• Home
 • »
 • News
 • »
 • punjab
 • »
 • FORMER DGP OF PUNJAB SARABDEEP SINGH VIRK AND AKALI DAL SENIOR LEADER SARABJIT MAKKAR JOINS BJP

ਸਾਬਕਾ ਡੀਜੀਪੀ ਵਿਰਕ ਅਤੇ ਅਕਾਲੀ ਆਗੂ ਮੱਕੜ ਭਾਜਪਾ ‘ਚ ਸ਼ਾਮਲ

ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸਰਬਦੀਪ ਸਿੰਘ ਵਿਰਕ ਤੇ ਸਾਬਕਾ ਅਕਾਲੀ ਆਗੂ ਸਰਬਜੀਤ ਸਿੰਘ ਮੱਕੜ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ

ਸਾਬਕਾ ਡੀਜੀਪੀ ਵਿਰਕ ਅਤੇ ਅਕਾਲੀ ਆਗੂ ਮੱਕੜ ਭਾਜਪਾ ‘ਚ ਸ਼ਾਮਲ

ਸਾਬਕਾ ਡੀਜੀਪੀ ਵਿਰਕ ਅਤੇ ਅਕਾਲੀ ਆਗੂ ਮੱਕੜ ਭਾਜਪਾ ‘ਚ ਸ਼ਾਮਲ

 • Share this:
  ਚੰਡੀਗੜ੍ਹ-  ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਨੂੰ ਲੈਕੇ ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਅੱਜ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸਰਬਦੀਪ ਸਿੰਘ ਵਿਰਕ ਭਾਜਪਾ ਵਿੱਚ ਸ਼ਾਮਲ ਹੋ ਗਏ। ਐਸ.ਐਸ. ਵਿਰਕ, ਜੋ ਸੁਰੱਖਿਆ ਮਾਮਲਿਆਂ ਦੇ ਬਹੁਤ ਮਾਹਿਰ ਮੰਨੇ ਜਾਂਦੇ ਹਨ, ਅੰਦਰੂਨੀ ਸੁਰੱਖਿਆ ਦੇ ਮਾਮਲਿਆਂ ਵਿੱਚ ਸਲਾਹਕਾਰ ਵਜੋਂ ਕਈ ਮੌਕਿਆਂ 'ਤੇ ਕੇਂਦਰ ਸਰਕਾਰ ਦੀ ਮਦਦ ਕਰਦੇ ਰਹੇ ਹਨ।

  ਇਸ ਮੌਕੇ ਪੰਜਾਬ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ, ਉਦਯੋਗਪਤੀ ਹਰਚਰਨ ਸਿੰਘ ਰਣੌਤਾ ਅਤੇ ਸਾਬਕਾ ਅਕਾਲੀ ਆਗੂ ਸਰਬਜੀਤ ਸਿੰਘ ਮੱਕੜ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਪੰਜਾਬ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੀਨੀਅਰ ਆਗੂਆਂ ਨਾਲ ਮਿਲ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।  ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਦਿੱਲੀ ਵਿੱਚ ਭਾਜਪਾ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਜੀਸੀਏ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ।
  Published by:Ashish Sharma
  First published: