• Home
 • »
 • News
 • »
 • punjab
 • »
 • FOURTH MILITARY LITERATURE FESTIVAL 2020 MULLS CHINAS EXPANSIONIST POLICIES AS

Military Literature Festival: ਚੀਨ ਦਾ ਬੀ.ਆਰ.ਆਈ. ਵਾਲਾ ਹਥਕੰਡਾ ਕਰਜ਼ਦਾਰ ਸਰਕਾਰਾਂ ’ਤੇ ਕਾਬਿਜ਼ ਹੋਣ ਦਾ ਢੰਗ

ਚੌਥਾ ਮਿਲਟਰੀ ਲਿਟਰੇਚਰ ਫੈਸਟੀਵਲ : ਸੈਸ਼ਨ ਦੌਰਾਨ ਚੀਨ ਦੀ ਵਿਸਥਾਰ ਨੀਤੀ, ਬੀ.ਆਰ.ਆਈ. ਤੇ ਭੂਗੋਲਿਕ ਖਿੱਤੇ ਵਿੱਚ ਰਣਨੀਤਕ ਬਦਲਾਅ ਸਬੰਧੀ ਵਿਸ਼ੇ ਵਿਚਾਰੇ ਗਏ ਬੀ.ਆਰ.ਆਈ. ਦੇ ਬਾਵਜੂਦ ਚੀਨ ਆਪਣੇ ਘਰੇਲੂ ਬਾਜ਼ਾਰਾਂ ਨੂੰ ਬਣਾਈ ਰੱਖਣ ਵਿਚ ਰਿਹਾ ਅਸਫਲ

ਚੌਥਾ ਮਿਲਟਰੀ ਲਿਟਰੇਚਰ ਫੈਸਟੀਵਲ : ਸੈਸ਼ਨ ਦੌਰਾਨ ਚੀਨ ਦੀ ਵਿਸਥਾਰ ਨੀਤੀ, ਬੀ.ਆਰ.ਆਈ. ਤੇ ਭੂਗੋਲਿਕ ਖਿੱਤੇ ਵਿੱਚ ਰਣਨੀਤਕ ਬਦਲਾਅ ਸਬੰਧੀ ਵਿਸ਼ੇ ਵਿਚਾਰੇ ਗਏ ਬੀ.ਆਰ.ਆਈ. ਦੇ ਬਾਵਜੂਦ ਚੀਨ ਆਪਣੇ ਘਰੇਲੂ ਬਾਜ਼ਾਰਾਂ ਨੂੰ ਬਣਾਈ ਰੱਖਣ ਵਿਚ ਰਿਹਾ ਅਸਫਲ

 • Share this:
  ਚੰਡੀਗੜ, 18 ਦਸੰਬਰ: ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ (ਐੱਮ.ਐੱਲ.ਐੱਫ.) ਦੌਰਾਨ ਭੂਗੋਲਿਕ ਖੇਤਰ ਵਿਚ ਰਣਨੀਤਕ ਤਬਦੀਲੀ ਬਾਰੇ ਜਾਣਕਾਰੀ ਭਰਪੂਰ ਵਿਚਾਰ-ਵਟਾਂਦਰੇ ਦੇਖਣ ਨੂੰ ਮਿਲੇ ਜਿਸ ਵਿਚ ਚੀਨ ਦੀ ਵਿਸਥਾਰ ਨੀਤੀ ਅਤੇ ਬੈੱਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਵਰਗੇ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

  ਰੱਖਿਆ ਮਾਹਰਾਂ ਵਿੱਚ ਸ਼ਾਮਲ ਰਾਜਦੂਤ ਗੁਰਜੀਤ ਸਿੰਘ, ਲੈਫਟੀਨੈਂਟ ਜਨਰਲ ਪੀ.ਐਮ ਬਾਲੀ ਅਤੇ ਬਿ੍ਰਗੇਡੀਅਰ ਪ੍ਰਵੀਨ ਬਦਰੀਨਾਥ ਨੇ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਦ ਕਿ ਮੇਜਰ ਜਨਰਲ ਅਮਿ੍ਰਤਪਾਲ ਸਿੰਘ ਨੇ ਸੈਸ਼ਨ ਦਾ ਸੰਚਾਲਨ ਕਰਦਿਆਂ ਵਿਚਾਰ ਚਰਚਾ ਦੌਰਾਨ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ।

