ਸਹੁਰੇ ਘਰ 'ਚ ਲੁਕੇ ਗੈਂਗਸਟਰ ਨੂੰ ਪੁਲਿਸ ਨੇ ਕੀਤਾ ਕਾਬੂ, ਕਤਲ ਸਮੇਤ ਕਈ ਮਾਮਲੇ ਦਰਜ

News18 Punjab
Updated: July 19, 2019, 2:17 PM IST
ਸਹੁਰੇ ਘਰ 'ਚ ਲੁਕੇ ਗੈਂਗਸਟਰ ਨੂੰ ਪੁਲਿਸ ਨੇ ਕੀਤਾ ਕਾਬੂ, ਕਤਲ ਸਮੇਤ ਕਈ ਮਾਮਲੇ ਦਰਜ
ਸਹੁਰੇ ਘਰ 'ਚ ਲੁਕੇ ਗੈਂਗਸਟਰ ਨੂੰ ਪੁਲਿਸ ਨੇ ਕੀਤਾ ਕਾਬੂ, ਕਤਲ ਸਮੇਤ ਕਈ ਮਾਮਲੇ ਦਰਜ

  • Share this:
ਬਠਿੰਡਾ ਪੁਲਿਸ ਵੱਲੋਂ ਗੈਂਗਸਟਰ ਲਾਲੀ ਸਿਧਾਣਾ ਗ੍ਰਿਫ਼ਤਾਰ ਕੀਤਾ ਹੈ। ਪਿੰਡ ਲਹਿਰਾ ਧੂਰਕੋਟ ਤੋਂ ਲਾਲੀ ਸਿਧਾਣਾ ਗ੍ਰਿਫ਼ਤਾਰ ਕੀਤਾ ਹੈ। ਸਿਧਾਣਾ 'ਤੇ ਕਤਲ ਸਮੇਤ ਕਈ ਮਾਮਲੇ ਦਰਜ ਹਨ। ਕਈ ਸਿਆਸੀ ਆਗੂਆਂ ਨਾਲ ਲਾਲੀ ਸਿਧਾਣਾ ਦੀ ਤਸਵੀਰ ਹੈ। ਪੁਲਸ ਨੇ ਪੱਕੀ ਸੂਚਨਾ ਦੇ ਆਧਾਰ 'ਤੇ ਉਸਦੇ ਸਹੁਰੇ ਘਰੋਂ ਲਹਿਰਾ ਧੂਰਕੋਟ ਤੋਂ ਗ੍ਰਿਫਤਾਰ ਕੀਤਾ।  ਪੁਲਿਸ ਨੇ ਇਸ ਤੋਂ ਪਹਿਲਾਂ ਸਿਵਲ ਵਰਦੀ 'ਚ ਲਾਲੀ ਸਿਧਾਣਾ ਦੀ ਚੌਕੀਦਾਰ ਨੂੰ ਨਾਲ ਲੈ ਕੇ ਰੇਕੀ ਕੀਤੀ ਤੇ ਪੁਸ਼ਟੀ ਹੋਣ ਤੋਂ ਬਾਅਦ ਹੀ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਵੀਰਵਾਰ ਸ਼ਾਮ 3 ਵਜੇ ਕਤਲ ਦੇ ਮਾਮਲੇ 'ਚ ਲੋੜੀਂਦੇ ਲਾਲੀ ਸਿਧਾਣਾ ਨੂੰ ਪੁਲਸ ਨੇ ਅੱਧਾ ਦਰਜਨ ਗੱਡੀਆਂ 'ਚ ਸਵਾਰ ਹੋ ਕੇ ਪੂਰੇ ਘਰ ਨੂੰ ਘੇਰ ਲਿਆ ਸੀ ਤੇ ਪੁਲਸ ਨੂੰ ਕੋਈ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ।

 

Loading...
 
First published: July 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...