ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly elections) ਵਿੱਚ ਇਸ ਵਾਰਾ ਜਬਰਦਸਤ ਚੋਣ ਮੁਕਬਾਲੇ ਵਿੱਚ ਵੱਡੇ-ਵੱਡੇ ਲੀਡਰਾਂ ਦਾ ਸਿਆਸੀ ਕੈਰੀਅਰ ਦਾਅ ਉੱਤੇ ਲੱਗਿਆ ਹੋਇਆ ਹੈ। ਹਾਲਤ ਇਹ ਹੈ ਕਿ ਇੰਨਾ ਆਗੂਆਂ ਦੇ ਪਰਿਵਾਰ ਦੇ ਨਾਲ ਪੁੱਤ-ਧੀ ਵੀ ਚੋਣ ਮੈਦਾਨ ਵਿੱਚ ਕੁੱਦ ਪਏ ਹਨ। ਇੰਨ ਹੀ ਨਹੀਂ ਇਹ ਵਿਰੋਧੀਆਂ ਨੂੰ ਕਰੜੇ ਹੱਥੀ ਵੀ ਲੈ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ(Sukhbir Badal) ਦੀ ਧੀ ਤੇ ਪੁੱਤ, ਕੈਬਿਨੇਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਧੀ, ਸਾਬਕਾ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਦੀ ਧੀ ਤੋਂ ਇਲਾਵਾ ਹੁਣ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਧੀ ਵੀ ਆਪਣੀ ਮਾਂ ਸੁਨੀਤਾ ਕੇਜਰੀਵਾਲ ਨਾਲ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਆ ਰਹੀ ਹੈ। ਇਸ ਵਿੱਚਕਾਰ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਧੀ ਰਾਬੀਆ ਸਿੱਧੂ ( Rabia Sidhu ) ਮੈਦਾਨ ਵਿੱਚ ਕੁੱਦ ਪਈ ਹੈ। ਉਸਨੇ ਆਉਂਦੇ ਸਾਰ ਹੀ ਬਿਕਰਮ ਮਜੀਠੀਆ (Bikram Singh Majithia) ਖਿਲਾਫ ਮੋਰਚਾ ਖੋਲ ਦਿੱਤਾ ਹੈ।
ਰਾਬੀਆ ਸਿੱਧੂ ਨੇ ਇਲਜ਼ਾਮ ਲਾਇਆ ਹੈ ਕਿ ‘ਮਜੀਠੀਆ ਦੀ ਹਰ ਇੱਕ ਕਰਿਆਨਾ ਦੁਕਾਨ ਤੋਂ ਚਿੱਟਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ ਅਤੇ ਬਾਕੀ ਸ਼ਹਿਰਾਂ ਨਾਲੋਂ ਮਜੀਠਾ ਵਿਚ ਵੀਹ ਰੁਪਏ ਸਸਤਾ ਚਿੱਟਾ(heroin) ਮਿਲ ਜਾਂਦਾ ਹੈ।‘
ਰਾਬੀਆ ਸਿੱਧੂ ਅੱਜ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਤੋਂ ਚੋਣ ਮੈਦਾਨ ਵਿਚ ਉਤਰੇ ਪਿਤਾ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਘਰ- ਘਰ ਜਾ ਕੇ ਚੋਣ ਪ੍ਰਚਾਰ ਕਰ ਰਹੀ ਸੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਬੀਆ ਨੇ ਕਿਹਾ ਕਿ ‘ਬੱਚਾ-ਬੱਚਾ ਜਾਣਦਾ ਹੈ ਕਿ ਚੋਣ ਮੈਦਾਨ ਵਿੱਚ ਉਤਰੇ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਵਪਾਰੀ ਹੈ ਅਤੇ ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ।‘
ਰਾਬੀਆ ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ‘’ਮਜੀਠੀਆ ਦੀ ਹਰ ਇੱਕ ਕਰਿਆਨਾ ਦੁਕਾਨ ਤੋਂ ਚਿੱਟਾ ਬੜੀ ਆਸਾਨੀ ਨਾਲ ਮਿਲ ਸਕਦਾ ਹੈ ਅਤੇ ਬਾਕੀ ਸ਼ਹਿਰਾਂ ਨਾਲੋਂ ਮਜੀਠਾ ਵਿਚ ਵੀਹ ਰੁਪਏ ਸਸਤਾ ਚਿੱਟਾ ਮਿਲ ਜਾਂਦਾ ਹੈ।'
ਇਸ ਦੇ ਨਾਲ ਹੀ ਰਾਬੀਆ ਨੇ ਬੋਲਦੇ ਹੋਏ ਕਿਹਾ ਕਿ ਲੋਕ ਇਸ ਵਾਰ ਖੁਦ ਫ਼ੈਸਲਾ ਲੈਣਗੇ ਕਿ ਲੋਕ ਆਪਣੇ ਬੱਚਿਆਂ ਲਈ ਪੜ੍ਹਾਈ ਜਾਂ ਨੌਕਰੀਆਂ ਚਾਹੁੰਦੇ ਹਨ ਜਾਂ 'ਚਿੱਟਾ ਤੇ ਨਸ਼ਾ' ਚਾਹੁੰਦੇ ਹਨ ।
ਰਾਬੀਆ ਸਿੱਧੂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਖੁਦ ਨਵਜੋਤ ਸਿੰਘ ਸਿੱਧੂ ਦੇ ਘਰ ਸਿਆਸਤ ਸਿੱਖਣ ਲਈ ਆਉਂਦੇ ਹੁੰਦੇ ਸਨ । ਇਸਦੇ ਨਾਲ ਹੀ ਹੋਰ ਤੰਜ ਕੱਸਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਮਜੀਠਾ ਤੇ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਦੋਵੇਂ ਸੀਟਾਂ ਤੋਂ ਖੁਦ ਹੀ ਲੜ ਰਹੇ ਹਨ, ਕਿਉਂਕਿ ਉਨ੍ਹਾਂ ਦੀ ਧਰਮ ਪਤਨੀ ਮਜੀਠੇ ਤੋਂ ਲੜ ਰਹੀ ਹੈ।
ਇਸ ਦੇ ਨਾਲ ਹੀ ਅੱਗੇ ਭਾਵੁਕ ਮਨ ਨਾਲ ਰਾਬੀਆ ਸਿੱਧੂ ਨੇ ਕਿਹਾ ਕਿ 'ਜਿੰਨੀ ਦੇਰ ਤੱਤ, ਉਸ ਦੇ ਪਿਤਾ ਨਵਜੋਤ ਸਿੰਘ ਸਿੱਧੂ ਚੋਣਾਂ ਨਹੀਂ ਜਿੱਤਦੇ, ਓਨੀ ਦੇਰ ਤੱਕ ਉਹ ਵਿਆਹ ਨਹੀਂ ਕਰਵਾਏਗੀ।'
ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਸਵੇਰ ਦੇ ਵੈਸ਼ਨੋ ਦੇਵੀ ਮਾਤਾ ਨਤਮਸਤਕ ਹੋਣ ਪਹੁੰਚੇ ਹੋਏ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਹਲਕੇ ਵਿੱਚ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 2022 (Punjab Assembly Election 2022) ਚੋਣਾਂ 20 ਫਰਵਰੀ ਨੂੰ ਹੋਣੀਆਂ ਹਨ। 16ਵੀਂ ਵਿਧਾਨ ਸਭਾ ਦੇ 117 ਮੈਂਬਰਾਂ ਦੀ ਚੋਣ ਨਤੀਜੇ 10 ਮਾਰਚ 2022 ਨੂੰ ਐਲਾਨ ਕੀਤੇ ਜਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bikram Singh Majithia, Heroin, Navjot Sidhu, Punjab Congress, Punjab Election 2022, Rabia Sidhu, Shiromani Akali Dal