  ਲੈਫਟੀਨੈਂਟ ਜਨਰਲ ਪੀ.ਐਮ ਬਾਲੀ ਏ.ਵੀ.ਐਸ.ਐਮ., ਵੀ.ਐਸ.ਐਮ. ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਚੀਨ ਦਾ ਰਣਨੀਤਕ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਨੇ ਦੁਨੀਆ ਦੀ ਆਰਥਿਕਤਾ ਦੇ ਹਿਸਾਬ ਨਾਲ ਭੂਗੋਲਿਕ ਧੁਰੇ ਵਿੱਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨਾਂ ਕਿਹਾ ਕਿ ਅੰਤਰਰਾਸ਼ਟਰੀ ਮਾਹਰਾਂ ਤੋਂ ਡਰ ਦੇ ਮੱਦੇਨਜ਼ਰ ਚੀਨ ਨੇ ਬੀ.ਆਰ.ਆਈ. ਰਾਹੀਂ ਮੇਜ਼ਬਾਨ ਦੇਸ਼ ਦੀ ਆਰਥਿਕਤਾ ਹਥਿਆਉਣ ਵਿੱਚ ਆਪਣੀ ਜਿੱਤ ਦਰਜ ਕੀਤੀ ਹੈ। ਬੀ.ਆਰ.ਆਈ. ਤਹਿਤ ਸਹਿਮਤ ਦੇਸ਼ ਲੰਬੇ ਸਮੇਂ ਦੇ ਪੂੰਜੀ ਲਾਭ ਹੋਣ ਦਾ ਦਾਅਵਾ ਕਰਦੇ ਹਨ, ਵਿਸ਼ੇਸ਼ ਕਰਕੇ ਸਮੁੰਦਰੀ ਪ੍ਰੋਜੈਕਟਾਂ ਵਿਚ ਪਰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।

  ਸਾਬਕਾ ਭਾਰਤੀ ਰਾਜਦੂਤ ਗੁਰਜੀਤ ਸਿੰਘ ਨੇ ਕਿਹਾ ਕਿ ਬਿ੍ਰਟਿਸ਼ ਕਾਲ ਦੌਰਾਨ ਚੀਨ ਤਿੱਬਤ ਨਾਲ ਘਿਰਿਆ ਹੋਇਆ ਸੀ। ਪਰ ਹੁਣ ਕਨੈਕਟੀਵਿਟੀ ਅਤੇ ਤਕਨਾਲੋਜੀ ਸਦਕਾ ਦੁਨੀਆਂ ਸਮਤਲ ਹੋ ਗਈ ਹੈ। ਚੀਨੀ ਹੁਣ ਵੱਡੀ ਮਾਤਰਾ ਵਿਚ ਰੇਲਵੇ ਅਤੇ ਪੋਰਟਾਂ ਰਾਹੀਂ ਸੰਪਰਕ ਬਣਾ ਰਹੇ ਹਨ। ਉਨਾਂ ਕਿਹਾ ਕਿ ਪੈਸੇ ਦੀ ਖੁੱਲ ਕਾਰਨ ਚੀਨ ਸੜਕਾਂ ਦਾ ਨਿਰਮਾਣ ਕਰ ਰਿਹਾ ਹੈ।

