Home /News /punjab /

Nabha: ਨਾਰਾਜ਼ ਚੱਲ ਰਹੇ ਦੋ ਸਾਬਕਾ ਆਗੂ ਮੁੜ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ

Nabha: ਨਾਰਾਜ਼ ਚੱਲ ਰਹੇ ਦੋ ਸਾਬਕਾ ਆਗੂ ਮੁੜ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ

ਨਾਰਾਜ਼ ਚੱਲ ਰਹੇ ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਅਤੇ ਆਜ਼ਾਦ ਕੌਂਸਲਰ ਗੌਤਮ ਬਾਤਿਸ਼ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ

ਨਾਰਾਜ਼ ਚੱਲ ਰਹੇ ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਅਤੇ ਆਜ਼ਾਦ ਕੌਂਸਲਰ ਗੌਤਮ ਬਾਤਿਸ਼ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ

Punjab Election 2022- ਮੰਤਰੀ ਧਰਮਸੋਤ ਨੇ ਕਿਹਾ ਕਿ ਗੌਤਮ ਬਾਤਿਸ਼ ਕਾਂਗਰਸ ਪਾਰਟੀ ਤੋਂ ਕਾਫ਼ੀ ਸਮੇਂ ਤੋਂ ਨਾਰਾਜ਼ ਚੱਲ ਰਹੀ ਸੀ ਅਤੇ ਅੱਜ ਉਨ੍ਹਾਂ ਦੇ ਸਭ ਗਿਲੇ ਸ਼ਿਕਵੇ ਦੂਰ ਕਰਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਚੋਣਾਂ ਦੌਰਾਨ ਆਉਣ ਤੇ ਧਰਮਸੋਤ ਨੇ ਕਿਹਾ ਕਿ ਇਹ ਹਰ ਕਿਸੇ ਇਕ ਦਾ ਅਧਿਕਾਰ ਹੈ ਕਿ ਉਹ ਚੋਣਾਂ ਦੌਰਾਨ ਕਿਤੇ ਵੀ ਆ ਜਾ ਸਕਦੇ ਹਨ ਨਰਿੰਦਰ ਮੋਦੀ ਫਿਰ ਵੀ ਦੇਸ਼ ਦੇ ਪ੍ਰਧਾਨਮੰਤਰੀ ਹਨ। 

ਹੋਰ ਪੜ੍ਹੋ ...
  • Share this:

    ਭੁਪਿੰਦਰ ਨਾਭਾ

    ਨਾਭਾ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਦਿਨੋਂ-ਦਿਨ ਤੇਜ਼ ਹੋ ਰਹੀਆਂ ਹਨ। ਚੋਣਾਂ ਦੌਰਾਨ ਰੁੱਸਿਆਂ ਨੂੰ ਮਨਾਉਣ ਦੀ ਕਵਾਇਤ ਸ਼ੁਰੂ ਹੋ ਗਈ ਹੈ। ਜਿਸ ਦੇ ਤਹਿਤ ਨਾਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਸਾਧੂ ਸਿੰਘ ਧਰਮਸੋਤ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਅਤੇ ਆਜ਼ਾਦ ਕੌਂਸਲਰ ਗੌਤਮ ਬਾਤਿਸ਼ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਧਰਮਸੋਤ ਨੇ ਕਿਹਾ ਕਿ ਗੌਤਮ ਬਾਤਿਸ਼ ਕਾਂਗਰਸ ਪਾਰਟੀ ਤੋਂ ਕਾਫ਼ੀ ਸਮੇਂ ਤੋਂ ਨਾਰਾਜ਼ ਚੱਲ ਰਹੀ ਸੀ ਅਤੇ ਅੱਜ ਉਨ੍ਹਾਂ ਦੇ ਸਭ ਗਿਲੇ ਸ਼ਿਕਵੇ ਦੂਰ ਕਰਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਚੋਣਾਂ ਦੌਰਾਨ ਆਉਣ ਤੇ ਧਰਮਸੋਤ ਨੇ ਕਿਹਾ ਕਿ ਇਹ ਹਰ ਕਿਸੇ ਇਕ ਦਾ ਅਧਿਕਾਰ ਹੈ ਕਿ ਉਹ ਚੋਣਾਂ ਦੌਰਾਨ ਕਿਤੇ ਵੀ ਆ ਜਾ ਸਕਦੇ ਹਨ ਨਰਿੰਦਰ ਮੋਦੀ ਫਿਰ ਵੀ ਦੇਸ਼ ਦੇ ਪ੍ਰਧਾਨਮੰਤਰੀ ਹਨ।

