Home /News /punjab /

ਮੁਫਤ ਬਿਜਲੀ: ਭਗਵੰਤ ਮਾਨ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨ: ਵੇਰਕਾ

ਮੁਫਤ ਬਿਜਲੀ: ਭਗਵੰਤ ਮਾਨ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨ: ਵੇਰਕਾ

ਮੁਫਤ ਬਿਜਲੀ: ਭਗਵੰਤ ਮਾਨ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨ: ਵੇਰਕਾ

ਮੁਫਤ ਬਿਜਲੀ: ਭਗਵੰਤ ਮਾਨ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨ: ਵੇਰਕਾ

ਉਨ੍ਹਾਂ ਆਖਿਆ ਹੈ ਕਿ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਜੇਕਰ 300 ਤੋਂ ਇਕ ਵੀ ਯੂਨਿਟ ਵੱਧ ਹੋ ਗਈ ਤਾਂ ਪੂਰਾ ਬਿੱਲ ਭਰਨਾ ਪਵੇਗਾ। ਇਸ ਬਾਰੇ ਮੁੜ ਵਿਚਾਰ ਕੀਤਾ ਜਾਵੇ।

  • Share this:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲ਼ਾਨ ਕੀਤਾ ਹੈ ਕਿ ਪੰਜਾਬ ਵਿਚ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਇਸ ਹਿਸਾਬ ਨਾਲ ਹਰ ਖਪਤਕਾਰ ਨੂੰ ਬਿਜਲੀ ਬਿੱਲ ਉਤੇ 600 ਯੂਨਿਟ ਮੁਫਤ ਮਿਲੇਗੀ। ਕਿਉਂਕਿ ਇਸ ਸਮੇਂ ਬਿਜਲੀ ਦਾ ਬਿੱਲ ਦੋ ਮਹੀਨੇ ਬਾਅਦ ਆਉਂਦਾ ਹੈ।

ਉਨ੍ਹਾਂ ਐਲਾਨ ਕੀਤਾ ਹੈ ਕਿ ਹਰ ਵਰਗ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਮਿਲੇਗੀ। ਹਾਲਾਂਕਿ ਵਿਰੋਧੀ ਧਿਰਾਂ ਨੇ ਇਸ ਸਹੂਲਤਾਂ ਵਿਚ ਲਾਈਆਂ ਕੁਝ ਸ਼ਰਤਾਂ ਉਤੇ ਸਵਾਲ ਚੁੱਕੇ ਹਨ। ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਆਖਿਆ ਹੈ ਕਿ ਆਪ ਸਰਕਾਰ ਨੇ ਜਿਹੜਾ 300 ਯੂਨਿਟ ਮੁਫਤ ਵਾਲਾ ਫੈਸਲਾ ਕੀਤਾ ਹੈ, ਇਹ ਅੱਧ-ਅਧੂਰਾ ਫੈਸਲਾ ਹੈ।

ਉਨ੍ਹਾਂ ਆਖਿਆ ਹੈ ਕਿ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਜੇਕਰ ਜਨਰਲ ਵਰਗ ਵਿਚ 300 ਤੋਂ ਇਕ ਵੀ ਯੂਨਿਟ ਵੱਧ ਹੋ ਗਈ ਤਾਂ ਪੂਰਾ ਬਿੱਲ ਭਰਨਾ ਪਵੇਗਾ। ਵੇਰਕਾ ਨੇ ਆਖਿਆ ਕਿ ਲੋਕਾਂ ਨੂੰ ਮੀਟਰ ਕੋਲ ਬੈਠ ਕੇ ਚੌਂਕੀਦਾਰੀ ਕਰਨੀ ਪਵੇਗੀ ਕਿ ਕਿਤੇ 300 ਤੋਂ ਇਕ ਵੀ ਯੂਨਿਟ ਵੱਧ ਨਾ ਹੋ ਜਾਵੇ।

ਜੇਕਰ ਕਾਂਗਰਸ ਨੇ 3 ਰੁਪਏ ਯੂਨਿਟ ਘਟਾਇਆ ਸੀ ਤਾਂ ਸਾਰਿਆਂ ਲਈ ਘਟਾਇਆ ਸੀ। ਇਸ ਲਈ ਜੇਕਰ ਤੁਸੀਂ ਮੁਆਫ ਕਰਨਾ ਹੈ ਤਾਂ ਸਭ ਦਾ ਮੁਆਫ ਕਰ ਦਿਓ। ਇਹ ਸ਼ਰਤਾਂ ਵਾਲਾ ਫੈਸਲਾ ਸਹੀ ਨਹੀਂ ਹੈ। ਇਸ ਲਈ ਭਗਵੰਤ ਮਾਨ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨ।

Published by:Gurwinder Singh
First published:

Tags: Electricity, Electricity Bill