Home /News /punjab /

ਪੁਲਿਸ ਨਾਲ ਮੁਠਭੇੜ 'ਚ ਕਾਂਸਟੇਬਲ ਬਾਜਵਾ ਦੀ ਹੱਤਿਆ 'ਚ ਸ਼ਾਮਿਲ ਗੈਂਗਸਟਰ ਯੁਵਰਾਜ ਸਿੰਘ ਗ੍ਰਿਫਤਾਰ

ਪੁਲਿਸ ਨਾਲ ਮੁਠਭੇੜ 'ਚ ਕਾਂਸਟੇਬਲ ਬਾਜਵਾ ਦੀ ਹੱਤਿਆ 'ਚ ਸ਼ਾਮਿਲ ਗੈਂਗਸਟਰ ਯੁਵਰਾਜ ਸਿੰਘ ਗ੍ਰਿਫਤਾਰ

 ਕਾਂਸਟੇਬਲ ਬਾਜਵਾ ਦੀ ਹੱਤਿਆ 'ਚ ਸ਼ਾਮਿਲ ਗੈਂਗਸਟਰ ਯੁਵਰਾਜ ਸਿੰਘ ਦੀ ਮੌਤ

ਕਾਂਸਟੇਬਲ ਬਾਜਵਾ ਦੀ ਹੱਤਿਆ 'ਚ ਸ਼ਾਮਿਲ ਗੈਂਗਸਟਰ ਯੁਵਰਾਜ ਸਿੰਘ ਦੀ ਮੌਤ

ਗੈਂਗਸਟਰ ਯੁਵਰਾਜ ਸਿੰਘ ਜੋਰਾ ਬੀਤੇ ਦਿਨੀਂ ਫਗਵਾੜਾ ਵਿਖੇ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਮਾਮਲੇ ਵਿੱਚ ਸ਼ਾਮਲ ਸੀ। ਉਹ 9 ਜਨਵਰੀ ਨੂੰ ਫਿਲੌਰ ਤੋਂ ਫਰਾਰ ਹੋਇਆ ਸੀ।

  • Share this:

ਜ਼ੀਰਕਪੁਰ- ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਈ ਹੈ।  ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਭਾਨ ਅਨੁਸਾਰ ਜ਼ੀਰਕਪੁਰ ਦੇ ਹੋਟਲ ਵਿੱਚ ਲੁੱਕੇ ਗੈਂਗਸਟਰ ਯੁਵਰਾਜ ਸਿੰਘ ਉਰਫ ਜ਼ੋਰਾ ਨੂੰ ਮੁਠਭੇੜ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।


ਏਡੀਜੀਪੀ ਅਨੁਸਾਰ ਯੁਵਰਾਜ ਸਿੰਘ ਜੀਰਕਪੁਰ ਦੇ ਲਾਗੇ ਪੀਰਮੁਛਲਾ ਦੇ ਇਕ ਹੋਟਲ 'ਚ ਲੁਕਿਆ ਹੋਇਆ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੋਟਲ ਨੂੰ ਘੇਰ ਪਾ ਲਿਆ ਅਤੇ ਉਸ ਕਮਰੇ ਨੂੰ ਘੇਰ ਲਿਆ, ਜਿਸ 'ਚ ਦੋਸ਼ੀ ਯੁਵਰਾਜ ਸਿੰਘ ਲੁਕਿਆ ਹੋਇਆ ਸੀ। ਪੁਲਿਸ ਨੇ ਗੈਂਗਸਟਰ ਜੋਰਾ ਨੂੰ ਆਤਮ-ਸਮਰਪਣ ਕਰਨ ਲਈ ਆਖਿਆ ਪਰ ਗੈਂਗਸਟਰ ਨੇ ਪੁਲਿਸ ਉਤੇ ਹੀ ਫਾਇਰ ਕਰ ਦਿੱਤੇ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਦੀ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ।  ਪੁਲਿਸ ਨੂੰ ਉਸ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ।

ਕਾਬਲੇਗੌਰ ਹੈ ਗੈਂਗਸਟਰ ਯੁਵਰਾਜ ਸਿੰਘ ਜੋਰਾ ਬੀਤੇ ਦਿਨੀਂ ਫਗਵਾੜਾ ਵਿਖੇ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਮਾਮਲੇ ਵਿੱਚ ਸ਼ਾਮਲ ਸੀ। ਉਹ 9 ਜਨਵਰੀ ਨੂੰ ਫਿਲੌਰ ਤੋਂ ਫਰਾਰ ਹੋਇਆ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਗੈਂਗਸਟਰ ਜ਼ੋਰਾ ਇੱਥੇ ਲੁੱਕਿਆ ਹੋਇਆ ਸੀ। ਪੁਲਿਸ ਵੱਲੋਂ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

Published by:Ashish Sharma
First published:

Tags: Gangster, Punjab Police, Zirakpur