Home /News /punjab /

ਕਿਰਨ ਬੇਦੀ ਨੇ ਸਿੱਖਾਂ 'ਤੇ ਟਿੱਪਣੀ ਨੂੰ ਲੈ ਕੇ ਮੰਗੀ ਮੁਆਫ਼ੀ, ਕਿਹਾ; ਮੇਰਾ ਮਤਲਬ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ

ਕਿਰਨ ਬੇਦੀ ਨੇ ਸਿੱਖਾਂ 'ਤੇ ਟਿੱਪਣੀ ਨੂੰ ਲੈ ਕੇ ਮੰਗੀ ਮੁਆਫ਼ੀ, ਕਿਹਾ; ਮੇਰਾ ਮਤਲਬ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ

Kiran Bedi apologizes: ਕਿਰਨ ਬੇਦੀ ਨੇ ਟਵੀਟ ਕੀਤਾ, "ਮੈਂ ਆਪਣੇ ਭਾਈਚਾਰੇ ਲਈ ਸਭ ਤੋਂ ਵੱਧ ਸਤਿਕਾਰ ਕਰਦੀ ਹਾਂ। ਮੈਂ ਬਾਬਾ ਨਾਨਕ ਦੇਵ ਜੀ ਦੀ ਸ਼ਰਧਾਲੂ ਹਾਂ। ਮੈਂ ਸਰੋਤਿਆਂ ਨੂੰ ਜੋ ਕਿਹਾ ਕਿਰਪਾ ਕਰਕੇ ਗਲਤ ਨਾ ਪੜ੍ਹੋ। ਮੈਂ ਇਸ ਲਈ ਮੁਆਫੀ ਮੰਗਦੀ ਹਾਂ। ਮੈਂ ਕੋਈ ਵੀ ਦੁੱਖ ਪਹੁੰਚਾਉਣ ਵਾਲਾ ਆਖਰੀ ਵਿਅਕਤੀ ਹਾਂ। ਮੈਂ ਸੇਵਾ ਅਤੇ ਦਿਆਲਤਾ ਵਿੱਚ ਵਿਸ਼ਵਾਸ਼ ਰੱਖਦੀ ਹਾਂ।”

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Kiran Bedi apologizes: ਸਿੱਖਾਂ (Sikhs) ਵਿਰੁੱਧ ਆਪਣੀ ਟਿੱਪਣੀ ਨੂੰ ਲੈ ਕੇ ਵਿਵਾਦ ਖੜਾ ਹੋਣ 'ਤੇ ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ (India First Women IPS Kiran Bedi) ਅਧਿਕਾਰੀ ਅਤੇ ਸਾਬਕਾ ਉਪ ਰਾਜਪਾਲ ਕਿਰਨ ਬੇਦੀ (Kiran Bedi) ਨੇ ਮੁਆਫ਼ੀ ਮੰਗ ਲਈ ਹੈ। ਦੱਸ ਦੇਈਏ ਕਿ ਕਿਰਨ ਬੇਦੀ ਭਾਜਪਾ (BJP) ਆਗੂ ਹੈ, ਜਿਸ ਨੇ ਬੀਤੇ ਦਿਨ ਇੱਕ ਕਾਨਫਰੰਸ ਵਿੱਚ ਸਿੱਖਾਂ ਦਾ ਮਜ਼ਾਕ ਉਡਾਇਆ ਸੀ, ਜਿਸ ਕਾਰਨ ਸਿੱਖ ਸਮਾਜ ਵਿੱਚ ਰੋਸ ਦੀ ਲਹਿਰ ਫੈਲ ਗਈ ਸੀ।

  ਵਿਵਾਦ ਕਾਰਨ ਕਿਰਨ ਬੇਦੀ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਲੋਕ ਉਸ ਨੂੰ ਸ਼ਰੇਆਮ ਗਾਲ੍ਹਾਂ ਕੱਢ ਰਹੇ ਸਨ, ਜਿਸ ਪਿੱਛੋਂ ਹੁਣ ਕਿਰਨ ਬੇਦੀ ਨੇ ਆਪਣੇ ਟਵੀਟਰ ਹੈਂਡਲ ਰਾਹੀਂ ਉਸ ਟਿੱਪਣੀ ਲਈ ਮੁਆਫ਼ੀ ਮੰਗੀ ਹੈ।

  ਕਿਰਨ ਬੇਦੀ ਨੇ ਟਵੀਟ ਕੀਤਾ, "ਮੈਂ ਆਪਣੇ ਭਾਈਚਾਰੇ ਲਈ ਸਭ ਤੋਂ ਵੱਧ ਸਤਿਕਾਰ ਕਰਦੀ ਹਾਂ। ਮੈਂ ਬਾਬਾ ਨਾਨਕ ਦੇਵ ਜੀ ਦੀ ਸ਼ਰਧਾਲੂ ਹਾਂ। ਮੈਂ ਸਰੋਤਿਆਂ ਨੂੰ ਜੋ ਕਿਹਾ ਕਿਰਪਾ ਕਰਕੇ ਗਲਤ ਨਾ ਪੜ੍ਹੋ। ਮੈਂ ਇਸ ਲਈ ਮੁਆਫੀ ਮੰਗਦੀ ਹਾਂ। ਮੈਂ ਕੋਈ ਵੀ ਦੁੱਖ ਪਹੁੰਚਾਉਣ ਵਾਲਾ ਆਖਰੀ ਵਿਅਕਤੀ ਹਾਂ। ਮੈਂ ਸੇਵਾ ਅਤੇ ਦਿਆਲਤਾ ਵਿੱਚ ਵਿਸ਼ਵਾਸ਼ ਰੱਖਦੀ ਹਾਂ।”

  ਉਸ ਨੇ ਕਿਹਾ, “ਅਸੀਂ ਸਵੇਰੇ ਪਾਠ ਅਤੇ ਸੇਵਾ ਕੀਤੀ। ਮੈਂ ਭਗਤ ਹਾਂ। ਮੈਂ ਹਰ ਪਾਸੇ ਬਾਬਾ ਜੀ ਦਾ ਆਸ਼ੀਰਵਾਦ ਲੈਂਦੀ ਹਾਂ। ਮੈਂ ਦਿਨ ਦੀ ਸ਼ੁਰੂਆਤ ਘਰ ਵਿੱਚ ਪਾਠ ਨਾਲ ਕੀਤੀ। ਕਿਰਪਾ ਕਰਕੇ ਮੇਰੀ ਨੀਅਤ 'ਤੇ ਸ਼ੱਕ ਨਾ ਕਰੋ। ਮੈਨੂੰ ਮੇਰੇ ਭਾਈਚਾਰੇ ਅਤੇ ਮੇਰੇ ਵਿਸ਼ਵਾਸ ਲਈ ਸਭ ਤੋਂ ਵੱਧ ਸਤਿਕਾਰ ਅਤੇ ਪ੍ਰਸ਼ੰਸਾ ਹੈ।”

  ਜ਼ਿਕਰਯੋਗ ਹੈ ਕਿ ਇਹ ਵੀਡੀਓ 13 ਜੂਨ ਦੀ ਹੈ, ਜਦੋਂ ਚੇਨਈ ਵਿਖੇ ਇੱਕ ਕਾਨਫਰੰਸ ਵਿੱਚ ਕਿਰਨ ਬੇਦੀ 'ਨਿਰਭਿਕ ਪ੍ਰਸ਼ਾਸਨ' ਕਿਤਾਬ ਦੇ ਲਾਂਚ ਪ੍ਰੋਗਰਾਮ 'ਚ ਪੁੱਜੀ ਸੀ। ਇਸ ਦੌਰਾਨ ਕਿਰਨ ਬੇਦੀ ਨੇ ਸਿੱਖਾਂ ਨੂੰ ਲੈ ਕੇ ਕੁਮੈਂਟ ਕੀਤਾ। ਮੰਗਲਵਾਰ ਨੂੰ ਉਸ ਦਾ ਵੀਡੀਓ ਪੂਰੇ ਭਾਰਤ ਵਿੱਚ ਵਾਇਰਲ ਹੋ ਗਿਆ। ਇਸ ਤੋਂ ਬਾਅਦ ਸਿੱਖਾਂ ਨੇ ਉਸ ਦੇ ਵਿਵਹਾਰ 'ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਕਿਰਨ ਬੇਦੀ ਨੇ ਜਨਤਕ ਤੌਰ 'ਤੇ ਪੋਸਟ ਪਾ ਕੇ ਸਾਰਿਆਂ ਤੋਂ ਮੁਆਫੀ ਮੰਗ ਲਈ ਹੈ।
  Published by:Krishan Sharma
  First published:

  Tags: BJP, Controversial, Kiran bedi, Sikh

  ਅਗਲੀ ਖਬਰ