ਸੂਰਜ ਭਾਨ
ਬਠਿੰਡਾ: ਕੇਂਦਰੀ ਜੇਲ੍ਹ ਬਠਿੰਡਾ ਸੁਧਾਰ ਘਰ ਹੈ ਜਾਂ ਮੋਬਾਇਲ ਬਣਾਉਣ ਵਾਲਾ ਜ਼ਖੀਰਾ? ਇਸ ਗੱਲ ਦੀ ਸਮਝ ਇਸ ਕਰਕੇ ਨਹੀਂ ਆ ਰਹੀ ਕਿ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਤੋਂ ਭਾਰੀ ਗਿਣਤੀ ਵਿੱਚ ਨਿੱਤ ਮੋਬਾਈਲ ਸਿਮ ਅਤੇ ਇੰਟਰਨੈੱਟ ਚਲਾਉਣ ਵਾਲੀਆਂ ਡੌਂਗਲ, ਡਾਟਾ ਕੇਬਲ, ਟੱਚ ਸਕਰੀਨ ਮੋਬਾਈਲ ,ਸਮੇਤ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਸਾਮਾਨ ਬਰਾਮਦ ਹੋ ਰਿਹਾ ਹੈ ।ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ,ਹਵਾਲਾਤੀਆਂ ਤੇ ਕੈਦੀਆਂ ਨੂੰ ਮਿਲਦੀਆਂ ਵੀਵੀਆਈਪੀ ਸਹੂਲਤਾਂ ਪੰਜਾਬ ਦੀ ਨਵੀਂ ਬਣੀ ਸਰਕਾਰ ਲਈ ਇਕ ਚੈਲੇਂਜ ਹਨ। ਭਾਵੇਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੇਲ੍ਹ ਸੁਪਰੀਡੈਂਟ ਸਮੇਤ ਡੀਸੀ ਤੇ ਐਸਐਸਪੀ ਨੂੰ ਪੱਤਰ ਲਿਖ ਕੇ ਵੀਵੀਆਈਪੀ ਸਹੂਲਤਾਂ ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ ਹਨ, ਪਰ ਸ਼ਾਇਦ ਜੇਲ੍ਹ ਮੰਤਰੀ ਦੇ ਆਦੇਸ਼ ਕੇਂਦਰੀ ਜੇਲ੍ਹ ਬਠਿੰਡਾ ਦੇ ਅਧਿਕਾਰੀਆਂ ਤੇ ਲਾਗੂ ਨਹੀਂ ਹੁੰਦੇ ।
ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰੀਡੈਂਟ ਸਿਕੰਦਰ ਸਿੰਘ ਦੀ ਸ਼ਿਕਾਇਤ ਤੇ ਥਾਣਾ ਕੈਂਟ ਵਿਚ ਹਰਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਕਾਲ ਵਣਜਾਰਾ ਜ਼ਿਲ੍ਹਾ ਸੰਗਰੂਰ ਖ਼ਿਲਾਫ ਸੈਕਸ਼ਨ 52ਏ ਜੇਲ੍ਹ ਐਕਟ ਤਹਿਤ ਪਰਚਾ ਦਰਜ ਕੀਤਾ ਹੈ, ਕਿਉਂਕਿ 23 ਮਾਰਚ ਤੋਂ 27 ਮਾਰਚ ਤੱਕ ਤਲਾਸ਼ੀ ਦੌਰਾਨ ਵਿਅਕਤੀ ਪਾਸੋਂ 3 ਕੀ ਪੈਡ ਮੋਬਾਇਲ ਫੋਨ, ਦੋ ਡਾਟਾ ਕੇਬਲ ਅਤੇ 1 ਟੱਚ ਸਕਰੀਨ ਮੋਬਾਈਲ ਫੋਨ ,,ਸਿਮ ਏਅਰਟੈੱਲ ਇਕ ਏਅਰ ਫੋਨ ਬਰਾਮਦ ਹੋਇਆ ਹੈ ।
ਜ਼ਿਕਰਯੋਗ ਹੈ ਕਿ ਕੇਂਦਰੀ ਜੇਲ੍ਹ ਬਠਿੰਡਾ ਹਮੇਸ਼ਾਂ ਹੀ ਏਸ ਤਰ੍ਹਾਂ ਦੇ ਮਾਮਲਿਆਂ ਨਾਲ ਸੁਰਖੀਆਂ ਵਿੱਚ ਰਹਿੰਦੀ ਹੈ ਤੇ ਹੁਣ ਭਾਰੀ ਮਾਤਰਾ ਵਿੱਚ ਮਿਲੇ ਮੋਬਾਇਲਾਂ ਦੇ ਸਾਮਾਨ ਅਤੇ ਮੋਬਾਈਲਾਂ ਨੇ ਜੇਲ੍ਹ ਪ੍ਰਬੰਧਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖਡ਼੍ਹੇ ਕਰ ਦਿੱਤੇ ਹਨ । ਜੇਲ੍ਹਾਂ ਵਿੱਚ ਕੈਦੀਆਂ ਤੋਂ ਮਿਲ ਰਹੇ ਭਾਰੀ ਗਿਣਤੀ ਵਿੱਚ ਮੋਬਾਈਲਾਂ ਸਬੰਧੀ ਉਦੋਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲ ਕਰਨੀ ਚਾਹੀ ਤਾਂ ਵਾਰ ਵਾਰ ਘੰਟੀ ਜਾਣ ਦੇ ਬਾਵਜੂਦ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Bathinda Central Jail