• Home
  • »
  • News
  • »
  • punjab
  • »
  • FORMER RAJYA SABHA MEMBER BHUPINDER MANN QUESTIONED THE FARMERS LEADERS INCLUDING RAJEWAL

ਹੁਣ ਕਿਸਾਨ ਆਗੂਆਂ ਦੇ ਚਿਹਰੇ ਤੋਂ ਨਕਾਬ ਹੱਟ ਗਿਆ : ਭੁਪਿੰਦਰ ਮਾਨ

ਸਾਬਕਾ ਰਾਜ ਸਭਾ ਮੈਂਬਰ ਭੁਪਿੰਦਰ ਮਾਨ ਨੇ ਰਾਜੇਵਾਲ ਸਮੇਤ ਕਿਸਾਨ ਆਗੂਆਂ ’ਤੇ ਸਵਾਲ ਖੜ੍ਹੇ ਕੀਤੇ

ਹੁਣ ਕਿਸਾਨ ਆਗੂਆਂ ਦੇ ਚਿਹਰੇ ਤੋਂ ਨਕਾਬ ਹੱਟ ਗਿਆ : ਭੁਪਿੰਦਰ ਮਾਨ

  • Share this:
ਚੰਡੀਗੜ੍ਹ- 22 ਕਿਸਾਨ ਜੱਥੇਬੰਦੀਆਂ ਨੇ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ ਕਰ ਦਿਤਾ ਹੈ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਮਾਨ ਦੇ ਪ੍ਰਧਾਨ ਭੁਪਿੰਦਰ ਮਾਨ ਨੇ ਕਿਸਾਨ ਆਗੂਆਂ ਦੇ ਚੋਣ ਲੜਨ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ। ਦੱਸਣਯੋਗ ਹੈ ਕਿ ਭੁਪਿੰਦਰ ਮਾਨ ਉਹੀ ਹਨ, ਜਿਨ੍ਹਾਂ ਕਿਸਾਨ ਅੰਦੋਲਨ ਦੌਰਾਨ ਸੁਪਰੀਮ ਕੋਰਟ ਨੇ ਆਪਣੀ 3 ਮੈਂਬਰੀ ਕਮੇਟੀ ਵਿੱਚ ਸ਼ਾਮਲ ਕੀਤਾ ਸੀ ਪਰ ਕਿਸਾਨਾਂ ਦੇ ਰੋਸ ਕਾਰਨ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ।

ਇਸ ਮਗਰੋਂ ਪਹਿਲੀ ਵਾਰ ਨਿਊਜ਼18 ਨਾਲ ਸੁਪਰ ਐਕਸਕਲੂਸਿਵ ਗੱਲਬਾਤ ਕਰਦਿਆਂ ਭੁਪਿੰਦਰ ਮਾਨ ਨੇ ਬਲਬੀਰ ਰਾਜੇਵਾਲ ਸਮੇਤ ਸਾਰੇ ਕਿਸਾਨ ਆਗੂਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਮਾਨ ਨੇ ਕਿਹਾ ਕਿ ਇਨ੍ਹਾਂ ਕਿਸਾਨ ਆਗੂਆਂ ਦਾ ਅਸਲੀ ਚਿਹਰਾ ਹੁਣ ਸਭ ਦੇ ਸਾਹਮਣੇ ਆ ਗਿਆ ਹੈ। ਇਹ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਸਨ ਅਤੇ ਹੁਣ ਪਤਾ ਲੱਗਾ ਹੈ। ਰਾਜੇਵਾਲ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੇ ਫੈਸਲੇ 'ਤੇ ਮਾਨ ਨੇ ਕਿਹਾ ਕਿ ਜਦੋਂ ਨੀਤੂ ਸ਼ਟਰਾਵਾਲਾ ਚੋਣ ਲੜਨ ਦੀ ਇੱਛਾ ਜ਼ਾਹਰ ਕਰ ਸਕਦੀ ਹੈ ਤਾਂ ਕੋਈ ਵੀ ਲੜ ਸਕਦਾ ਹੈ।

ਮਾਨ ਨੇ ਕਿਹਾ ਕਿ ਬੇਸ਼ੱਕ ਕਿਸਾਨਾਂ ਦੇ ਬਿੱਲ ਵਾਪਸ ਕਰ ਦਿੱਤੇ ਗਏ ਹਨ ਪਰ ਕੀ ਖੁਦਕੁਸ਼ੀਆਂ ਰੁਕ ਜਾਣਗੀਆਂ। ਜਿੱਥੇ ਖੇਤੀ ਪਹਿਲਾਂ ਖੜ੍ਹੀ ਸੀ, ਅਸੀਂ ਉਸ ਨੂੰ ਉਸੇ ਥਾਂ 'ਤੇ ਪਹੁੰਚਾ ਦਿੱਤਾ ਹੈ। ਕਿਸਾਨ ਅੰਦੋਲਨ ਵਿੱਚ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਜ਼ਮੀਨ ਚਲੀ ਜਾਵੇਗੀ, ਜੋ ਠੀਕ ਨਹੀਂ ਸੀ। ਆਖਿਰ ਕਦੋਂ ਤੱਕ ਖੇਤੀ 'ਤੇ ਬੋਝ ਪੈਂਦਾ ਰਹੇਗਾ? ਖੇਤੀ ਤੋਂ ਬਾਹਰ ਨਿਕਲਣਾ ਪਵੇਗਾ। ਨੌਕਰੀਆਂ ਵਧਾਉਣੀਆਂ ਪੈਣਗੀਆਂ। ਮਾਨ ਨੇ ਕਿਹਾ ਕਿ ਉਹ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਅਤੇ ਨਾ ਹੀ ਜਾਣਾ ਚਾਹੁੰਦੇ ਹਨ।
Published by:Ashish Sharma
First published: