• Home
  • »
  • News
  • »
  • punjab
  • »
  • GANGS RIG PUNJAB TAX DEPT VEHICLES WITH GPS TRACKERS GH AP

ਪੜ੍ਹੋ ਕਿਵੇਂ ਪੰਜਾਬ ਨੂੰ ਲੁੱਟਣ ਲਈ ਤਕਨਾਲੋਜੀ ਦਾ ਇਸਤੇਮਾਲ ਕਰ ਰਹੇ ਹਨ ਗੈਂਗਸਟਰ

ਅਧਿਕਾਰੀਆਂ ਨੇ ਹਾਲ ਹੀ ਵਿੱਚ ਆਪਣੇ ਵਾਹਨਾਂ ਦੀ ਰੁਟੀਨ ਜਾਂਚ ਦੌਰਾਨ 12 ਅਜਿਹੇ ਯੰਤਰ ਪਾਏ ਹਨ ਜੋ ਉਹਨਾਂ ਦੇ ਵਾਹਨਾਂ ਨੂੰ ਟਰੈਕ ਕਰਨ ਲਈ ਲਗਾਏ ਗਏ ਸਨ। ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਨੂੰ ਅਲਰਟ ਕੀਤਾ ਗਿਆ ਹੈ ਅਤੇ ਉਨ੍ਹਾਂ ਲੋਕਾਂ ਨੂੰ ਟਰੇਸ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਦੇ ਨਾਮ 'ਤੇ ਛੋਟੇ ਮੈਗਨੈਟਿਕ GPS ਡਿਵਾਈਸਾਂ ਦੇ ਅੰਦਰ ਮੋਬਾਈਲ ਫੋਨ ਦੇ ਸਿਮ ਕਾਰਡ ਰਜਿਸਟਰਡ ਹਨ।

ਪੰਜਾਬ ਟੈਕਸ ਵਿਭਾਗ ਦੇ ਵਾਹਨਾਂ ਨੂੰ ਗੈਂਗਸਟਰਾਂ ਨੇ ਜੀ.ਪੀ.ਐੱਸ. ਟਰੈਕਰਾਂ ਦੀ ਮਦਦ ਨਾਲ ਲੁੱਟਿਆ

  • Share this:
ਅਪਰਾਧ ਦੀਆਂ ਨਵੀਆਂ ਨਵੀਆਂ ਤਕਨੀਕਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਅਪਰਾਧੀ ਟੈਕਨੋਲੋਜੀ ਦੀ ਮਦਦ ਨਾਲ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਹੈ ਜਿੱਥੇ ਅਪਰਾਧੀਆਂ ਨੇ ਪੰਜਾਬ ਟੈਕਸ ਵਿਭਾਗ ਦੇ ਕੁਝ ਵਾਹਨਾਂ ਨੂੰ ਜੀਪੀਐਸ-ਅਧਾਰਤ ਟਰੈਕਿੰਗ ਡਿਵਾਈਸਾਂ ਨਾਲ ਜੋੜ ਕੇ ਪਹਿਲਾਂ ਤੋਂ ਹੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਟੈਕਸ ਅਧਿਕਾਰੀ ਜਦੋਂ ਟੈਕਸ ਚੋਰੀ ਕਰਨ ਵਾਲਿਆਂ ਨੂੰ ਫੜਨ, ਤਲਾਸ਼ੀ ਲੈਣ ਜਾਂ ਚੈਕਪੁਆਇੰਟ ਸਥਾਪਤ ਕਰਨ ਲਈ ਅੱਗੇ ਵਧਦੇ ਹਨ ਤਾਂ ਇਹਨਾਂ ਟੈਕਸ ਚੋਰਾਂ ਨੂੰ ਪਹਿਲਾਂ ਹੀ ਚੇਤਾਵਨੀ ਮਿਲ ਜਾਂਦੀ ਹੈ।

