Home /News /punjab /

'ਮੂਸੇਵਾਲਾ ਦੇ ਕਾਤਲਾਂ ਦਾ ਪਤਾ ਦੱਸਣ ਵਾਲੇ ਨੂੰ ਦੇਵਾਂਗੇ 5 ਲੱਖ ਦਾ ਇਨਾਮ', ਗੈਂਗਸਟਰ ਭੁਪੀ ਰਾਣਾ ਨੇ ਪਾਈ ਪੋਸਟ

'ਮੂਸੇਵਾਲਾ ਦੇ ਕਾਤਲਾਂ ਦਾ ਪਤਾ ਦੱਸਣ ਵਾਲੇ ਨੂੰ ਦੇਵਾਂਗੇ 5 ਲੱਖ ਦਾ ਇਨਾਮ', ਗੈਂਗਸਟਰ ਭੁਪੀ ਰਾਣਾ ਨੇ ਪਾਈ ਪੋਸਟ

ਇਸ ਵਾਰ ਗੈਂਗਸਟਰ ਭੁਪੀ ਰਾਣਾ ਨੇ ਪੋਸਟ ਪਾਈ ਹੈ।

ਇਸ ਵਾਰ ਗੈਂਗਸਟਰ ਭੁਪੀ ਰਾਣਾ ਨੇ ਪੋਸਟ ਪਾਈ ਹੈ।

Sidhu Moosewala murder case- ਗੈਂਗਸਟਰ ਭੁਪੀ ਰਾਣਾ ਨੇ ਕਿਹਾ ਕਿ 'ਸਾਡਾ ਨਾਮ ਜੋੜ ਕੇ ਮੂਸੇਵਾਲਾ ਨੂੰ ਮਾਰਿਆ ਗਿਆ। ਅਸੀਂ ਜਾਣਦੇ ਹਾਂ ਕਿ ਕੀ ਕਰਨਾ ਹੈ। ਮੂਸੇਵਾਲਾ ਦੇ ਕਾਤਲਾਂ ਦਾ ਪਤਾ ਦੱਸਣ ਵਾਲੇ ਨੂੰ ਦੇਵਾਂਗੇ 5 ਲੱਖ ਦਾ ਇਨਾਮ।'

 • Share this:
  ਚੰਡੀਗੜ੍ਹ : ਪੰਜਾਬੀ ਗਾਇਕ ਤੇ ਕਾਂਗਰਸ ਆਗੂ ਮੂਸੇਵਾਲਾ(Sidhu Moosewala) ਦੇ ਕਤਲ ਤੋਂ ਬਾਅਦ ਗੈਂਗਵਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬੰਬੀਹਾ ਗੈਂਗ ਨੇ ਫਿਰ ਧਮਕੀ ਦਿੱਤੀ ਹੈ। ਇਸ ਵਾਰ ਗੈਂਗਸਟਰ ਭੁੱਪੀ ਰਾਣਾ ਨੇ ਪੋਸਟ ਪਾਈ ਹੈ। ਭੁੱਪੀ ਰਾਣਾ ਨੇ ਕਿਹਾ ਕਿ 'ਸਾਡਾ ਨਾਮ ਜੋੜ ਕੇ ਮੂਸੇਵਾਲਾ ਨੂੰ ਮਾਰਿਆ ਗਿਆ। ਅਸੀਂ ਜਾਣਦੇ ਹਾਂ ਕਿ ਕੀ ਕਰਨਾ ਹੈ। ਮੂਸੇਵਾਲਾ ਦੇ ਕਾਤਲਾਂ ਦਾ ਪਤਾ ਦੱਸਣ ਵਾਲੇ ਨੂੰ ਦੇਵਾਂਗੇ 5 ਲੱਖ ਦਾ ਇਨਾਮ।'

  ਭੂਪੀ ਰਾਣਾ ਨੇ ਸੋਸ਼ਲ ਮੀਡੀਆ ਜ਼ਰੀਏ ਧਮਕੀ ਦਿੱਤੀ ਹੈ... ਲਿਖਿਆ ਹੈ...

  ''ਸਤਿ ਸ੍ਰੀ ਆਕਾਲ ਸਾਰੇ ਵੀਰਾਂ ਭੈਣਾ ਮਾਤਾਵਾਂ ਬਜੁਰਗਾਂ ਨੂੰ ਇੱਕ ਗੱਲ ਦਿਲ ਦੀ ਸਾਂਝੀ ਕਰਨੀ ਆ ਤੁਹਾਡੇ ਸਾਰਿਆ ਨਾਲ ਪਹਿਲੀ ਗੱਲ ਤਾ ਸਾਡੇ ਕਿਸੇ ਵੀ ਬੰਦੇ ਦਾ ਸਿੱਧੂ ਮੂਸੇਵਾਲਾ ਨਾਲ ਕਿਸੇ ਵੀ ਤਰਾਂ ਦਾ ਕੋਈ ਵੀ ਲੈਣ ਦੇਣ ਨਹੀਂ ਸੀ।

