ਚੰਡੀਗੜ੍ਹ : ਬਾਘਾ ਪੁਰਾਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਈ ਭਲਾ ਮਾਨਸ ਨਹੀਂ ਹੈ, ਜਦਕਿ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਸਖ਼ਸ਼ ਹਨ। ਉਨ੍ਹਾਂ ਨੇ ਬੀਤੇ ਦਿਨ ਕਾਂਗਰਸ ਕਮੇਟੀ ਵਿੱਚ ਸਿੱਧੂ ਨੂੰ ਸਾਰੀਆਂ ਸ਼ਕਤੀਆਂ ਦੇ ਕੇ ਪ੍ਰਧਾਨ ਬਣੇ ਰਹਿਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਇਮਾਨਦਾਰ ਬੰਦਾ ਹੈ, ਨਾ ਪੈਸੇ ਦੀ ਮੰਗ ਕਰਦਾ ਹੈ ਤੇ ਨਾ ਪੈਸੇ ਖਾਂਦਾ ਹੈ। ਇਸਲਈ ਜੇਕਰ ਕਾਂਗਰਸ ਨੂੰ ਬਚਾਉਣਾ ਹੈ ਤਾਂ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣੇ ਰਹਿਣ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਹਾਰ ਦੇ ਕਾਰਨ ਬਾਰੇ ਦੱਸਿਆ ਕਿ ਪੰਜਾਬ ਵਿੱਚ ਆਪ ਦੀ ਅਜਿਹੀ ਹਨੇਰੀ ਚੱਲੀ ਕਿ ਕਾਂਗਰਸ ਤੇ ਅਕਾਲੀ ਦਲ ਨੂੰ ਉਡਾ ਕੇ ਲੈ ਚੱਲੀ। ਇਸਦੇ ਲਈ ਸਿੱਧੂ ਜਿੰਮੇਵਾਰ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ ਸਿੱਧੂ ਸਿਰਫ ਨਾਮ ਦਾ ਪ੍ਰਧਾਨ ਸੀ, ਉਸਦੀਆਂ ਬਾਹਾਂ ਬੰਨੀਆਂ ਹੋਈਆਂ ਸਨ। ਜੇ ਸਿੱਧੂ ਦੇ ਹੱਥ ਪਾਵਰ ਹੁੰਦੀ ਤਾਂ ਹੀ ਸਿੱਧੂ ਗੱਲ ਕਰਦਾ। ਉਨ੍ਹਾਂ ਨੇ ਚੰਨੀ ਉੱਤੇ ਭ੍ਰਿਸ਼ਟਾਚੀਰ ਹੋਣ ਦਾ ਇਲਜ਼ਾਮ ਲਾਇਆ। ਅਜਿਹੇ ਬੰਦੇ ਦੀ ਅਗਵਾਈ ਹੋਣ ਕਾਰਨ ਹੀ ਕਾਂਗਰਸ ਦਾ ਬੁਰਾ ਹਾਲ ਹੋਇਆ ਹੈ। ਉਨ੍ਹਾ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਪਾਰਟੀ ਵਿੱਚੋਂ ਕੱਢਣਾ ਚਾਹੀਦਾ ਹੈ ਕਿ ਜਿਸ ਨੇ ਚੋਣਾਂ ਤੋਂ ਤਿੰਨ ਦਿਨ ਪਹਿਲਾ ਬਿਆਨ ਦਿੱਤਾ ਕਿ ਹਿੰਦੂ ਹੋਣ ਕਾਰਨ ਮੈਨੂੰ ਸੀਐੱਮ ਨਹੀਂ ਬਣਾਇਆ। ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਦੋਹੇ ਹੀ ਹਾਰ ਦਾ ਕਾਰਨ ਬਣੇ ਹਨ। ਇਸਲਈ ਦੋਹਾਂ ਨੂੰ ਪਾਰਟੀ ਵਿੱਚੋਂ ਕੱਢਣਾ ਚਾਹੀਦਾ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।