ਵਿਆਹ ਤੋਂ ਪਰਤ ਰਹੇ ਨੌਜਵਾਨਾਂ ਦੀ ਕਾਰ ਟਰੱਕ ਨਾਲ ਟਕਰਾਈ, 4 ਮੌਤਾਂ

News18 Punjabi | News18 Punjab
Updated: December 1, 2019, 3:59 PM IST
ਵਿਆਹ ਤੋਂ ਪਰਤ ਰਹੇ ਨੌਜਵਾਨਾਂ ਦੀ ਕਾਰ ਟਰੱਕ ਨਾਲ ਟਕਰਾਈ, 4 ਮੌਤਾਂ
ਵਿਆਹ ਤੋਂ ਪਰਤ ਰਹੇ ਨੌਜਵਾਨਾਂ ਦੀ ਕਾਰ ਟਰੱਕ ਨਾਲ ਟਕਰਾਈ, 4 ਮੌਤਾਂ

  • Share this:
ਵਿਆਹ ਵੇਖ ਕੇ ਪਰਤ ਰਹੇ ਕੁਰਾਲੀ ਦੇ 4 ਵਿਅਕਤੀਆਂ ਦੀ ਕੈਥਲ ਨੇੜੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਕੁਰਾਲੀ ਦੇ ਬਲਾਕ ਮਾਜਰੀ ਦੇ ਇਹ ਵਿਅਕਤੀ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ। ਅਚਾਨਕ ਉਨ੍ਹਾਂ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।

ਇਹ ਹਾਦਸਾ ਕੈਥਲ ਜ਼ਿਲ੍ਹੇ ਦੇ ਕਿਉਂੜਕ ਵਿੱਚ ਸਵੇਰੇ 1 ਵਜੇ ਵਾਪਰਿਆ। ਮ੍ਰਿਤਕਾਂ ਦੀ ਪਛਾਣ ਰਾਮ ਸਿੰਘ (45), ਸੁਰੇਂਦਰ (48), ਰਾਜੇਂਦਰ ਪਾਲ (38) ਤੇ ਭੂਸ਼ਣ ਸਿੰਘ (33) ਵਜੋਂ ਹੋਈ ਹੈ। ਹਾਸਲ ਜਾਣਕਾਰੀ ਅਨੁਸਾਰ ਉਹ ਜੀਂਦ ਵਿਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਥੋਂ ਉਨ੍ਹਾਂ ਨੂੰ ਅੰਬਾਲਾ ਰਾਹੀਂ ਕੈਥਲ ਦੇ ਰਸਤੇ ਖਰੜ ਜਾਣਾ ਪਿਆ। ਦੁਪਹਿਰ 1 ਵਜੇ ਕੈਥਲ ਤੋਂ ਬਾਹਰ ਨਿਕਲਣ ਤੋਂ ਬਾਅਦ ਉਨ੍ਹਾਂ ਦੀ ਆਲਟੋ ਕਾਰ ਨੂੰ ਹਾਈਵੇਅ ‘ਤੇ ਟਰੱਕ ਨੇ ਟੱਕਰ ਮਾਰ ਦਿੱਤੀ।

Loading...
ਇਸ ਹਾਦਸੇ ਵਿਚ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਚਾਰ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਬਾਰੇ ਪਤਾ ਲੱਗਣ 'ਤੇ ਨੇੜਲੇ ਲੋਕ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਚਾਰਾਂ ਲਾਸ਼ਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕੈਥਲ ਭੇਜ ਦਿੱਤਾ।
 
First published: December 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...