  (੨) ਜੇ ਹੁਣ ਇਹਨਾਂ ਨੇ ਸਿੱਧੂ ਨੂੰ ਸਾਡਾ ਭਰਾ ਬਣਾ ਕਿ ਮਾਰਿਆ ਹੀ ਆ ਤਾਂ ਸਾਡਾ ਫਰਜ ਸਾਨੂੰ ਪਤਾ ਆ..ਜਿਸ ਨੂੰ ਵੀ ਸਿੱਧੂ ਦੇ ਕਾਤਲਾਂ ਦਾ ਪਤਾ ਲਗਦਾ ਆ ਸਾਨੂੰ ਜਰੂਰ ਦੱਸੋ। ਦੱਸਣ ਵਾਲੇ ਨੂੰ 5 ਲੱਖ ਦਾ ਇਨਾਮ ਦਿੱਤਾ ਜਾਵੇਗਾ ਅਤੇ ਨਾਮ ਗੁਪਤ ਰੱਖਿਆ ਜਾਵੇਗਾ ..ਬਾਕੀ ਅਕਾਲ ਪੁਰਖ਼ ਸਾਡੇ ਮੂਸਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ . ( ਮੂਸਾ ਜੱਟ ਅਮਰ ਰਹੇ )''  ''29-05-2022 ਨੂੰ ਜੋ ਮਾਨਸਾ ਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਬਹੁਤ ਮੰਦਭਾਗਾ ਘਟਨਾ ਹੈ ... ਪੰਜਾਬੀ ਸੰਗੀਤ ਜਗਤ ਚ ਮੂਸੇਵਾਲਾ ਦਾ ਨਾਮ ਸਭ ਤੋਂ ਉੱਤੇ ਸੀ ... ਜੋ ਵੀ ਲਾਰੈਂਸ ਬਿਸ਼ਨੌਈ ਤੇ ਗੋਲਡੀ ਬਰਾੜ ਕਹਿ ਰਹੇ ਨੇ ਕਿ ਮੂਸੇਵਾਲਾ ਨੇ ਗੁਰਲਾਲ ਬਰਾੜ ਤੇ ਵਿੱਕੀ ਮਿੱਡੂਖੇੜਾ ਦੇ ਕਤਲ ਚ ਮਦਦ ਕੀਤੀ ਸੀ ...ਉਹ ਬਿਲਕੁਲ ਗਲਤ ਹੈ ... ਅਸੀ ਜੋ ਵੀ ਕਰਦੇ ਹਾਂ ਆਪਣੇ ਦਮ ਤੇ ਕਰਦੇ ਹਾਂ ... ਇਹ ਕੁਝ ਵੀ ਕਰਦੇ ਨਾਂ ਤਾਂ ਆਪਣੇ ਮਰੇ ਬੰਦਿਆ ਨਾਲ ਜੋੜ ਦਿੰਦੇ ਨੇ .... ਇਨ੍ਹਾਂ ਕਤਲਾਂ ਚ ਸਿੱਧੂ ਮੂਸੇਵਾਲਾ ਦਾ ਕੋਈ ਹੱਥ ਨਹੀਂ ਸੀ .... ਬਾਕੀ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਵੀ ਸਿੱਧੂ ਮੂਸੇਵਾਲਾ ਦੇ ਕਤਲ ਚ ਇਨ੍ਹਾਂ ਦੀ ਮਦਦ ਕੀਤੀ ... ਸਾਰਿਆ ਦਾ ਹਿਸਾਬ ਹੋਵੇਗਾ ... ਸਿੱਧੂ ਤੇ ਉਸਦੇ ਫੈਨਸ ਦੇ ਨਾਲ ਸਾਡੀ ਹਮਦਰਦੀ ਹੈ ... ਅਸੀਂ ਸਿੱਧੂ ਨੂੰ ਵਾਪਿਸ ਨਹੀਂ ਲਿਆ ਸਕਦੇ ... ਪਰ ਉਸਦੀ ਮੌਤ ਦਾ ਬਦਲਾ ਬਹੁਤ ਜਲਦੀ ਲਵਾਂਗੇ ... ਸਾਡਾ ਸਪੋਰਟ ਸਿੱਧੂ ਦੇ ਪਰਿਵਾਰ ਤੇ ਉਸਦੇ ਦੋਸਤਾਂ ਨੂੰ ਹਮੇਸ਼ਾ ਰਹੇਗਾ
  ਬੱਸ ਵੇਖਦੇ ਜਾਓ''