ਅਧਿਕਾਰੀਆਂ ਨੇ ਹਾਲ ਹੀ ਵਿੱਚ ਆਪਣੇ ਵਾਹਨਾਂ ਦੀ ਰੁਟੀਨ ਜਾਂਚ ਦੌਰਾਨ 12 ਅਜਿਹੇ ਯੰਤਰ ਪਾਏ ਹਨ ਜੋ ਉਹਨਾਂ ਦੇ ਵਾਹਨਾਂ ਨੂੰ ਟਰੈਕ ਕਰਨ ਲਈ ਲਗਾਏ ਗਏ ਸਨ। ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਨੂੰ ਅਲਰਟ ਕੀਤਾ ਗਿਆ ਹੈ ਅਤੇ ਉਨ੍ਹਾਂ ਲੋਕਾਂ ਨੂੰ ਟਰੇਸ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਦੇ ਨਾਮ 'ਤੇ ਛੋਟੇ ਮੈਗਨੈਟਿਕ GPS ਡਿਵਾਈਸਾਂ ਦੇ ਅੰਦਰ ਮੋਬਾਈਲ ਫੋਨ ਦੇ ਸਿਮ ਕਾਰਡ ਰਜਿਸਟਰਡ ਹਨ।

ਟਰਾਂਸਪੋਰਟਰ ਗਰੋਹ ਦੀ ਭੂਮਿਕਾ ਸ਼ੱਕੀ

ਸਾਗਰ ਸੇਤੀਆ, ਸਟੇਟ ਟੈਕਸ ਦੇ ਵਧੀਕ ਕਮਿਸ਼ਨਰ ਨੇ ਕਿਹਾ "ਜਿਵੇਂ ਹੀ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਤਾਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਸੀਂ ਆਪਣੇ ਫੀਲਡ ਅਫਸਰਾਂ ਨੂੰ ਵਧੇਰੇ ਚੌਕਸ ਰਹਿਣ ਲਈ ਕਿਹਾ ਹੈ।"

ਸੂਤਰਾਂ ਅਨੁਸਾਰ, ਮੁੱਖ ਸ਼ੱਕੀ ਸੰਗਠਿਤ ਗਰੋਹ ਦੇ ਮੈਂਬਰ ਹਨ, ਜਿਨ੍ਹਾਂ ਵਿੱਚ ਟਰਾਂਸਪੋਰਟਰ ਅਤੇ ਹੋਰ ਵੀ ਕਈ ਲੋਕ ਸ਼ਾਮਲ ਹਨ, ਜੋ ਪੰਜਾਬ ਵਿੱਚ ਬਿਨਾਂ ਟੈਕਸ ਅਦਾ ਕੀਤੇ ਗੈਰ-ਕਾਨੂੰਨੀ ਮਾਲ ਲਿਜਾ ਰਹੇ ਹਨ, ਜਿਨ੍ਹਾਂ ਨੂੰ ਪੰਜਾਬ ਵਿੱਚ "ਪਾਸਰ" ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਵਾਹਨਾਂ 'ਤੇ ਨਜ਼ਰ ਰੱਖਣ ਲਈ ਕੁੱਝ ਐਸੇ ਯੰਤਰ ਲਗਾਏ ਹਨ ਤਾਂ ਜੋ ਪਹਿਲਾਂ ਤੋਂ ਪਤਾ ਲੱਗ ਸਕੇ ਕਿ ਟੈਕਸ ਅਧਿਕਾਰੀਆਂ ਨੇ ਕਿੱਥੇ ਚੈਕਪੁਆਇੰਟ ਲਗਾਏ ਹਨ।

ਰੁਟੀਨ ਜਾਂਚ ਦੌਰਾਨ ਮਿਲੇ 12 ਯੰਤਰਾਂ ਵਿੱਚੋਂ ਵਿਭਾਗ ਦੇ ਲੁਧਿਆਣਾ ਦਫ਼ਤਰ ਦੀਆਂ ਚਾਰ ਗੱਡੀਆਂ ਵਿੱਚ 9, ਦੋ ਜਲੰਧਰ ਦੀਆਂ ਗੱਡੀਆਂ ਵਿੱਚ ਅਤੇ ਇੱਕ ਪਟਿਆਲਾ ਦਫ਼ਤਰ ਦੀ ਗੱਡੀ ਵਿੱਚ ਲਗਾਏ ਗਏ ਸਨ। ਇੱਕ ਵਾਹਨ ਵਿੱਚ ਚਾਰ ਉਪਕਰਣ ਮਿਲਣ ਦੇ ਨਾਲ ਅਧਿਕਾਰੀਆਂ ਨੂੰ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ ਹੈ ਕਿ ਇਸ ਵਿੱਚ ਇੱਕ ਨਹੀਂ ਬਲਕਿ ਕਈ ਗਰੋਹ ਸ਼ਾਮਲ ਸਨ।
Published by:Amelia Punjabi
First published:
Advertisement
Advertisement