ਰਾਮਪੁਰਾ ਫੂਲ 'ਚ ਇੱਕ ਪਿਕਅਪ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਕਾਰਨ ਸੜਕ 'ਤੇ ਫਲਾਂ ਨਾਲ ਭਰੀ ਪਿਕਅਪ ਗੱਡੀ ਪਲਟ ਗਈ ਹੈ ਤੇ ਲੱਖਾਂ ਦਾ ਫ਼ਲ-ਫਰੂਟ ਸੜਕ 'ਤੇ ਖਿੱਲਰ ਗਿਆ ਹੈ,ਹਾਦਸੇ ਕਾਰਨ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਭਾਰੀ ਜਾਮ ਲੱਗ ਗਿਆ।
ਫਿਰ ਲੋਕਾਂ ਨੇ ਡਰਾਈਵਰ ਦੀ ਮਦਦ ਕੀਤੀ ਸਾਰੇ ਫਲ ਇਕੱਠੇ ਕਰਵਾ ਕੇ ਸਾਈਡ 'ਤੇ ਰਖਵਾਏ ਤੇ ਫਲ ਇਕੱਠੇ ਕਰਵਾ ਕੇ ਜਾਮ ਖੁੱਲ੍ਹਵਾਇਆ | ਦੱਸ ਦੇਈਏ ਕਿ ਖੜ੍ਹੇ ਟਰਾਲੇ ਨਾਲ ਟਕਰਾਈ ਸੀ ਪਿਕਅਪ ਗੱਡੀ, ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ |ਥੋੜੇ ਦਿਨ ਦੋ ਤਿੰਨ ਥਾਵਾਂ 'ਤੇ ਅਜਿਹੇ ਮਾਮਲੇ ਸਾਹਮਣੇ ਆਏ ਸੀ ਜਿਸ 'ਚ ਸੇਬਾਂ, ਆਲੂਆਂ ਦੇ ਭਰੇ ਟਰੱਕ ਪਲਟ ਗਏ ਸਨ ਉਸ ਸਮੇਂ ਲੋਕਾਂ ਨੇ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਸੇਬਾਂ ਤੇ ਆਲੂਆਂ ਨੂੰ ਚੁੱਕ ਚੁੱਕ ਆਪਣੇ ਘਰੇ ਲੈ ਗਏ ਸਨ |
ਉਹ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਬਹੁਤ ਕਿਰਕਿਰੀ ਹੋਈ ਸੀ ਤੇ ਕਾਫੀ ਸਾਰੇ ਸਵਾਲ ਉੱਠੇ ਸਨ ਹਾਲਾਂਕਿ ਬਾਅਦ 'ਚ ਕੁੱਝ ਸਮਾਜ ਸੇਵੀਆਂ ਨੇ ਸੇਬਾਂ ਵਾਲੇ ਟਰੱਕ ਡਰਾਈਵਰ ਦੀ ਮਦਦ ਕਰ ਦਿੱਤੀ ਸੀ, ਪਰ ਹੁਣ ਇੱਕ ਚੰਗੀ ਮਿਸਾਲ ਸਾਹਮਣੇ ਆਈ ਹੈ, ਲੋਕਾਂ ਨੇ ਜਿਹੜੇ ਫਰੂਟ ਖਿੱਲਰੇ ਸਨ ਉਨ੍ਹਾਂ ਨੂੰ ਫਲਾਂ ਨੂੰ ਇਕੱਠੇ ਕਰ ਡਰਾਈਵਰ ਨੂੰ ਦਿੱਤਾ ਤੇ ਉਸ ਦੀ ਮਦਦ ਕੀਤੀ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fruit Truck, Helped, Punjabi News, Rampura, Rampura phu, Truck