ਚੰਡੀਗੜ੍ਹ- ਪੰਜਾਬ ਵਿੱਚ ਇੱਕ ਵਾਰ ਫੇਰ ਗੈਂਗਸਟਰ ਆਹਮੋ-ਸਾਹਮਣੇ ਹੋਏ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ।
ਸੋਸ਼ਲ ਮੀਡੀਆ ਪੋਸਟ ਵਿੱਚ ਲਾਰੈਂਸ ਅਤੇ ਗੋਲਡੀ ਬਰਾੜ ਨੂੰ ਗੱਦਾਰ ਦੱਸਿਆ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਕੌਣ ਹੈ ਲਾਰੈਂਸ, ਜੋ ਖਾਲਿਸਤਾਨ ਨਹੀਂ ਬਣਨ ਦੇਵੇਗਾ। ਪੋਸਟ 'ਚ ਇਹ ਵੀ ਲਿਖਿਆ ਗਿਆ ਹੈ ਕਿ ਲਾਰੈਂਸ ਜੇਲ 'ਚ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ ਪਰ ਜੇਕਰ ਉਸ 'ਚ ਹਿੰਮਤ ਹੈ ਤਾਂ ਉਹ ਬਾਹਰ ਆ ਕੇ ਸਾਡੇ ਨਾਲ ਲੜੇ।
ਪੋਸਟ ਵਿੱਚ ਲਾਰੈਂਸ ਨੂੰ ਧਮਕੀ ਦਿੰਦੇ ਹੋਏ ਅੱਗੇ ਲਿਖਿਆ ਹੈ ਕਿ ਜਦੋਂ ਤੱਕ ਵਿੱਕੀ ਗੌਂਡਰ (Gounder Gang) ਜ਼ਿੰਦਾ ਸੀ, ਹਰ ਕੋਈ ਅੱਗੇ ਆਉਣ ਤੋਂ ਡਰਦਾ ਸੀ, ਘਰੋਂ ਬਾਹਰ ਨਿਕਲਣ ਤੋਂ ਡਰਦਾ ਸੀ। ਗੋਲਡੀ ਬਰਾੜ (Goldie Brar) ਨੂੰ ਸੰਬੋਧਿਤ ਕਰਦੇ ਹੋਏ ਪੋਸਟ 'ਚ ਲਿਖਿਆ ਕਿ ਉਸ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਨਹੀਂ ਲਿਆ ਹੈ, ਹੁਣ ਉਹ ਬਦਮਾਸ਼ ਬਣ ਗਿਆ ਹੈ। ਅੱਗੇ ਕਿਹਾ ਗਿਆ ਹੈ ਕਿ ਜਿਸ ਦਿਨ ਸਾਡੇ ਹੱਥੇ ਚੜ੍ਹ ਗਿਆ, ਪਤਾ ਨਹੀਂ ਉਸ ਦਿਨ ਕੀ ਹੋਵੇਗਾ, ਇਹ ਤਾਂ ਰੱਬ ਹੀ ਜਾਣਦਾ ਹੈ।
ਵਿੱਕੀ ਗੌਂਡਰ ਕੌਮੀ ਪੱਧਰ ਦਾ ਅਥਲੀਟ ਸੀ
ਦੱਸ ਦਈਏ ਕਿ 2018 ਵਿੱਚ, ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਪੰਜਾਬ ਦੀ ਸਰਹੱਦ ਦੇ ਨੇੜੇ ਰਾਜਸਥਾਨ ਦੇ ਇੱਕ ਪਿੰਡ ਵਿੱਚ ਇੱਕ ਮੁਕਾਬਲੇ ਵਿੱਚ ਉਸਦੇ ਇੱਕ ਸਾਥੀ ਸਮੇਤ ਮਾਰਿਆ ਗਿਆ ਸੀ। ਵਿੱਕੀ ਗੌਂਡਰ ਅਪਰਾਧ ਵੱਲ ਮੁੜਨ ਤੋਂ ਪਹਿਲਾਂ ਰਾਸ਼ਟਰੀ ਪੱਧਰ ਦਾ ਅਥਲੀਟ ਸੀ। ਉਸਨੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਆਪਣੇ ਪ੍ਰਦਰਸ਼ਨ ਲਈ ਕਈ ਤਗਮੇ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ।
ਇਸ ਤੋਂ ਬਾਅਦ ਜਲੰਧਰ ਵਿੱਚ ਅਗਲੇਰੀ ਸਿਖਲਾਈ ਲਈ ਅਕੈਡਮੀ ਵਿੱਚ ਸ਼ਾਮਲ ਹੋ ਗਿਆ। ਇੱਥੇ ਹੀ ਉਹ ਛੋਟੀਆਂ-ਮੋਟੀਆਂ ਲੜਾਈਆਂ ਵਿੱਚ ਉਲਝ ਗਿਆ ਜਿਸ ਤੋਂ ਬਾਅਦ ਉਹ ਅਕੈਡਮੀ ਛੱਡ ਕੇ ਅਪਰਾਧ ਦੀ ਦੁਨੀਆ ਵਿੱਚ ਆ ਗਿਆ। ਵਿੱਕੀ ਖ਼ਿਲਾਫ਼ 2 ਦਰਜਨ ਦੇ ਕਰੀਬ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਕਤਲ, ਅਗਵਾ ਅਤੇ ਡਕੈਤੀ ਦੇ ਸਨ। ਉਸ ਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bambiha, Gangster, Gangster Lawrence Bishnoi, Gangsters, Goldy brar, Social media