    ਨਾਭਾ ਵਿਖੇ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸਾਧੂ ਸਿੰਘ ਧਰਮਸੋਤ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਆਗੂਆਂ ਨੂੰ ਮਨਾਉਣ ਦੀ ਕਵਾਇਤ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਗੌਤਮ ਬਾਤਿਸ਼ ਨੂੰ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ। ਧਰਮਸੋਤ ਨੇ ਮੰਨਿਆ ਕਿ ਸਾਡੇ ਵਿੱਚ ਕੁਝ ਗ਼ਲਤੀਆਂ ਸਨ ਜਿਸ ਕਰਕੇ ਗੌਤਮ ਬਾਤਿਸ਼ ਨਾਰਾਜ਼ ਚੱਲ ਰਹੇ ਸਨ।

    ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਗੌਤਮ ਬਾਤਿਸ਼ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ ਅੱਜ ਉਨ੍ਹਾਂ ਨੇ ਫਿਰ ਕਾਂਗਰਸ ਪਾਰਟੀ ਦਾ ਹੱਥ ਥੰਮ੍ਹਿਆ ਹੈ ਅਸੀਂ ਉਨ੍ਹਾਂ ਦਾ ਵੀ ਸਵਾਗਤ ਕਰਦੇ ਹਾਂ ਕਿਉਂਕਿ ਸਾਡੇ ਵਿੱਚ ਵੀ ਕਮੀਆਂ ਪੇਸ਼ੀਆਂ ਸਨ, ਜਿਸ ਕਰਕੇ ਉਹ ਨਾਰਾਜ਼ ਚੱਲ ਰਹੇ ਸਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਚੋਣਾਂ ਦੇ ਦੌਰਾਨ ਪੰਜਾਬ ਦੌਰੇ ਤੇ ਧਰਮਸੋਤ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨਮੰਤਰੀ ਹੈ ਕਿਤੇ ਵੀ ਆ ਜਾ ਸਕਦੇ ਹਨ। ਧਰਮਸੋਤ ਨੇ ਕੇਜਰੀਵਾਲ ਤੇ ਵਾਰ ਕਰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਚੋਣਾਂ ਜਿੱਤਦਿਆਂ ਦੀ ਗੱਲ ਕਰ ਰਹੇ ਹਨ ਪਰ ਉਹ ਪਹਿਲਾਂ ਵੀ 100 ਸੀਟਾ ਕਹਿ ਰਹੇ ਸਨ ਅਤੇ ਲੜੀਆਂ ਵੀ ਲਗਾ ਲਈਆਂ ਸਨ ਅਤੇ ਆਮ ਪਾਰਟੀ ਤਾਂ ਖੇਰੂ ਖੇਰੂ ਹੋ ਗਈ ਹੈ ਅਤੇ ਇਨ੍ਹਾਂ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ।

    ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਅਤੇ ਆਜ਼ਾਦ ਕੌਂਸਲਰ ਗੌਤਮ ਬਾਤਿਸ਼ ਨੇ ਕਿਹਾ ਕਿ ਮੈਂ ਇਸ ਕਰਕੇ ਨਿਰਾਸ਼ ਸੀ ਕਿਉਂਕਿ ਕਾਂਗਰਸ ਪਾਰਟੀ ਨੇ ਮੈਨੂੰ ਕੌਂਸਲਰ ਦੀ ਟਿਕਟ ਨਹੀਂ ਦਿੱਤੀ ਸੀ ਜਿਸ ਕਰਕੇ ਮੈਂ ਆਜ਼ਾਦ ਤੌਰ ਤੇ ਹੀ ਆਪਣੀ ਚੋਣ ਜਿੱਤੀ ਅਤੇ ਅੱਜ ਫਿਰ ਮੈਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਹਾਂ ਅਤੇ ਅਸੀਂ ਕਾਂਗਰਸੀ ਸੀ ਅਤੇ ਕਾਂਗਰਸ ਹੀ ਰਹਾਂਗੇ ਅਤੇ ਸਾਧੂ ਸਿੰਘ ਧਰਮਸੋਤ ਨੂੰ ਭਾਰੀ ਬਹੁਮਤ ਨਾਲ ਜਿਤਾਵਾਗੇ।

    ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਕੁਮਾਰ ਮਿੱਤਲ ਸ਼ੈਂਟੀ ਅਤੇ ਅਤੇ ਸੀਨੀਅਰ ਕੌਂਸਲਰ ਅਸ਼ੋਕ ਬਿੱਟੂ ਨੇ ਕਿਹਾ ਕਿ ਅੱਜ ਜੋ ਗੌਤਮ ਬਾਤਿਸ਼ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ ਅੱਜ ਉਹ ਦੁਬਾਰਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦੇ ਆਉਣ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ।

    Published by:Sukhwinder Singh
    First published:

    Tags: Nabha, Patiala, Punjab Congress, Punjab Election 2022