Home /News /punjab /

ਅੰਮ੍ਰਿਤਸਰ 'ਚ ਮੰਕੀਪੌਕਸ ਦਾ ਸ਼ੱਕੀ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ

ਅੰਮ੍ਰਿਤਸਰ 'ਚ ਮੰਕੀਪੌਕਸ ਦਾ ਸ਼ੱਕੀ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ

(ਫਾਇਲ ਫੋਟੋ)

(ਫਾਇਲ ਫੋਟੋ)

  • Share this:
    ਅੰਮ੍ਰਿਤਸਰ ਹਵਾਈ ਅੱਡੇ ਉਤੇ ਮੰਕੀਪੌਕਸ ਦਾ ਸ਼ੱਕੀ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਏਅਰਪੋਰਟ ਉਤੇ ਅਟਾਰੀ 'ਤੇ ਆਉਣ ਵਾਲੇ ਯਾਤਰੀਆਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ।

    ਅੰਮ੍ਰਿਤਸਰ ਦੇ ਏਅਰਪੋਰਟ ਉਤੇ ਅਟਾਰੀ 'ਤੇ ਪਹਿਲਾਂ ਤੋਂ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਨੂੰ ਲੱਛਣਾਂ ਦੀ ਸੂਚੀ ਵੀ ਭੇਜੀ ਗਈ ਹੈ।

    ਦੱਸ ਦਈਏ ਕਿ ਅੰਮ੍ਰਿਤਸਰ ਹਵਾਈ ਅੱਡੇ ਉਤੇ ਇਕ ਯਾਤਰੀ ਸ਼ੱਕੀ ਨਿਕਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਦਿੱਲੀ ਵਾਲੇ ਪਾਜੀਟਿਵ ਮੁਸਾਫਰ ਨਾਲ ਸਫਰ ਕੀਤਾ ਸੀ। ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਮੁਤਾਬਕ ਸ਼ੱਕੀ ਯਾਤਰੀ ਨੂੰ ਕੁਆਰਨਟੀਨ ਕਰ ਦਿੱਤਾ ਗਿਆ ਹੈ।

    ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਟੀਮਾਂ ਤਿਆਰ ਹਨ। ਸੈਂਪਲਾਂ ਦੀ ਜਾਂਚ ਹੋਵੇਗੀ।




    ਸਕਿਨ ਵਿਭਾਗ ਦੇ ਮੁੱਖੀ ਮੰਕੀਪੌਕਸ ਦੇ ਯਾਤਰੀਆਂ ਦੇ ਟੈਸਟਾਂ ਦੀ ਨਿਗਰਾਨੀ ਕਰਨਗੇ।
    Published by:Gurwinder Singh
    First published:

    Tags: Monkeypox, Monkeypox cases in india

    ਅਗਲੀ ਖਬਰ