ਰੋਪੜ: ਵੱਧ ਵਿਆਜ ਦੇ ਚੱਕਰ 'ਚ ਆਪਣੀ ਖੂਨ ਪਸੀਨੇ ਦੀ ਕਮਾਈ ਗਵਾ ਬੈਠੇ 150 ਤੋਂ ਵੱਧ ਲੋਕ

News18 Punjabi | News18 Punjab
Updated: January 28, 2020, 6:19 PM IST
share image
ਰੋਪੜ: ਵੱਧ ਵਿਆਜ ਦੇ ਚੱਕਰ 'ਚ ਆਪਣੀ ਖੂਨ ਪਸੀਨੇ ਦੀ ਕਮਾਈ ਗਵਾ ਬੈਠੇ 150 ਤੋਂ ਵੱਧ ਲੋਕ
ਰੋਪੜ: ਵੱਧ ਵਿਆਜ ਦੇ ਚੱਕਰ 'ਚ ਆਪਣੀ ਖੂਨ ਪਸੀਨੇ ਦੀ ਕਮਾਈ ਗਵਾ ਬੈਠੇ 150 ਤੋਂ ਵੱਧ ਲੋਕ

ਇੰਨਾਂ ਹੀ ਨਹੀਂ, ਕੰਪਨੀ ਦੇ ਖ਼ਿਲਾਫ ਖ਼ੁਦ ਉਸ ਦੇ ਮੁਲਾਜ਼ਮ ਵੀ ਉਤਰ ਆਏ ਹਨ। ਮੁਲਾਜ਼ਮਾਂ ਨੇ ਕੰਪਨੀ 'ਤੇ ਤਨਖਾਹਾਂ ਨਾ ਦੇਣ ਦੇ ਇਲਜ਼ਾਮ ਲਾਏ ਹਨ।

  • Share this:
  • Facebook share img
  • Twitter share img
  • Linkedin share img
ਰੋਪੜ ਵਿਚ ਵੱਡੀ ਗਿਣਤੀ ਲੋਕਾਂ ਨੇ ਜ਼ਿਆਦਾ ਵਿਆਜ ਦੇ ਚੱਕਰ ਵਿੱਚ ਆਪਣੀ ਖੂਨ ਪਸੀਨੇ ਦੀ ਕਮਾਈ ਵੀ ਗਵਾ ਲਈ ਹੈ। ਇਨ੍ਹਾਂ ਲੋਕਾਂ ਦੇ ਇਲਜ਼ਾਮ ਹਨ ਕਿ ਲੁਧਿਆਣਾ ਦੀ ਗੈਟਸ ਅਰਬਨ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ ਨਾਂ ਦੀ ਨਿੱਜੀ ਕੰਪਨੀ ਨੇ ਉਨ੍ਹਾਂ ਨੂੰ ਜ਼ਿਆਦਾ ਵਿਆਜ ਦਾ ਲਾਲਚ ਦਿੱਤਾ, ਜਿਸ ਪਿੱਛੋਂ ਵੱਡੀ ਗਿਣਤੀ ਲੋਕਾਂ ਨੇ ਰਿਸ਼ਤੇਦਾਰਾਂ ਤੇ ਦੋਸਤਾਂ ਦੀਆਂ ਐਫ਼ਡੀਆਂ ਕਰਵਾਈਆਂ, ਪਰ ਫਿਰ ਕਿਸੇ ਨੂੰ ਪੈਸੇ ਨਹੀਂ ਮੋੜੇ ਗਏ।

ਇੰਨਾਂ ਹੀ ਨਹੀਂ, ਕੰਪਨੀ ਦੇ ਖ਼ਿਲਾਫ ਖ਼ੁਦ ਉਸ ਦੇ ਮੁਲਾਜ਼ਮ ਵੀ ਉਤਰ ਆਏ ਹਨ। ਮੁਲਾਜ਼ਮਾਂ ਨੇ ਕੰਪਨੀ 'ਤੇ ਤਨਖਾਹਾਂ ਨਾ ਦੇਣ ਦੇ ਇਲਜ਼ਾਮ ਲਾਏ ਹਨ। ਰੋਪੜ ਵਿਚ ਲਗਭਗ 150 ਲੋਕ ਕੰਪਨੀ ਦੀ ਧੋਖਾਧੜੀ ਦਾ ਸ਼ਿਕਾਰ ਹੋਏ। ਇਸ ਕੰਪਨੀ 'ਤੇ ਰੋਪੜ ਜ਼ਿਲ੍ਹੇ ਵਿੱਚ ਹੀ ਲਗਭਗ 50 ਲੱਖ ਦੀ ਦੇਣਦਾਰੀ ਹੈ। ਪੁਲਿਸ ਦੇ ਸੱਦੇ ਉਤੇ ਰੋਪੜ ਪਹੁੰਚੇ ਕੰਪਨੀ ਦੇ ਅਧਿਕਾਰੀ ਨਿਤਿਨ ਤਾਇਲ ਨੂੰ ਪੀੜਤਾਂ ਨੇ ਘੇਰ ਲਿਆ, ਹਾਲਾਂਕਿ ਨਿਤਿਨ ਨੇ ਲੋਕਾਂ ਦਾ ਪੈਸਾ ਮੋੜਨ ਦੀ ਗੱਲ ਤਾਂ ਕਬੂਲੀ ਪਰ ਕਦੋਂ ਇਹ ਕੁਝ ਵੀ ਨਹੀਂ ਦੱਸਿਆ।

ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਜ਼ਿਆਦਾ ਵਿਆਜ ਦੇ ਲਾਲਚ ਵਿੱਚ ਆ ਕੇ ਲੋਕਾਂ ਨੂੰ ਆਪਣੀ ਖ਼ੂਨ ਪਸੀਨੇ ਦੀ ਆਪਣੀ ਕਮਾਈ ਗਵਾਉਣੀ ਪਈ ਹੋਵੇ। ਫ਼ਿਲਹਾਲ ਪੁਲਿਸ ਨੇ ਕਾਰਵਾਈ ਦਾ ਭਰੋਸਾ ਤਾਂ ਦਿੱਤਾ ਹੈ ਪਰ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਕਦੋਂ ਵਾਪਸ ਮਿਲਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
First published: January 28, 2020
ਹੋਰ ਪੜ੍ਹੋ
ਅਗਲੀ ਖ਼ਬਰ