  ਵਿੱਕੀ ਮਿੱਡੂਖੇੜਾ ਕਤਲ ਦਾ ਵੀ ਇਲਜ਼ਾਮ

  ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਦਾ ਨਾਮ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਚ ਵੀ ਸਾਹਮਣੇ ਆਇਆ ਸੀ। ਦੱਸ ਦੇਈਏ ਕਿ ਮੋਹਾਲੀ ਪੁਲਿਸ ਨੇ ਅਗਸਤ 2021 ਵਿੱਚ ਯੂਥ ਅਕਾਲੀ ਦਲ (ਯਾਦ) ਦੇ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਹਰਿਆਣਾ ਅਧਾਰਤ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਦਾ ਨਾਮ ਵੀ ਸ਼ਾਮਲ ਕੀਤਾ ਹੈ। ਰਾਣਾ ਮਿੱਡੂਖੇੜਾ ਦੇ ਕਤਲ ਦੀ ਐਫਆਈਆਰ ਵਿੱਚ ਨਾਮਜ਼ਦ ਛੇਵਾਂ ਗੈਂਗਸਟਰ ਹੈ। ਰਾਣਾ ਦੇ ਰਿਮਾਂਡ ਦੀ ਆਪਣੀ ਪਟੀਸ਼ਨ ਵਿੱਚ, ਪੁਲਿਸ ਨੇ ਕਿਹਾ ਕਿ ਉਸਨੇ ਮਿੱਡੂਖੇੜਾ ਨੂੰ ਮਾਰਨ ਲਈ ਸ਼ਾਰਪਸ਼ੂਟਰਾਂ ਨੂੰ ਹਥਿਆਰ, ਦੋ ਸ਼ੂਟਰ, ਆਵਾਜਾਈ ਅਤੇ ਹੋਰ ਰਸਦ ਮੁਹੱਈਆ ਕਰਵਾਇਆ ਸੀ। ਭੂਪੀ ਰਾਣਾ ਅਤੇ ਲਾਰੈਂਸ ਗੈਂਗ ਵਿਚਾਲੇ ਕੱਟੜ ਦੁਸ਼ਮਣੀ। ਦੋਹਾਂ ਗੈਂਗ ਵਿਚਾਲੇ ਜੇਲ੍ਹ ਵਿਚਾਲੇ ਵੀ ਝੜਪ ਹੋ ਚੁੱਕੀ ਹੈ। ਭੂਪੀ ਰਾਣਾ ਤੇ ਪੰਜਾਬ ਅਤੇ ਹਰਿਆਣਾ 'ਚ ਕਤਲ ਸਮੇਤ 25 ਤੋਂ ਵੱਧ ਕੇਸ ਦਰਜ ਹਨ।  ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਨੀਰਜ ਬਵਾਨਾ ਗੈਂਗ ਨੇ ਦਿੱਤੀ ਧਮਕੀ

  ਇਸ ਤੋਂ ਪਹਿਲਾਂ  ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਵੀ ਸਾਹਮਣੇ ਆਇਆ ਹੈ। ਦਵਿੰਦਰ ਬੰਬੀਹਾ ਗੈਂਗ ਨੇ ਮੂਸੇਵਾਲਾ ਦੇ ਕਤਲ ਦਾ ਬਦਲਾ ਦੋ ਦਿਨਾਂ ਵਿੱਚ ਲੈਣ ਦੀ ਧਮਕੀ ਦਿੱਤੀ ਹੈ। ਇਸ ਗਰੁੱਪ ਨੇ ਫੇਸਬੁਕ ਪੋਸਟ ਪਾ ਕੇ ਕਿਹਾ ਕਿ 'ਮੂਸੇਵਾਲਾ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਫਿਰ ਵੀ ਉਸਦਾ ਨਾਮ ਸਾਡੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਉਹ ਇਸ ਦਾ ਬਦਲਾ ਲਵੇਗਾ। 2 ਦਿਨਾਂ ਦੇ ਅੰਦਰ ਨਤੀਜਾ ਦੇਵੇਗਾ'  ਦੱਸ ਦੇਈਏ ਕਿ ਪੰਜਾਬੀ ਗਾਇਕ ਤੇ ਕਾਂਗਰਸ ਲੀਡਰ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦੇ ਇੱਕ ਹੋਰ ਸਾਥੀ ਨੇ ਫੇਸਬੁਕ ਪੋਸਟ ਪਾਈ ਹੈ। ਗੈਂਗਸਟਰ ਸਚਿਨ ਥਾਪਨ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸਚਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ। ਗੈਂਗਸਟਰਾਂ ਨੇ ਕਿਹਾ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਇਸ ਤੋਂ ਪਹਿਲਾਂ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਨੇ ਵੀ ਪੋਸਟ ਪਾਈ ਸੀ।
  Published by:Sukhwinder Singh
  First published:

  Tags: Crime news, Gangsters, Murder, Punjabi singer, Sidhu Moosewala

  ਅਗਲੀ ਖਬਰ