Home /News /punjab /

ਬੇਜ਼ੁਬਾਨਾਂ ਦਾ ਮਸੀਹਾ ਵਿਕਾਸ ਲੂਥਰਾ

ਬੇਜ਼ੁਬਾਨਾਂ ਦਾ ਮਸੀਹਾ ਵਿਕਾਸ ਲੂਥਰਾ

ਬੇਜ਼ੁਬਾਨਾਂ ਦਾ ਮਸੀਹਾ ਵਿਕਾਸ ਲੂਥਰਾ

ਬੇਜ਼ੁਬਾਨਾਂ ਦਾ ਮਸੀਹਾ ਵਿਕਾਸ ਲੂਥਰਾ

  • Share this:

    ਚੰਡੀਗੜ੍ਹ: ਪਿਛਲੇ ਚਾਰ ਸਾਲਾਂ ਤੋਂ ਵਿਕਾਸ ਲੂਥਰਾ ਫਾਰਐਵਰ ਫਰੈਂਡਸ ਨਾਮ ਦੀ ਸੰਸਥਾ ਚਲਾ ਰਹੇ ਨੇ। ਫਾਰਐਵਰ ਫਰੈਂਡਸ ਇੱਕ ਗੈਰ-ਮੁਨਾਫ਼ਾ ਸੰਸਥਾ (ਐਨ.ਜੀ.ਓ.) ਹੈ ਜੋ ਖਰੜ, ਚੰਡੀਗੜ੍ਹ, ਪੰਚਕੂਲਾ ਅਤੇ ਡੇਰਾ ਬੱਸੀ ਵਿੱਚ ਭਟਕਣ ਵਾਲੇ ਜ਼ਖਮੀ ਅਵਾਰਾ ਜਾਨਵਰਾਂ ਦਾ ਇਲਾਜ ਕਰਕੇ ਉਹਨਾਂ ਦੀ ਮਦਦ ਕਰਦੇ ਨੇ। ਵਿਕਾਸ ਦੇ ਫਾਰਐਵਰ ਫਰੈਂਡਸ ਵਿੱਚ ਤਕਰੀਬਨ 150 ਵਲੰਟੀਅਰ ਹਿੱਸਾ ਨੇ। ਜ਼ਖਮੀ ਜਾਨਵਰਾਂ ਦੇ ਇਲਾਜ ਦੇ ਨਾਲ਼-ਨਾਲ਼ ਉਹ ਅਵਾਰਾ ਕੁੱਤਿਆਂ ਦੀ ਐਡੋਪਸ਼ਨ ਵਿੱਚ ਵੀ ਮਦਦ ਕਰਦੇ ਨੇ। ਫਾਰਐਵਰ ਫਰੈਂਡਸ ਇੱਕ 24/7 ਐਂਬੂਲੈਂਸ ਸੇਵਾ ਵੀ ਚਲਾਉਂਦੀ ਹੈ। ਨਿਊਜ਼18 ਨਾਲ ਇਸ ਖਾਸ ਮੁਲਾਕਾਤ ਵਿੱਚ ਵਿਕਾਸ ਲੂਥਰਾ ਨੇ ਸਾਨੂੰ ਸ਼ੇਰ ਖ਼ਾਨ ਨਾਲ ਮਿਲਵਾਇਆ ਜਿਸਦੀਆਂ ਅੱਖਾਂ ਨਹੀਂ ਸਨ। ਵਿਕਾਸ ਨੂੰ ਦੋ ਸਾਲ ਪਹਿਲਾਂ ਇਹ ਬਹੁਤ ਜ਼ਖਮੀ ਹਾਲਤ ਵਿੱਚ ਮਿਲਿਆ ਸੀ ਤੇ ਪਿਛਲੇ ਦੋ ਸਾਲਾਂ ਤੋ ਵਿਕਾਸ ਸ਼ੇਰ ਖਾਨ ਨੂੰ ਪਾਲ ਰਹੇ ਨੇ। ਇਸੇ ਤਰ੍ਹਾਂ ਠਾਕੁਰ ਨਾਮ ਦਾ ਕੁੱਤਾ ਜਿਸਦੇ ਚਾਰੋਂ ਪੈਰ ਜ਼ਖਮੀ ਹਾਲਤ 'ਚ ਮਿਲੇ ਸਨ ਪਰ ਵਿਕਾਸ ਦੀ ਸ਼ਿੱਦਤ ਨੇ ਉਹਨੂੰ ਵੀ ਬਿਲਕੁਲ ਠੀਕ ਕਰ ਦਿੱਤਾ। ਸ਼ੇਰ ਖਾਨ ਤੇ ਠਾਕੁਰ ਵਾਂਗ ਫਾਰਐਵਰ ਫਰੈਂਡਸ ਨੇ ਅਣਗਿਣਤ ਜ਼ਖਮੀ ਬੇਜ਼ੁਬਾਨ ਜਾਨਵਰਾਂ ਦੀ ਮਦਦ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਸਾਡੀ ਇਸ ਖ਼ਾਸ ਗੱਲਬਾਤ ਵਿੱਚ ਜਾਣੋ ਫਾਰਐਵਰ ਫਰੈਂਡਸ ਦੀ ਅੱਜ ਤੱਕ ਦੀ ਕਹਾਣੀ ਬਾਰੇ।


    First published:

    Tags: Furever Friends, Street dogs