• Home
 • »
 • News
 • »
 • punjab
 • »
 • GANGSTER LAKHBIR ALIAS LANDA DEMANDS RS 50 LAKH RANSOM FROM PETROL PUMP OWNER

ਪੈਟਰੋਲ ਪੰਪ ਮਾਲਕ ਤੋਂ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਉਰਫ ਲੰਡਾ ਨੇ ਮੰਗੀ 50 ਲੱਖ ਦੀ ਫਿਰੌਤੀ

ਪੰਪ ਦੇ ਮਾਲਕ ਵੱਲੋਂ ਜਵਾਬ ਨਾ ਦੇਣ 'ਤੇ ਚਲਵਾਈਆਂ ਗੋਲੀਆਂ, ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ

ਪੈਟਰੋਲ ਪੰਪ ਮਾਲਕ ਤੋਂ ਕੈਨੇਡਾ ਬੈਠੇ ਗੈਂਗਸਟਰ ਨੇ ਮੰਗੀ 50 ਲੱਖ ਦੀ ਫਿਰੌਤੀ

 • Share this:
   Sidharth Arora

  ਕੈਨੇਡਾ ਰਹਿੰਦੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਨੇ ਜਿਲ੍ਹਾ ਤਰਨ ਤਾਰਨ ਦੇ ਚੋਹਲਾ ਸਾਹਿਬ ਨਿਵਾਸੀ ਪੈਟਰੋਲ ਪੰਪ ਦੇ ਮਾਲਿਕ ਜਗਜੀਤ ਸਿੰਘ ਕੋਲੋਂ ਫੋਨ ਰਾਹੀਂ 50 ਲੱਖ ਫਿਰੌਤੀ ਦੀ ਮੰਗੀ ਕੀਤੀ ਪਰ ਪੈਟਰੋਲ ਪੰਪ ਮਾਲਕ ਵੱਲੋਂ ਕੋਈ ਜਵਾਬ ਨਾ ਦੇਣ ਉਤੇ ਪਲਸਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਪੰਪ ’ਤੇ ਗੋਲੀਆਂ ਚਲਾ ਕੇ ਮਾਲਕ ਉੱਪਰ ਜਾਨਲੇਵਾ ਹਮਲਾ ਕੀਤਾ।

  ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਹ ਸਾਰੀ ਘਟਨਾ ਨੂੰ ਪੰਪ ਉਤੇ ਲਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਵਾਰਦਾਤ ਤੋਂ ਬਾਅਦ ਤਿੰਨੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਇੰਨਾ ਹੀ ਨਹੀਂ, ਗੈਂਗਸਟਰ ਲੰਡਾ ਨੇ ਪੰਪ ਮਾਲਕ ਜਗਜੀਤ ਸਿੰਘ ਨੂੰ ਫੋਨ ਉੱਤੇ ਮੈਸੇਜ ਕੀਤਾ ਤੇ ਕਿਹਾ ਇਹ ਤਾਂ ਹਾਲੇ ਟਰੇਲਰ ਸੀ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਲੰਡਾ ਸਮੇਤ ਪੰਜ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

  ਜਗਜੀਤ ਸਿੰਘ ਪੱਤਰ ਗੁਰਦਿਆਲ ਸਿੰਘ ਵਾਸੀ ਚੋਹਲਾ ਖੁਰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਿੰਡ ਵਿਚ ਹੀ ਪੈਟਰੋਲ ਪੰਪ ਹੈ। ਲਖਬੀਰ ਸਿੰਘ ਲੰਡਾ ਕੈਨੇਡਾ ਤੋਂ ਫੋਨ ਕਰਕੇ ਉਸ ਨੂੰ ਧਮਕੀਆਂ ਦਿੰਦਾ ਹੈ ਤੇ ਫਿਰੌਤੀ ਦੀ ਮੰਗ ਕਰਦਾ ਹੈ। ਉਸ ਦੇ ਪੈਟਰੋਲ ਪੰਪ ਉਤੇ ਤਿੰਨ ਨੌਜਵਾਨ ਪਲਸਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ। ਜਿਨ੍ਹਾਂ ਨੇ ਉਸ ਉੱਪਰ ਸਿੱਧੀਆਂ ਗੋਲੀਆਂ ਚਲਾਈਆਂ ਅਤੇ ਮੋਟਰਸਾਈਕਲ ਭਜਾ ਕੇ ਲੈ ਗਏ।

  ਤਰਨ ਤਾਰਨ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਲਖਬੀਰ ਸਿੰਘ ਲੰਡਾ ਵਾਸੀ ਹਰੀਕੇ ਜੋ ਹੁਣ ਕੈਨੇਡਾ ਰਹਿੰਦਾ ਹੈ, ਸਤਨਾਮ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ ਸਮੇਤ ਪੰਜ ਅਰੋਪੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਗੋਲੀਆਂ ਚਲਾਉਣ ਵਾਲੇ ਅਰੋਪੀਆਂ ਦੀ ਭਾਲ ਜਾਰੀ ਹੈ।
  Published by:Gurwinder Singh
  First published:
  Advertisement
  Advertisement