Home /News /punjab /

Free Bus Rides for Women: ਪੰਜਾਬ ਸਰਕਾਰ ਨੇ PRTC ਦਾ 150 ਕਰੋੜ ਦਾ ਬਕਾਇਆ ਦੇਣ ਬਾਰੇ ਚੁੱਪ ਵੱਟੀ

Free Bus Rides for Women: ਪੰਜਾਬ ਸਰਕਾਰ ਨੇ PRTC ਦਾ 150 ਕਰੋੜ ਦਾ ਬਕਾਇਆ ਦੇਣ ਬਾਰੇ ਚੁੱਪ ਵੱਟੀ

(ਫਾਇਲ ਫੋਟੋ)

(ਫਾਇਲ ਫੋਟੋ)

  • Share this:
ਕਈ ਵਾਰ ਸਰਕਾਰਾਂ ਕਿਸੇ ਇੱਕ ਵਰਗ ਨੂੰ ਲਾਭ ਦੇਣ ਦੇ ਚੱਕਰ 'ਚ ਇਹ ਭੁੱਲ ਜਾਂਦੀਆਂ ਹਨ ਕਿ ਇਸ ਨਾਲ ਦੂਜੇ ਵਰਗ 'ਤੇ ਕੀ ਅਸਰ ਪਵੇਗਾ ਅਤੇ ਸੂਬਾ ਇਸ ਨਾਲ ਕਿਵੇਂ ਨਜਿੱਠੇਗਾ। ਅਜਿਹਾ ਹੀ ਇੱਕ ਪ੍ਰਭਾਵ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੀ ਇੱਕ ਸਕੀਮ ਦਾ ਦੇਖਣ ਨੂੰ ਮਿਲ ਰਿਹਾ ਹੈ।

ਦਰਅਸਲ, ਪੰਜਾਬ ਸਰਕਾਰ ਦੀ ਔਰਤਾਂ ਨੂੰ ਮੁਫਤ ਸਫਰ ਸਕੀਮ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੀ ਵਿੱਤੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤੀ ਹੈ ਕਿਉਂਕਿ ਸਰਕਾਰ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿਚ ਔਰਤਾਂ ਲਈ ਮੁਫਤ ਸਫਰ ਬਦਲੇ 150 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੀ ਭਰਪਾਈ ਕਰਨ ਵਿਚ ਅਸਫਲ ਰਹੀ ਹੈ।

ਸਿੱਟੇ ਵਜੋਂ, ਪੀਆਰਟੀਸੀ (PRTC) ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਤਨਖਾਹਾਂ ਜਾਰੀ ਕਰਨ ਵਿੱਚ ਅਸਫਲ ਰਹੀ ਹੈ। ਦੱਸ ਦਈਏ ਕਿ ਮਈ ਮਹੀਨੇ ਦੀ ਤਨਖ਼ਾਹ ਵਿੱਚ ਦੇਰੀ ਤੋਂ ਬਾਅਦ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਮੰਗਲਵਾਰ ਨੂੰ ਰਾਜ ਭਰ ਵਿੱਚ ਪੀਆਰਟੀਸੀ ਬੱਸ ਸਟੈਂਡਾਂ ਅਤੇ ਡਿਪੂਆਂ ਦੇ ਬਾਹਰ ਧਰਨਾ ਦਿੱਤਾ।

ਅਜਿਹੇ ਹੀ ਇੱਕ ਧਰਨੇ ਦੌਰਾਨ ਪਟਿਆਲਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਜ਼ਿਕਰਯੋਗ ਹੈ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਨੇ ਔਰਤਾਂ ਲਈ ਮੁਫ਼ਤ ਯਾਤਰਾ ਸਕੀਮ ਸ਼ੁਰੂ ਕੀਤੀ ਸੀ। ਪੀਆਰਟੀਸੀ ਦੇ ਮੁਸਾਫਰਾਂ ਵਿੱਚ 40 ਫੀਸਦੀ ਔਰਤਾਂ ਹਨ।

ਸੂਤਰਾਂ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਨੂੰ ਪਿਛਲੇ ਸਾਲ ਦਸੰਬਰ ਤੋਂ ਇਸ ਰਾਸ਼ੀ ਦੀ ਅਦਾਇਗੀ ਨਹੀਂ ਕੀਤੀ ਗਈ ਸੀ। ਪੀਆਰਟੀਸੀ ਵਰਕਰਜ਼ ਯੂਨੀਅਨਾਂ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ, “ਨਵੀਂ ਸਰਕਾਰ ਨੇ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਇਸ ਨੂੰ ਹੋਰ ਬਦਤਰ ਕਰ ਦਿੱਤਾ ਹੈ।

'ਆਪ' ਦੀ ਸਰਕਾਰ ਬਣਨ ਤੋਂ ਬਾਅਦ ਪੀਆਰਟੀਸੀ ਨੂੰ ਇੱਕ ਵਾਰ ਵੀ ਅਦਾਇਗੀ ਨਹੀਂ ਹੋਈ ਹੈ। ਇਸ ਦੌਰਾਨ ਪੀਆਰਟੀਸੀ ਦੀ ਐਮਡੀ ਪੂਨਮਦੀਪ ਕੌਰ ਨਾਲ ਸੰਪਰਕ ਨਹੀਂ ਹੋ ਸਕਿਆ।
Published by:Gurwinder Singh
First published:

Tags: Free, PRTC, Punbus, Rides, Women

ਅਗਲੀ ਖਬਰ