Home /News /punjab /

ਵਿਆਹ ਸ਼ਾਦੀਆਂ 'ਚ ਮਹਿੰਦੀ ਲਗਾਉਣ ਵਾਲੀ ਲੜਕੀ ਨਾਲ ਸਮੂਹਿਕ ਜਬਰ-ਜਨਾਹ

ਵਿਆਹ ਸ਼ਾਦੀਆਂ 'ਚ ਮਹਿੰਦੀ ਲਗਾਉਣ ਵਾਲੀ ਲੜਕੀ ਨਾਲ ਸਮੂਹਿਕ ਜਬਰ-ਜਨਾਹ

ਵਿਆਹ ਸ਼ਾਦੀਆਂ 'ਚ ਮਹਿੰਦੀ ਲਗਾਉਣ ਵਾਲੀ ਲੜਕੀ ਨਾਲ ਸਮੂਹਿਕ ਜਬਰ-ਜਨਾਹ (ਸੰਕੇਤਕ ਫੋਟੋ)

ਵਿਆਹ ਸ਼ਾਦੀਆਂ 'ਚ ਮਹਿੰਦੀ ਲਗਾਉਣ ਵਾਲੀ ਲੜਕੀ ਨਾਲ ਸਮੂਹਿਕ ਜਬਰ-ਜਨਾਹ (ਸੰਕੇਤਕ ਫੋਟੋ)

 • Share this:
  ਜਸਵੀਰ ਬਰਾੜ

  ਲੁਧਿਆਣਾ ਮੁੱਲਾਂਪੁਰ ਦਾਖਾ ਦੇ ਪਿੰਡ ਮੰਡਿਆਣੀ ਕਲਾਂ 'ਚ ਪੰਜ ਨੌਜਵਾਨਾਂ ਵਲੋਂ ਇਕ ਨਵ ਵਿਆਹੁਤਾ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਲੁਧਿਆਣਾ ਦੇ ਹੈਬੋਵਾਲ ਦੀ ਰਹਿਣ ਵਾਲੀ ਹੈ ਅਤੇ ਵਿਆਹ ਸ਼ਾਦੀਆਂ 'ਚ ਮਹਿੰਦੀ ਲਗਾਉਣ ਦਾ ਕੰਮ ਕਰਦੀ ਹੈ ਉਕਤ ਮੁਲਜ਼ਮਾਂ ਨੇ ਉਸ ਨੂੰ ਵਿਆਹ 'ਚ ਮਹਿੰਦੀ ਲਗਾਉਣ ਦਾ ਕਹਿ ਕੇ ਐਮ. ਬੀ. ਡੀ. ਮਾਲ ਨੇੜੇ ਬੁਲਾਇਆ ਸੀ, ਜਿੱਥੋਂ ਕਿ ਇਹ ਮੁਲਜ਼ਮ ਉਸ ਨੂੰ ਪਿੰਡ ਮੰਡਿਆਣੀ ਸਥਿਤ ਇਕ ਕੋਠੀ ਵਿਚ ਲੈ ਗਏ ਅਤੇ ਉੱਥੇ ਪੰਜ ਨੌਜਵਾਨਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਜਬਰ ਜਨਾਹ ਕਰਨ ਉਪਰੰਤ ਮੁਲਜ਼ਮ ਲੜਕੀ ਨੂੰ ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ।

  ਥਾਣਾ ਦਾਖਾ ਦੇ ਡੀਐਸਪੀ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਪੀੜਿਤ ਲੜਕੀ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ ਹੈ ਤੇ ਜਲਦੀ ਹੀ ਲੜਕੀ ਨਾਲ ਗੈਂਗਰੇਪ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ
  Published by:Ashish Sharma
  First published:

  Tags: Gangrape, Ludhiana

  ਅਗਲੀ ਖਬਰ