ਭਰਾ ਦੇ ਅੰਤਿਮ ਦਰਸ਼ਨ ਮੌਕੇ ਬੋਲੇ ਵੱਡੇ ਬਾਦਲ-'ਮੈਂ ਜਿੰਦਗੀ 'ਚ ਕਦੀ ਰੋਇਆ ਨਹੀ ਸੀ ਪਰ ਅੱਜ ਭਰਾ ਨੇ ਰੁਆ ਦਿੱਤਾ'

News18 Punjabi | News18 Punjab
Updated: May 15, 2020, 3:48 PM IST
share image
ਭਰਾ ਦੇ ਅੰਤਿਮ ਦਰਸ਼ਨ ਮੌਕੇ ਬੋਲੇ ਵੱਡੇ ਬਾਦਲ-'ਮੈਂ ਜਿੰਦਗੀ 'ਚ ਕਦੀ ਰੋਇਆ ਨਹੀ ਸੀ ਪਰ ਅੱਜ ਭਰਾ ਨੇ ਰੁਆ ਦਿੱਤਾ'
ਸਾਬਕਾ ਮੁੱਖ ਮੰਤਰੀ ਪ੍ਰਕਾਸ ਬਾਦਲ ਪਿੰਡ ਬਾਦਲ ਵਿੱਚ ਅੰਤਿਮ ਦਰਸ਼ਨਾਂ ਮੌਕੇ ਭਰਾ ਨੂੰ ਦੇਖ ਕੇ ਉਹ ਭਾਵੁਕ ਹੋ ਗਏ ਤੇ ਰੋਣ ਲੱਗੇ।

ਸਾਬਕਾ ਸੰਸਦ ਮੈਂਬਰ ਗੁਰਦਾਸ ਬਾਦਲ ਦੀ ਸਿਹਤ ਵਿਗੜਨ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਵੀਰਵਾਰ ਦੇਰ ਰਾਤ ਮੁਹਾਲੀ ਵਿੱਚ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ 19 ਮਾਰਚ ਨੂੰ ਮਨਪ੍ਰੀਤ ਦੀ ਮਾਂ ਹਰਮਿੰਦਰ ਕੌਰ (74) ਦੀ ਵੀ ਮੌਤ ਹੋ ਗਈ ਸੀ।

  • Share this:
  • Facebook share img
  • Twitter share img
  • Linkedin share img
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਗੁਰਦਾਸ ਸਿੰਘ ਬਾਦਲ ਦੀ ਮੌਤ ‘ਤੇ ਉਸ ਦਾ ਵੱਡਾ ਭਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ ਬਾਦਲ ਨੇ ਦੁੱਖ ਪ੍ਰਗਟ ਕੀਤਾ। ਪਿੰਡ ਬਾਦਲ ਵਿੱਚ ਅੰਤਿਮ ਦਰਸ਼ਨਾਂ ਮੌਕੇ ਭਰਾ ਨੂੰ ਦੇਖ ਕੇ ਉਹ ਭਾਵੁਕ ਹੋ ਗਏ ਤੇ ਰੋਣ ਲੱਗੇ। ਬਾਦਲ ਨੇ ਕਿਹਾ ਕਿ ਮੈਂ ਜਿੰਦਗੀ ਵਿਚ ਕਦੀ ਰੋਇਆ ਨਹੀ ਸੀ ਪਰ ਅੱਜ ਭਰਾ ਨੇ ਰੁਆ ਦਿੱਤਾ ਹੈ।

ਪਿਛਲੇ ਮਹੀਨੇ ਅਚਾਨਕ ਤਬੀਅਤ ਖਰਾਬ ਹੋਣ ਤੋਂ ਗੁਰਦਾਸ ਬਾਦਲ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ।ਜਿੱਥੇ ਕੱਲ ਦੇਰ ਰਾਤ ਉਹਨਾਂ ਨੇ ਆਖਰੀ ਸਾਹ ਲਿਆ ਅਤੇ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ।  ਇਸ ਤੋਂ ਪਹਿਲਾਂ 19 ਮਾਰਚ ਨੂੰ ਮਨਪ੍ਰੀਤ ਦੀ ਮਾਂ ਹਰਮਿੰਦਰ ਕੌਰ (74) ਦੀ ਵੀ ਮੌਤ ਹੋ ਗਈ ਸੀ।

ਦਾਸ ਤੇ ਪਾਸ਼ ਦੀ ਜੋੜੀ ਟੁੱਟੀ, ਭਾਵੁਕ ਹੋਏ ਪ੍ਰਕਾਸ਼ ਸਿੰਘ ਬਾਦਲ

ਗੁਰਦਾਸ ਸਿੰਘ ਬਾਦਲ ਜਿੰਨਾਂ ਨੂੰ ‘ਦਾਸ ਜੀ’ ਕਹਿ ਕੇ ਸਾਰੇ ਸੰਬੋਧਨ ਕਰਦੇ ਸਨ, ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਤੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਸਨ।  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਆਪਣੇ ਭਰਾ ਗੁਰਦਾਸ ਬਾਦਲ ਦੇ ਅੰਤਿਮ ਦਰਸ਼ਨ ਕਰਨ ਲੱਗੇ ਤਾਂ ਉਹ ਭਾਵੁਕ ਹੋ ਗਏ ਅਤੇ ਇਸ ਮੌਕੇ ਕਿਹਾ ਕਿ ਮੈਂ ਜਿੰਦਗੀ ਵਿਚ ਕਦੀ ਨਹੀਂ ਰੋਇਆ ਸੀ ਪਰ ਅੱਜ ਮੇਰੇ ਭਰਾ ਨੇ ਰੁਲਾ ਦਿੱਤਾ।ਗੁਰਦਾਸ ਬਾਦਲ(Gurdas Singh Badal ) ਨੇ ਲੰਬੀ ਤੋਂ ਅਸੈਂਬਲੀ ਦੀ ਚੋਣ 2012 ਵਿਚ ਪ੍ਰਕਾਸ਼ ਬਾਦਲ ਵਿਰੁੱਧ ਲੜਾਈ ਵਿਚ ਅਸਫਲ ਤੌਰ 'ਤੇ ਲੜੀ ਸੀ। ਹਾਲਾਂਕਿ, ਦੋਹਾਂ ਭਰਾਵਾਂ,' ਪਾਸ਼ '(ਪ੍ਰਕਾਸ਼) ਅਤੇ' ਦਾਸ '(ਗੁਰਦਾਸ) ਵਿਚਕਾਰ ਨਿਜੀ ਸੰਬੰਧ ਬਰਕਰਾਰ ਹੈ ਅਤੇ ਉਹ ਅਕਸਰ ਮਿਲਦੇ ਰਹਿੰਦੇ ਸਨ। ਉਨ੍ਹਾਂ ਦੇ ਰਾਜਨੀਤਿਕ ਵਿਛੋੜੇ ਤੋਂ ਪਹਿਲਾਂ, ਲੋਕਾਂ ਨੇ ਉਨ੍ਹਾਂ ਨੂੰ '' ਪਾਸ਼ ਤੇ ਦਾਸ ਦੀ ਜੋੜੀ '' ਕਿਹਾ, ਕਿਉਂਕਿ ਗੁਰਦਾਸ ਆਪਣੇ ਵੱਡੇ ਭਰਾ ਲਈ ਚੋਣ ਮੈਨੇਜਰ ਦੀ ਭੂਮਿਕਾ ਨਿਭਾਉਂਦਾ ਸਨ।

ਗੁਰਦਾਸ ਬਾਦਲ ਪੰਜਾਬ ਦੀ ਸਿਆਸਤ, ਖਾਸਕਰ ਅਕਾਲੀ ਸਿਆਸਤ ਦੇ ਥੰਮ ਰਹੇ ਹਨ। ਸਦਾ ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਨਾਲ ਇੱਕ ਸਾਏ ਵਾਂਗ ਵਿਚਰਦੇ ਰਹੇ, ਆਮ ਤੌਰ ਤੇ ਉਹ ਲੰਬੀ ਹਲਕੇ ਦੀ ਸਿਆਸਤ ਵਿਚ ਹੀ ਰੁਚੀ ਰੱਖਦੇ ਸਨ। ਪਰ ਪੂਰੇ ਪੰਜਾਬ ਦੀ ਸਿਆਸਤ ਵਿਚ ਉਹਨਾਂ ਦਾ ਸਿੱਕਾ ਚਲਦਾ ਸੀ, ਜਦੋਂ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਵਾਗਡੋਰ ਸੰਭਾਲੀ, ਗੁਰਦਾਸ ਬਾਦਲ ਨੇ ਪਰਦੇ ਦੇ ਪਿੱਛੇ ਰਹਿ ਕੇ ਆਪਣੇ ਵੱਡੇ ਭਰਾ ਦੀ ਵਿਰਾਸਤ ਨੂੰ ਸੰਭਾਲਿਆ ਤੇ ਕਦੇ ਡੋਲਣ ਨਾਂ ਦਿੱਤਾ । ਇਹ ਸਿਲਸਿਲਾ 2002 ਦੀ ਸਿਆਸਤ ਤੱਕ ਜਾਰੀ ਰਿਹਾ ਪਰ ਜਦੋ 2007 ਵਿਚ ਦੁਬਾਰਾ ਅਕਾਲੀ ਸਰਕਾਰ ਬਣੀ ਤਾਂ ਕੁਝ ਸਮੇਂ ਬਾਅਦ ਪਰਿਵਾਰਿਕ ਰਿਸ਼ਤਿਆਂ ਚ ਖਟਾਸ ਪੈ ਗਈ ਤੇ ਮਨਪ੍ਰੀਤ ਬਾਦਲ ਨੇ ਸੁਖਬੀਰ ਤੋਂ ਵੱਖਰਾ ਰਾਹ ਅਖਤਿਆਰ ਕਰ ਲਿਆ । ਇਹ ਸਿਆਸੀ ਦੁਫੇੜ ਵੀ ਦੋਹਾਂ ਭਰਾਵਾਂ ਦੇ ਪਿਆਰ ਵਿਚ ਕੋਈ ਰੋੜ੍ਹਾ ਨਹੀਂ ਬਣ ਸਕਿਆ ਇਹ ਸੁਖਬੀਰ ਤੇ ਮਨਪ੍ਰੀਤ ਵੀ ਚੰਗੀ ਤਰ੍ਹਾਂ ਜਾਣਦੇ ਹਨ ।

ਗੁਰਦਾਸ ਬਾਦਲ 1971 ਵਿਚ ਫਾਜਿਲਕਾ ਤੋਂ ਲੋਕ ਸਭਾ ਦੇ ਮੈਂਬਰ ਬਣੇ ਹਨ।ਇਸ ਤੋਂ ਬਾਅਦ 1977 ਤੋਂ ਲੰਬੀ ਤੋਂ ਵਿਧਾਇਕ ਬਣੇ। ਉਹਨਾਂ ਨੇ ਸਿੱਧੀ ਸਿਆਸਤ ਚ ਕਦੇ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਤੇ ਸਦਾ ਪ੍ਰਕਾਸ਼ ਸਿੰਘ ਬਾਦਲ ਦੇ ਸਾਰਥੀ ਬਣ ਕੇ ਹੀ ਵਿਚਰੇ ਤੇ ਅਖੀਰ 90 ਸਾਲ ਦੀ ਉਮਰ ਚ ਇਸ ਦੁਨੀਆਂ ਨੂੰ ਫਤਿਹ ਬੁਲਾ ਗਏ ।

ਨਿਮਰ ਤੇ ਹੱਸਮੁੱਖ ਸੁਭਾਅ ਵਜੋਂ ਜਾਣੇ ਜਾਂਦੇ ਸਨ ਗੁਰਦਾਸ ਬਾਦਲ

ਗੁਰਦਾਸ ਬਾਦਲ ਦਾ ਜਨਮ 6 ਅਗਸਤ 1931 ਨੂੰ ਨਾਨਕੇ ਪਿੰਡ ਅਬੁਲਖੁਰਾਣਾ 'ਚ ਹੋਇਆ।ਉਸ ਦਾ ਮਾਲਵੇ ਦੇ ਜ਼ਿੰਮੀਦਾਰਾਂ ਦੀ ਧੀ ਹਰਮੰਦਰ ਕੌਰ ਨਾਲ ਵਿਆਹ ਹੋਇਆ।ਇਸ ਤੋਂ ਬਾਅਦ ਗੁਰਦਾਸ ਬਾਦਲ ਦੇ ਘਰ  ਬੇਟੀ ਰਾਜਪ੍ਰੀਤ ਕੌਰ ਤੇ ਮਨਪ੍ਰੀਤ ਬਾਦਲ ਨੇ ਜਨਮ ਲਿਆ।ਮਨਪ੍ਰੀਤ ਬਾਦਲ ਪੰਜਾਬ ਦੇ ਵਿੱਤ ਮੰਤਰੀ ਬਣੇ ਹਨ।

ਗੁਰਦਾਸ ਦੀ ਪਤਨੀ ਹਰਮੰਦਰ ਕੌਰ(Harmandir Kaur) ਦਾ ਇਸ ਸਾਲ 19 ਮਾਰਚ ਨੂੰ ਇਥੇ ਪਿੰਡ ਬਾਦਲ(Badal village) ਵਿਖੇ ਪਰਿਵਾਰ ਦੇ ਫਾਰਮ ਹਾਊਸ ਵਿਖੇ ਦੇਹਾਂਤ ਹੋ ਗਿਆ ਸੀ। ਉਨ੍ਹਾ ਦੇ ਪਿੱਛੇ ਬੇਟਾ ਮਨਪ੍ਰੀਤ ਅਤੇ ਇਕ ਬੇਟੀ ਹੈ। ਉਨ੍ਹਾਂ ਨੇ 1971 ਵਿੱਚ ਫਾਜ਼ਿਲਕਾ ਤੋਂ ਲੋਕ ਸਭਾ ਦੀ ਚੋਣ ਜਿੱਤੀ ਸੀ। ਇਸਤੋਂ ਪਹਿਲਾਂ, ਉਸਨੇ ਮਾਰਚ 1967 ਤੋਂ ਅਪ੍ਰੈਲ 1969 ਤੱਕ ਵਿਧਾਨ ਸਭਾ ਦੇ ਮੈਂਬਰ (MLC)) ਦੇ ਵਜੋਂ ਸੇਵਾ ਨਿਭਾਈ।
First published: May 15, 2020, 1:52 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading