ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ ਨੇ ਪਾਬੰਦੀ ਸ਼ੁਦਾ ਸਿੱਖ ਫ਼ਾਰ ਜਸਟਿਸ ਦੇ ਫਾਊਂਡਰ ਗੁਰਪਤਵੰਤ ਸਿੰਘ ਪੰਨੂ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਅੱਤਵਾਦੀ ਐਲਾਨਿਆ ਗਿਆ ਹੈ, ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਤੋਂ ਬਾਜ਼ ਆਵੇ। ਪੰਨੂ ਵੱਲੋਂ ਕਈ ਲੋਕਾਂ ਦੀ ਤਰਾ ਰਾਜਪਾਲ ਨੂੰ ਵੀ ਕਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਫੇਸ ਬੁੱਕ ਤੇ ਪੋਸਟ ਲਿਖੀ ਸੀ ਕਿ "ਪੰਨੂ ਡਟੋ ਕਾਲ ਅਸ"।
ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਅਤੇ ਸਿੱਖ ਹੋਣ 'ਤੇ ਮਾਣ ਹੈ। ਰਾਜਪਾਲ ਪੰਜਾਬ ਪੁਲਿਸ ਵਿੱਚ ਐੱਸ ਪੀ ਵਜੋਂ ਪਰਮੋਟ ਹੋਏ ਹਨ। ਉਨ੍ਹਾਂ ਕਿਹਾ ਕਿ ਜੋ ਕੁੱਝ ਉਨ੍ਹਾਂ ਨੂੰ ਮਿਲਿਆ ਉਹ ਇਸ ਦੇਸ਼ ਨੇ ਦਿੱਤਾ। "ਮੈਂ ਨਹੀਂ ਜਾਣਦਾ ਪੰਨੂ ਕੌਣ ਹੈ ਤੇ ਕੀ ਕਰ ਰਿਹਾ ਹੈ। ਮੈਂ ਇਹ ਜਾਣਦਾ ਹਾਂ ਕਿ ਲੋਕ ਉਸ ਦੀ ਗੱਲਾਂ 'ਚ ਆਉਣ ਵਾਲੇ ਨਹੀਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hockey, Indian Hockey Team