Home /News /punjab /

Chandigarh University MMS Case: ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ਵਿੱਚ ਚੌਥਾ ਦੋਸ਼ੀ ਗ੍ਰਿਫਤਾਰ

Chandigarh University MMS Case: ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ਵਿੱਚ ਚੌਥਾ ਦੋਸ਼ੀ ਗ੍ਰਿਫਤਾਰ

Chandigarh University ਵੀਡੀਓ ਮਾਮਲੇ ਵਿੱਚ ਚੌਥਾ ਦੋਸ਼ੀ ਗ੍ਰਿਫਤਾਰ

Chandigarh University ਵੀਡੀਓ ਮਾਮਲੇ ਵਿੱਚ ਚੌਥਾ ਦੋਸ਼ੀ ਗ੍ਰਿਫਤਾਰ

Chandigarh University MMS Case:  ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਤਲਤਾ ਮਿਲੀ ਹੈ। ਅਰੁਨਾਚਲ ਪੁਲਿਸ ਅਤੇ ਪੰਜਾਬ ਪੁਲਿਸ ਦੇ ਜੁਆਇੰਟ ਆਪ੍ਰੇਸ਼ਨ ਵਿੱਚ ਚੌਥੇ ਦੋਸ਼ੀ ਨੂੰ ਅਰੁਨਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ।

  • Share this:

    Chandigarh University MMS Case:  ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਤਲਤਾ ਮਿਲੀ ਹੈ। ਅਰੁਨਾਚਲ ਪੁਲਿਸ ਅਤੇ ਪੰਜਾਬ ਪੁਲਿਸ ਦੇ ਜੁਆਇੰਟ ਆਪ੍ਰੇਸ਼ਨ ਵਿੱਚ ਚੌਥੇ ਦੋਸ਼ੀ ਨੂੰ ਅਰੁਨਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ। ਫੜੇ ਗਏ ਚੌਥੇ ਦੋਸ਼ੀ ਦੀ ਪਛਾਣ ਸੰਜੀਵ ਸਿੰਘ ਵਜੋਂ ਹੋਈ ਹੈ। ਦੱਸ ਦਈਏ ਕਿ ਦੋਸ਼ੀ ਸੰਜੀਵ ਫੌਜ ਦਾ ਜਵਾਨ ਹੈ ਅਤੇ ਇਸ ਵੇਲੇ ਅਰੁਨਾਚਲ ਪ੍ਰਦੇਸ਼ ਵਿੱਚ ਤਾਇਨਾਤ ਹੈ। ਪੰਜਾਬ ਪੁਲਿਸ ਸੰਜੀਵ ਨੂੰ ਟਰਾਜਿੰਟ ਰਿਮਾਂਡ ਉਤੇ ਪੰਜਾਬ ਲੈ ਕੇ ਆਵੇਗੀ।

    ਡੀਜੀਪੀ ਪੰਜਾਬ ਨੇ ਇਸ ਬਾਰੇ ਟਵਿਟ ਕੀਤਾ ਹੈ ਕਿ   hxpe#Army, #Assam ਅਤੇ #Arunachal Police ਦੇ ਸਹਿਯੋਗ ਨਾਲ #ChandigarhUniversity ਮਾਮਲੇ ਵਿੱਚ ਅਹਿਮ ਸਫਲਤਾ।  ਦੋਸ਼ੀ ਫੌਜੀ ਸੰਜੀਵ ਸਿੰਘ ਨੂੰ ਸੈਲਾ ਪਾਸ, ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੋਹਾਲੀ ਅਦਾਲਤ ਵਿੱਚ ਪੇਸ਼ ਕਰਨ ਲਈ ਐਲ.ਡੀ.ਸੀ.ਜੇ.ਐਮ ਬੋਮਦਿਲਾ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ  ਬਹੁਤ ਹੀ ਚਲਾਕੀ ਨਾਲ ਇਹ ਫੌਜੀ ਜਵਾਨ ਸੰਜੀਵ ਸਿੰਘ ਲੜਕੀ ਤੋਂ ਵੀਡੀਓ ਮੰਗਵਾ ਕੇ ਬਲੈਕਮੇਲ ਕਰ ਰਿਹਾ ਸੀ, ਇਹ ਸਿਲਸਿਲਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਪੰਜਾਬ ਪੁਲਿਸ ਦੋਸ਼ੀ ਨੂੰ ਸੋਮਵਾਰ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕਰੇਗੀ।

    ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਪੁਲੀਸ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਸ ਵਿੱਚ ਵੀਡੀਓ ਬਣਾਉਣ ਵਾਲੀ ਕੁੜੀ ਵੀ ਸ਼ਾਮਲ ਹੈ। ਪੰਜਾਬ ਪੁਲਿਸ ਦੀ ਐਸਆਈਟੀ ਨੇ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਹੈ। ਇਲਜ਼ਾਮ ਹੈ ਕਿ ਹੋਸਟਲ ਵਿੱਚ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਬਾਥਰੂਮ ਵਿੱਚ ਹੋਰ ਵਿਦਿਆਰਥਣਾਂ ਦੇ ਕਈ ਇਤਰਾਜ਼ਯੋਗ ਵੀਡੀਓ ਬਣਾਏ ਸਨ। ਇਸ ਮਾਮਲੇ ਵਿੱਚ ਮੁਲਜ਼ਮ ਵਿਦਿਆਰਥੀ ਅਤੇ ਹਿਮਾਚਲ ਪ੍ਰਦੇਸ਼ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਥਿਤ ਤੌਰ 'ਤੇ ਇਕ ਨੌਜਵਾਨ ਦੋਸ਼ੀ ਵਿਦਿਆਰਥੀ ਦਾ ਬੁਆਏਫ੍ਰੈਂਡ ਹੈ।

    Published by:Ashish Sharma
    First published:

    Tags: Chandigarh University, MMS, Punjab Police