ਰਾਜਪੁਰਾ ਵਿੱਚ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ

ਰਾਜਪੁਰਾ ਵਿੱਚ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ : ਹਰ ਸਾਲ  ਦੀ ਤਰ੍ਹਾਂ  ਰਾਜਪੁਰਾ ਸ਼ਹਿਰ ਵਿੱਚ  ਵੱਖ ਵੱਖ ਬਾਜ਼ਾਰਾਂ  ਸ੍ਰੀ ਗਣੇਸ਼  ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ। ਗਿਆਰਾਂ ਦਿਨਾਂ ਤੋਂ  ਰੋਜ਼ਾਨਾ ਬਾਜ਼ਾਰਾਂ ਵਿੱਚ  ਸ੍ਰੀ ਗਣੇਸ਼ ਮਹਾਰਾਜ ਜੀ ਦੀ  ਪੂਜਾ ਕੀਤੀ ਜਾਂਦੀ ਹੈ । ਰਾਜਪੁਰਾ  ਦੇ ਬਾਜ਼ਾਰਾਂ ਵਿੱਚ  ਗਿਆਰਾਂ ਦਿਨ ਤੋਂ ਚਲਦੀ ਪਾਠ ਪੂਜਾ  ਕਰਨ ਤੋਂ ਬਾਅਦ  ਸ੍ਰੀ ਗਣੇਸ਼ ਮਹਾਰਾਜ ਜੀ ਦੀ ਮੂਰਤੀ ਨੂੰ  ਇਕ ਵੱਡੀ ਟਰਾਲੀ ਦੇ ਵਿੱਚ ਰਾਖਵੇਂ  ਭਗਤਾਂ ਵੱਲੋਂ  ਨੱਚ ਟੱਪ ਕੇ  ਸ੍ਰੀ ਗਣੇਸ਼ ਉਤਸਵ ਦੀ  ਖੁਸ਼ੀ ਮਨਾਈ ਗਈ।  ਬਾਜ਼ਾਰਾਂ ਵਿੱਚ  ਸ਼ੋਭਾ ਯਾਤਰਾ ਦੇ ਰੂਪ ਵਿੱਚ  ਚਲਦੇ ਹੋਏ  ਬਾਜ਼ਾਰਾਂ ਵਿੱਚ ਵੱਖ ਵੱਖ ਥਾਵਾਂ ਤੇ  ਲੰਗਰ ਵੀ ਲਗਾਏ ਗਏ। ਸ੍ਰੀ ਗਣੇਸ਼ ਦੀ ਮੂਰਤੀ  ਨੂੰ ਰਾਜਪੁਰਾ ਦੇ ਨਾਲ ਲੱਗਦੀ  ਨਰਵਾਣਾ ਬ੍ਰਾਂਚ ਨਹਿਰ ਵਿੱਚ  ਵਿਸਰਜਨ ਕਰਨ ਲਈ  ਲੈ ਗਏ  ਅਤੇ ਸ੍ਰੀ ਗਣੇਸ਼ ਮਹਾਰਾਜ ਦੀ ਮੂਰਤੀ ਨੂੰ  ਜਲ ਪ੍ਰਵਾਹ ਕਰ ਦਿੱਤਾ ਗਿਆ।

  ਰਾਜਪੁਰਾ ਦੀ  ਨਰਵਾਣਾ ਬਰਾਂਚ ਨਹਿਰ ਤੇ  ਸ੍ਰੀ ਗਣੇਸ਼ ਤੇ ਭਗਤਾਂ ਵੱਲੋਂ  ਵੱਡੀ ਗਿਣਤੀ ਵਿੱਚ ਪਹੁੰਚ ਕੇ ਕਰਮ ਚ ਰੱਖੀਆਂ ਹੋਈਆਂ ਮੂਰਤੀਆਂ  ਨੂੰਹ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ  ਗੋਤਾਖੋਰਾਂ ਵੱਲੋਂ  ਸ੍ਰੀ ਗਣੇਸ਼ ਦੀਆਂ ਮੂਰਤੀਆਂ ਨੂੰ  ਗਣੇਸ਼ ਭਗਤਾਂ ਕੋਲੋਂ ਲੈ ਕੇ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਅਤੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਹੁੰਦਾ ਹੈ  ਉੱਤੇ ਨੱਚ ਟੱਪ ਕੇ  ਖ਼ੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ।

  ਰਮੇਸ਼ ਕੁਮਾਰ ਬਬਲਾ  ਪ੍ਰਧਾਨ ਬੂਥ ਮਾਰਕੀਟ ਰਾਜਪੁਰਾ  ਟਾਊਨ ਨੇ ਦੱਸਿਆ ਕਿ  ਰਾਜਪੁਰਾ ਦੀ ਗਣੇਸ਼ ਬੂਥ ਮਾਰਕੀਟ ਵਿੱਚ  ਸ੍ਰੀ ਗਣੇਸ਼ ਉਤਸਵ  ਕਰੀਬ ਗਿਆਰਾਂ ਸਾਲਾਂ ਤੋਂ  ਮਨਾਇਆ ਜਾ ਰਿਹਾ ਹੈ  ਗਿਆਰਾਂ ਦਿਨਾਂ ਦੀ ਪਾਠ ਪੂਜਾ ਤੋਂ ਬਾਅਦ  ਸ੍ਰੀ ਗਣੇਸ਼ ਮਹਾਰਾਜ ਦੀ ਮੂਰਤੀ ਨੂੰ  ਰਾਜਪੁਰਾ ਦੇ ਨਾਲ ਲੱਗਦੇ  ਨਰਵਾਣਾ ਬਰਾਂਚ ਨਹਿਰ ਵਿਚ  ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ  ਸ੍ਰੀ ਗਣੇਸ਼ ਮਹਾਰਾਜ ਜੀ  ਹਰ ਵਿਅਕਤੀ ਦੇ ਮਨ ਦੀ ਤਮੰਨਾ ਪੂਰੀ ਕਰਦੇ ਹਨ  ਤਾਂ ਸਾਨੂੰ ਵੱਧ ਤੋਂ ਵੱਧ  ਸ੍ਰੀ ਗਣੇਸ਼ ਉਤਸਵ ਮਨਾਉਣਾ ਚਾਹੀਦਾ ਹੈ।

  ਪ੍ਰੇਮ ਕੁਮਾਰੀ  ਬਜ਼ੁਰਗ ਨੇ ਦੱਸਿਆ ਕਿ  ਅਸੀਂ ਕਰੀਬ ਗਿਆਰਾਂ ਸਾਲਾਂ ਦਾ  ਰਾਜਪੁਰਾ ਦੇ ਗਣੇਸ਼ ਮੰਦਿਰ ਵਿੱਚ  ਸ੍ਰੀ ਗਣੇਸ਼ ਉਤਸਵ ਮਨਾ ਰਹੇ ਹਾਂ  ਗਿਆਰਾਂ ਦਿਨਾਂ ਦੀ ਪਾਠ ਪੂਜਾ ਤੋਂ ਬਾਅਦ  ਅੱਜ ਰਾਜਪੁਰਾ ਦੇ ਨਾਲ ਲੱਗਦੀ ਨਰਵਾਣਾ ਬ੍ਰਾਂਚ ਨਹਿਰ  ਵਿੱਚ  ਜਲ ਪ੍ਰਵਾਹ ਕਰ ਦਿੱਤੀ ਜਾਂਦੀ  ਹੈ। ਸ੍ਰੀ ਗਣੇਸ਼ ਮਹਾਰਾਜ ਜੀ  ਹਰ ਵਿਅਕਤੀ ਦੀ ਮਨੋਕਾਮਨਾ ਪੂਰੀ ਕਰਦੇ ਹਨ।  ਸਾਨੂੰ ਸਭ ਨੂੰ  ਸ੍ਰੀ ਗਣੇਸ਼ ਜੀ ਦੀ  ਪੂਜਾ ਕਰਨੀ ਚਾਹੀਦੀ ਹੈ।
  Published by:Ashish Sharma
  First published:
  Advertisement
  Advertisement