ਗੈਂਗਸਟਰ ਨੀਟਾ ਦਿਉਲ ਨੂੰ ਨਾਭਾ ਦੀ ਅਦਾਲਤ ਵਿਚ ਕੀਤਾ ਪੇਸ਼

News18 Punjabi | News18 Punjab
Updated: July 22, 2020, 4:21 PM IST
share image
ਗੈਂਗਸਟਰ ਨੀਟਾ ਦਿਉਲ ਨੂੰ ਨਾਭਾ ਦੀ ਅਦਾਲਤ ਵਿਚ ਕੀਤਾ ਪੇਸ਼
ਗੈਂਗਸਟਰ ਨੀਟਾ ਦਿਉਲ ਨੂੰ ਨਾਭਾ ਦੀ ਅਦਾਲਤ ਵਿਚ ਕੀਤਾ ਪੇਸ਼

  • Share this:
  • Facebook share img
  • Twitter share img
  • Linkedin share img
ਭੁਪਿੰਦਰ  ਸਿੰਘ

ਨਾਭਾ: ਮੈਕਸੀਮਮ ਸਕਿਉਰਟੀ ਜੇਲ੍ਹ ਬ੍ਰੇਕ ਦੇ ਸਾਜ਼ਿਸ਼ਕਰਤਾ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਜੋ ਕਿ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਹੈ, ਨੂੰ ਪੁਲਿਸ ਨੇ ਅੱਜ ਨਾਭਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਪਰ ਅਦਾਲਤ ਵੱਲੋਂ ਪੁਲਿਸ ਨੂੰ ਨੀਟਾ ਦਿਓਲ ਦਾ ਰਿਮਾਂਡ ਨਹੀਂ ਦਿੱਤਾ ਗਿਆ। ਦੂਜੇ ਪਾਸੇ ਕੁਲਪ੍ਰੀਤ ਨੀਟਾ ਦਿਓਲ ਦੇ ਪਿਤਾ ਡਾਕਟਰ ਸੁਰਜੀਤ ਸਿੰਘ ਦਿਓਲ ਨੇ ਕਿਹਾ ਕਿ ਮੇਰੇ ਬੇਟੇ ਨੂੰ ਪੁਲਿਸ ਮਾਰਨਾ ਚਾਹੁੰਦੀ ਹੈ ਤੇ ਜੋ ਬੀਤੇ ਦਿਨ ਜੇਲ੍ਹ ਵਿੱਚ ਆਤਮ ਹੱਤਿਆ ਦੀ ਜੇਲ੍ਹ ਪ੍ਰਸ਼ਾਸਨ ਵੱਲੋਂ ਗੱਲ ਕਹੀ ਗਈ ਸੀ, ਮੇਰਾ ਬੇਟਾ ਕਦੇ ਵੀ ਆਤਮ ਹੱਤਿਆ ਨਹੀਂ ਕਰ ਸਕਦਾ।

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਗੈਂਗਸਟਰ  ਕੁਲਪ੍ਰੀਤ ਉਰਫ ਨੀਟਾ ਦਿਓਲ ਤੋਂ ਬੀਤੇ ਦਿਨ ਜੇਲ੍ਹ ਵਿੱਚੋਂ ਮੋਬਾਇਲ ਮਿਲਣ ਸਬੰਧੀ ਉਸ ਉਤੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਨੂੰ ਅੱਜ ਨਾਭਾ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਵੱਲੋਂ ਅਦਾਲਤ ਤੋਂ ਰਿਮਾਂਡ ਹਾਸਲ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਕੁਲਪ੍ਰੀਤ ਨੀਟਾ ਦਿਓਲ ਨੂੰ ਰਿਮਾਂਡ ਨਹੀਂ ਦਿੱਤਾ ਗਿਆ ਤੇ ਦੁਬਾਰਾ ਉਸ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਵਿੱਚ ਭੇਜ ਦਿੱਤਾ ਗਿਆ।
ਬੀਤੇ ਦਿਨੀਂ ਨੀਟਾ ਦਿਓਲ ਤੋਂ  ਮੋਬਾਇਲ ਮਿਲਣ ਦੇ ਉਪਰੰਤ ਉਸ ਦੀ ਪਤਨੀ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕੁੱਲਪ੍ਰੀਤ ਨੇ ਜੇਲ੍ਹ ਵਿੱਚ ਹੀ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਸਮੇਂ ਰਹਿੰਦੇ ਜੇਲ੍ਹ ਪ੍ਰਸ਼ਾਸਨ ਨੇ ਇਸ ਨੂੰ ਬਚਾ ਲਿਆ ਗਿਆ। ਪਰ ਹੁਣ ਨੀਟਾ ਦਿਓਲ ਦੇ ਪਿਤਾ ਸੁਰਜੀਤ ਸਿੰਘ ਨੇ ਜੇਲ੍ਹ ਪ੍ਰਸ਼ਾਸਨ ਉਤੇ ਆਰੋਪ ਲਾਏ ਗਏ ਹਨ ਕਿ ਮੇਰੇ ਬੇਟੇ ਨੂੰ ਗਲਤ ਫਸਾ ਕੇ ਅੰਦਰ ਜੇਲ੍ਹ ਪ੍ਰਸ਼ਾਸਨ ਮਾਰਨਾ ਚਾਹੁੰਦਾ ਹੈ।

