੇ ਬੀਜੇਪੀ ਨੂੰ ਥੱਲੇ ਲਗਾ ਕੇ ਰੱਖਿਆ, ਬਾਰੇ ਕਿਹਾ ਕਿ ਇਨ੍ਹਾਂ ਵੱਡੇ ਲੋਕਾਂ ਨੂੰ ਮੂੰਹ ਵਿਚੋਂ ਗੱਲ ਸੋਚ ਕੇ ਕਹਿਣੀ ਚਾਹੀਦੀ ਹੈ। ਅਸੀਂ ਬੀਜੇਪੀ ਨੂੰ ਆਪਣੇ ਅਸੂਲਾਂ ਦੀ ਖਾਤਰ ਛੱਡਿਆ ਸੀ ਕਿਉਕਿ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਬਣਾਏ ਸੀ।
    Published by:Gurwinder Singh
    First published:

    Tags: Assembly Elections 2022, Parkash Singh Badal, Punjab Assembly election 2022, Punjab Election 2022, Shiromani Akali Dal

    ਅਗਲੀ ਖਬਰ