  ਬਹੁਤ ਪ੍ਰਭਾਵੀ ਬੀ.ਆਰ.ਆਈ. ਪ੍ਰਾਜੈਕਟ ਦੇ ਬਾਵਜੂਦ ਚੀਨ ਆਪਣੇ ਘਰੇਲੂ ਬਜਾਰਾਂ ਨੂੰ ਬਣਾਈ ਰੱਖਣ ਵਿਚ ਅਸਫਲ ਰਿਹਾ ਹੈ ਅਤੇ ਦੱਖਣੀ ਅਫਰੀਕਾ ਜਿਹੇ ਦੇਸ਼ਾਂ ਨੂੰ ਗੰਭੀਰ ਆਰਥਿਕ ਝਟਕੇ ਮਿਲੇ ਹਨ, ਜਿਥੇ ਕੋਰੋਨਾ ਸਮੇਂ ਇਹ ਬੀ.ਆਰ.ਆਈ. ਪ੍ਰਾਜੈਕਟ ਆਰੰਭੇ ਗਏ ਹਨ, ਜਿੱਥੇ ਚੀਨ ਨੇ ਕੱਚਾ ਮਾਲ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ। ਉਨਾਂ ਚੇਤਾਵਨੀ ਦਿੱਤੀ ਕਿ ਚੀਨੀ ਆਰਥਿਕ ਯੋਜਨਾਵਾਂ ਖਤਰੇ ਨਾਲ ਭਰੀਆਂ ਹਨ। ਇਹ ਆਰਥਿਕ ਯੋਜਨਾਵਾਂ ਨਹੀਂ ਬਲਕਿ ਰਣਨੀਤਕ ਪ੍ਰਾਜੈਕਟ ਹਨ ਜੋ ਸਮੇਂ ਦੀ ਪਾਲਣਾ ਨਹੀਂ ਕਰਦੇ। ਉਹਨਾਂ ਰੂਸੀ-ਚੀਨੀ ਸਬੰਧਾਂ ‘ਤੇ ਵੀ ਧਿਆਨ ਦਿਵਾਇਆ।

  ਬਿ੍ਰਗੇਡੀਅਰ ਪ੍ਰਵੀਨ ਬਦਰੀਨਾਥ ਨੇ ਹਾਰਟਲੈਂਡ ਥਿਊਰੀ ਸਬੰਧੀ ਚੀਨੀ ਦਿ੍ਰਸ਼ਟੀਕੋਣ ਬਾਰੇ ਗੱਲ ਕੀਤੀ। ਉਨਾਂ ਕਿਹਾ ਕਿ ਬੀ.ਆਰ.ਆਈ. ਕੋਰੀਡੋਰਾਂ ਰਾਹੀਂ ਛੋਟੇ ਦੇਸ਼ ਚੀਨ ਦੇ ਸੜਕੀ ਪ੍ਰਾਜੈਕਟਾਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਦਲੀਲ ਦਿੱਤੀ ਕਿ ਪਿਛਲੇ ਕੁਝ ਦਹਾਕਿਆਂ ਤੋਂ ਵਾਪਰ ਰਹੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਚੀਨ ਹੌਲੀ ਹੌਲੀ ਕਰਜ਼ੇ ਦੀ ਲਪੇਟ ਵਿੱਚ ਫਸੇ ਦੇਸ਼ਾਂ ਵੱਲ ਵਧਦਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਰੂਸ ਨੇ ਜੋ ਕਰਨਾ ਚਾਹਿਆ ਸੀ ਚੀਨ ਉਹ ਕਰਨ ਵਿੱਚ ਸਫਲ ਰਿਹਾ। ਚੀਨ ਦੇ ਮੈਰੀਟਾਈਮ ਸਿਲਕ ਰੂਟ ਇਸ ਦੇ ਬੀ.ਆਰ.ਆਈ ਰਸਤੇ ਦੇ ਪੂਰਕ ਹਨ। ਬੀ.ਆਰ.ਆਈ. ਰਾਹੀਂ ਚੀਨ ਅਫਰੀਕਾ ਦੇ ਬੁਨਿਆਦੀ ਢਾਂਚੇ ਵਿਚ ਵੱਡਾ ਯੋਗਦਾਨ ਪਾਉਂਦਾ ਰਿਹਾ ਹੈ।
  Published by:Anuradha Shukla
  First published: