Home /News /punjab /

ਓਮਾਨ 'ਚ ਫਸੀ ਬਠਿੰਡਾ ਦੀ ਧੀ, ਹਰਭਜਨ ਸਿੰਘ ਨੇ ਸੁਰੱਖਿਅਤ ਵਾਪਸ ਲਿਆਉਣ 'ਚ ਕੀਤੀ ਮਦਦ

ਓਮਾਨ 'ਚ ਫਸੀ ਬਠਿੰਡਾ ਦੀ ਧੀ, ਹਰਭਜਨ ਸਿੰਘ ਨੇ ਸੁਰੱਖਿਅਤ ਵਾਪਸ ਲਿਆਉਣ 'ਚ ਕੀਤੀ ਮਦਦ

ਓਮਾਨ 'ਚ ਫਸੀ ਬਠਿੰਡਾ ਦੀ ਧੀ, ਹਰਭਜਨ ਸਿੰਘ ਨੇ ਸੁਰੱਖਿਅਤ ਵਾਪਸ ਲਿਆਉਣ 'ਚ ਕੀਤੀ ਮਦਦ (file photo)

ਓਮਾਨ 'ਚ ਫਸੀ ਬਠਿੰਡਾ ਦੀ ਧੀ, ਹਰਭਜਨ ਸਿੰਘ ਨੇ ਸੁਰੱਖਿਅਤ ਵਾਪਸ ਲਿਆਉਣ 'ਚ ਕੀਤੀ ਮਦਦ (file photo)

ਬਠਿੰਡਾ ਵਿੱਚ ਆਪਣੇ ਜੱਦੀ ਪਿੰਡ ਬਰਕੰਦੀ ਪਹੁੰਚੀ ਕਮਲਜੀਤ ਅਤੇ ਉਸਦੇ ਪਿਤਾ ਸਿਕੰਦਰ ਸਿੰਘ ਨੇ ਪੀਟੀਆਈ-ਭਾਸ਼ਾ ਨਾਲ ਗੱਲਬਾਤ ਕਰਦਿਆਂ ਆਪਣੀ ਦਰਦ ਭਰੀ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਪੰਜਾਬ ਵਿੱਚ ਟਰੈਵਲ ਅਤੇ ਪਲੇਸਮੈਂਟ ਏਜੰਟ ਚੰਗੇ ਭਵਿੱਖ ਦਾ ਵਾਅਦਾ ਕਰਕੇ ਗਰੀਬਾਂ ਦਾ ਖੂਨ ਚੂਸ ਰਹੇ ਹਨ।

ਹੋਰ ਪੜ੍ਹੋ ...
 • Share this:

  ਬਠਿੰਡਾ- ਔਮਾਨ (Oman) ਵਿੱਚ ਬੰਧਕ ਬਣਾਈ ਭਾਰਤੀ ਲੜਕੀ ਨੂੰ ਬਚਾਉਣ ਵਿਚ ਸਾਬਕਾ ਕ੍ਰਿਕੇਟਰ ਅਤੇ ਐਮਪੀ ਹਰਭਜਨ ਸਿੰਘ (member of parliament harbhajan singh) ਨੇ ਸ਼ਲਾਘਾਯੋਗ ਕੰਮ ਕੀਤਾ  ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸਿੰਘ ਨੇ ਓਮਾਨ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਬਠਿੰਡਾ ਦੀ ਰਹਿਣ ਵਾਲੀ 21 ਸਾਲਾ ਕਮਲਜੀਤ ਕੌਰ ਨੂੰ ਬਚਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਪੀੜਤ ਲੜਕੀ ਨੂੰ ਉਸ ਦੇ ਮਾਲਕ ਨੇ ਨਾਜਾਇਜ਼ ਤੌਰ 'ਤੇ ਬੰਧਕ ਬਣਾ ਲਿਆ ਸੀ। ਉਸ ਦਾ ਪਾਸਪੋਰਟ ਅਤੇ ਸਿਮ ਕਾਰਡ ਵੀ ਜ਼ਬਤ ਕਰ ਲਿਆ ਸੀ।

  ਘਟਨਾ ਬਾਰੇ ਪੁੱਛੇ ਜਾਣ 'ਤੇ ਹਰਭਜਨ ਨੇ ਪੀਟੀਆਈ ਨੂੰ ਕਿਹਾ, "ਓਮਾਨ ਵਿੱਚ ਭਾਰਤੀ ਦੂਤਾਵਾਸ ਅਤੇ ਸਾਡੇ ਰਾਜਦੂਤ ਅਮਿਤ ਨਾਰੰਗ ਦੀ ਮਦਦ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਉਸਦਾ ਯੋਗਦਾਨ ਬੇਸ਼ਕੀਮਤੀ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੇਰੀ ਮਦਦ ਦਾ ਸਵਾਲ ਹੈ, ਮੈਨੂੰ ਰਾਜ ਸਭਾ ਸੀਟ ਸਿਰਫ਼ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਮਿਲੀ ਹੈ ਅਤੇ ਸਾਡੇ ਦੇਸ਼ ਦੀ ਇੱਕ ਧੀ ਲੋੜਵੰਦ ਸੀ। ਮੈਂ ਬੱਸ ਆਪਣਾ ਕੰਮ ਕੀਤਾ। ਭਾਰਤੀ ਅੰਬੈਂਸੀ ਨੇ ਮੈਨੂੰ ਇਹ ਦੱਸਣ ਲਈ ਫੋਨ ਕੀਤਾ ਕਿ ਕਮਲਜੀਤ ਪੰਜਾਬ ਵਿੱਚ ਆਪਣੇ ਘਰ ਸੁਰੱਖਿਤ ਵਾਪਸ ਆ ਗਈ ਹੈ, ਇਹ ਸੁਣ ਕੇ ਖੁਸ਼ੀ ਹੋਈ।

  ਬਠਿੰਡਾ ਵਿੱਚ ਆਪਣੇ ਜੱਦੀ ਪਿੰਡ ਬਰਕੰਦੀ ਪਹੁੰਚੀ ਕਮਲਜੀਤ ਅਤੇ ਉਸਦੇ ਪਿਤਾ ਸਿਕੰਦਰ ਸਿੰਘ ਨੇ ਪੀਟੀਆਈ-ਭਾਸ਼ਾ ਨਾਲ ਗੱਲਬਾਤ ਕਰਦਿਆਂ ਆਪਣੀ ਦਰਦ ਭਰੀ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਪੰਜਾਬ ਵਿੱਚ ਟਰੈਵਲ ਅਤੇ ਪਲੇਸਮੈਂਟ ਏਜੰਟ ਚੰਗੇ ਭਵਿੱਖ ਦਾ ਵਾਅਦਾ ਕਰਕੇ ਗਰੀਬਾਂ ਦਾ ਖੂਨ ਚੂਸ ਰਹੇ ਹਨ।

  ਕਮਲਜੀਤ ਨੂੰ ਓਮਾਨ ਵਿੱਚ ਇੱਕ ਭਾਰਤੀ ਪਰਿਵਾਰ ਨਾਲ ਕੰਮ ਕਰਨ ਲਈ ਭੇਜਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਨੂੰ ਹਵਾਈ ਅੱਡੇ ਤੋਂ ਸਿੱਧਾ ਦਫ਼ਤਰ ਲੈ ਜਾਇਆ ਗਿਆ। ਉਸਨੇ ਦੱਸਿਆ, “ਮੇਰੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਹਨ ਅਤੇ ਅਸੀਂ ਤਿੰਨ ਭੈਣ-ਭਰਾ ਹਾਂ। ਤਿੰਨਾਂ ਵਿੱਚੋਂ ਸਭ ਤੋਂ ਵੱਡੀ ਹੋਣ ਕਰਕੇ ਮੈਂ ਆਪਣੇ ਪਿਤਾ ਦੀ ਮਦਦ ਕਰਨਾ ਚਾਹੁੰਦੀ ਸੀ ਅਤੇ ਸਥਾਨਕ ਏਜੰਟ ਜਗਸੀਰ ਸਿੰਘ ਕੋਲ ਗਈ। ਉਸਨੇ ਮੈਨੂੰ ਓਮਾਨ ਵਿੱਚ ਇੱਕ ਹਿੰਦੀ ਭਾਸ਼ੀ ਪਰਿਵਾਰ ਵਿੱਚ ਕੁੱਕ ਵਜੋਂ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ।

  ਕਮਲਜੀਤ ਨੇ ਦੱਸਿਆ ਕਿ ਮੈਂ ਪਿਛਲੇ ਮਹੀਨੇ ਦੇ ਅੰਤ ਵਿੱਚ ਮਸਕਟ ਲਈ ਰਵਾਨਾ ਹੋਈ ਸੀ। ਮੈਨੂੰ ਦੱਸਿਆ ਗਿਆ ਕਿ ਜੇਕਰ ਮੇਰਾ ਕੰਮ ਤਸੱਲੀਬਖਸ਼ ਰਿਹਾ ਤਾਂ ਮੈਨੂੰ ਸਿੰਗਾਪੁਰ ਜਾਂ ਆਸਟ੍ਰੇਲੀਆ ਵਿਚ ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ, ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਸਨ। ਪਰ ਜਿਵੇਂ ਹੀ ਮੈਂ ਮਸਕਟ ਦੇ ਏਅਰਪੋਰਟ ਤੋਂ ਬਾਹਰ ਆਈ, ਮੈਨੂੰ ਲੱਗਾ ਕਿ ਕੁਝ ਗਲਤ ਹੋ ਰਿਹਾ ਹੈ।


  ਕਮਲਜੀਤ ਨੇ ਆਪਣੀ ਔਖ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਉਸ ਨੂੰ ਬੁਰਕਾ ਪਹਿਨਣ ਅਤੇ ਅਰਬੀ ਭਾਸ਼ਾ ਸਿੱਖਣ ਲਈ ਮਜਬੂਰ ਕੀਤਾ ਗਿਆ। ਉਸ ਨੇ ਦੱਸਿਆ ਕਿ ਜਿੱਥੇ ਉਸ ਨੂੰ ਕੰਮ 'ਤੇ ਲਿਜਾਇਆ ਗਿਆ, ਉਹ ਕਿਸੇ ਭਾਰਤੀ ਪਰਿਵਾਰ ਦਾ ਘਰ ਨਹੀਂ ਸਗੋਂ ਦਫ਼ਤਰ ਸੀ। ਹਾਲਾਂਕਿ, ਉਸਨੇ ਹਿੰਮਤ ਦਿਖਾਈ ਅਤੇ ਆਪਣੇ ਪਰਿਵਾਰ ਨਾਲ ਗੱਲ ਕਰਨ ਲਈ ਇੱਕ ਨਵਾਂ ਸਿਮ ਕਾਰਡ ਖਰੀਦਿਆ। ਉਸ ਨੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ। ਜਦੋਂ ਉਸ ਦੇ ਪਿਤਾ ਸਿਕੰਦਰ ਨੇ ਸਥਾਨਕ ਏਜੰਟ ਜਗਸੀਰ ਕੋਲ ਪਹੁੰਚ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਧਮਕਾਇਆ ਅਤੇ ਬੇਟੀ ਦਾ ਪਾਸਪੋਰਟ ਦੇਣ ਲਈ ਢਾਈ ਲੱਖ ਰੁਪਏ ਦੀ ਮੰਗ ਕੀਤੀ। ਸਿਕੰਦਰ ਨੇ ਕਿਹਾ, ''ਮੇਰੀ ਬੇਟੀ ਨੂੰ ਕੁੱਟ ਰਹੇ ਸਨ। ਮੇਰਾ ਮਨ ਡਰ ਗਿਆ। ਘਰ ਗਿਰਵੀ ਰੱਖਣ ਤੋਂ ਬਾਅਦ, ਉਸਨੇ ਏਜੰਟ ਨੂੰ ਪੈਸੇ ਦੇ ਦਿੱਤੇ।” ਫਿਰ ਉਸਨੇ ਇੱਕ ਸਥਾਨਕ 'ਆਪ' ਨੇਤਾ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਆਖਰਕਾਰ ਉਸਦੀ ਧੀ ਸਹੀ-ਸਲਾਮਤ ਵਾਪਸ ਆ ਗਈ। ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਨੇ ਉਸਦੀ ਧੀ ਨੂੰ ਛੁਡਾਉਣ ਵਿੱਚ ਬਹੁਤ ਮਦਦ ਕੀਤੀ ਹੈ।

  Published by:Ashish Sharma
  First published:

  Tags: Bathinda, Harbhajan Singh, Travel agent