ਇਸ ਮੌਕੇ ਕੁਲਪ੍ਰੀਤ ਸਿੰਘ ਨੀਟਾ ਦਿਉਲ ਦੇ ਪਿਤਾ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਨੀਟਾ ਦਿਓਲ ਨੂੰ ਪੁਲਿਸ ਵੱਲੋਂ ਜਾਣ ਬੁੱਝ ਕੇ ਸਾਜ਼ਿਸ ਤਹਿਤ ਮਾਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁੱਤਰ ਦੇ ਇਨਸਾਫ਼ ਲਈ ਜਲਦੀ ਹੀ ਮਾਨਯੋਗ ਹਾਈ ਕੋਰਟ ਦਾ ਰੁੱਖ ਕਰਨਗੇ।  ਇਸ ਮੌਕੇ ਕੁਲਪ੍ਰੀਤ ਨੀਟਾ ਦਿਓਲ ਦੇ ਐਡਵੋਕੇਟ ਡਾਕਟਰ ਸ਼ੈਲੀ ਸ਼ਰਮਾ ਨੇ ਕਿਹਾ ਕਿ ਨੀਟਾ ਦਿਓਲ ਨੂੰ ਜਾਣ ਬੁੱਝ ਕੇ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ ਅਤੇ ਇਸ ਸਬੰਧ ਵਿੱਚ ਪੁਲਿਸ ਰਿਮਾਂਡ ਲੈਣਾ ਚਾਹੁੰਦੀ ਸੀ ਪਰ ਪੁਲਿਸ ਨੂੰ ਰਿਮਾਂਡ ਨਹੀਂ ਮਿਲਿਆ ਅਤੇ ਉਸ ਨੂੰ ਡਾਕਟਰੀ ਮੁਆਇਨੇ ਲਈ ਭੇਜ ਦਿੱਤਾ ਹੈ।

ਇਸ ਮੌਕੇ ਨਾਭਾ ਸਦਰ ਦੇ ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਕੁਲਪ੍ਰੀਤ ਨੀਟਾ ਦਿਓਲ ਨੂੰ ਜੋ ਬੀਤੇ ਦਿਨ ਜੇਲ੍ਹ ਵਿੱਚੋਂ ਮੋਬਾਈਲ ਮਿਲਣ ਅਤੇ ਜੇਲ੍ਹ ਵਿਚ ਆਤਮ ਹੱਤਿਆ ਕਰਨ, ਦੇ ਸਬੰਧ ਵਿੱਚ ਅਸੀਂ ਪ੍ਰੋਟੈਕਸ਼ਨ ਵਰੰਟ ਉਤੇ ਅਦਾਲਤ ਵਿੱਚ ਪੇਸ਼ ਕੀਤਾ। ਪਰ ਅਦਾਲਤ ਵੱਲੋਂ ਸਾਨੂੰ ਰਿਮਾਂਡ ਨਹੀਂ ਮਿਲਿਆ ਅਤੇ ਬੀਤੇ ਦਿਨ ਇਸ ਨੇ ਜੇਲ੍ਹ ਵਿਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼  ਵੀ ਕੀਤੀ ਸੀ।
Published by: Gurwinder Singh
First published: July 22, 2020, 4:21 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading