ਪੈਰੋਲ ਉਤੇ ਆਏ ਗੈਂਗਸਟਰ ਰਾਜਵਿੰਦਰ ਘਾਲੀ ਦੀ ਹੱਤਿਆ

News18 Punjabi | News18 Punjab
Updated: December 11, 2019, 9:51 PM IST
share image
ਪੈਰੋਲ ਉਤੇ ਆਏ ਗੈਂਗਸਟਰ ਰਾਜਵਿੰਦਰ ਘਾਲੀ ਦੀ ਹੱਤਿਆ
ਪੈਰੋਲ ਉਤੇ ਆਏ ਗੈਂਗਸਟਰ ਰਾਜਵਿੰਦਰ ਘਾਲੀ ਦੀ ਹੱਤਿਆ

  • Share this:
  • Facebook share img
  • Twitter share img
  • Linkedin share img
ਫਰੀਦਕੋਟ ਵਿਚ ਨਾਬਾਲਿਗ ਲੜਕੀ ਦੇ ਅਗਵਾ ਕਾਂਡ ਵਿਚ ਮੁਲਜ਼ਮ ਗੈਂਗਸਟਰ ਰਾਜਵਿੰਦਰ ਘਾਲੀ ਦੀ ਕੋਟਕਪੁਰਾ ਨੇੜੇ ਖੋਤਾਂ ਵਿਚੋਂ ਲਾਸ਼ ਮਿਲੀ ਹੈ। ਪੁਲਿਸ ਮੁਤਾਬਕ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਜਾਪਦਾ ਹੈ। ਘਾਲੀ ਨਾਬਾਲਿਗ ਵਿਦਿਆਰਥਣ ਅਗਵਾ ਕਾਂਡ ਵਿਚ ਸਜਾ ਭੁਗਤ ਰਿਹਾ ਸੀ ਤੇ ਜੇਲ੍ਹ ਵਿਚੋਂ ਪੈਰੋਲ ਉਤੇ ਬਾਹਰ ਆਇਆ ਸੀ।

ਥਾਣਾ ਸਿਟੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਖੇਤਾਂ 'ਚ ਨੌਜਵਾਨ ਦੀ ਲਾਸ਼ ਪਈ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਘਾਲੀ ਫਰੀਦਕੋਟ ਅਗਵਾ ਕਾਂਡ 'ਚ ਸ਼ਾਮਲ ਸੀ ਜਿਸ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਹੈ। ਕਰੀਬ ਚਾਰ ਮਹੀਨੇ ਪਹਿਲਾ 20 ਅਗਸਤ ਨੂੰ ਸੀਆਈਏ ਸਟਾਫ ਵੱਲੋਂ ਘਾਲੀ ਨੂੰ ਤਿੰਨ ਸਾਥੀਆਂ ਸਮੇਤ ਨਾਜਾਇਜ਼ ਹਥਿਆਰਾਂ ਨਾਲ ਗਿ੍ਫਤਾਰ ਸੀ ਤੇ ਉਹ ਜ਼ਮਾਨਤ 'ਤੇ ਸੀ।

ਪੁਲਿਸ ਰਿਕਾਰਡ ਅਨੁਸਾਰ ਉਸ ਖ਼ਿਲਾਫ਼ ਕਤਲ, ਇਰਾਦਾ ਕਤਲ, ਲੁੱਟ-ਖੋਹ, ਚੋਰੀਆਂ ਤਹਿਤ ਅੱਠ ਮਾਮਲੇ ਅਦਾਲਤ 'ਚ ਚੱਲ ਰਹੇ ਸਨ। ਸਾਲ 2013 'ਚ ਫਰੀਦਕੋਟ ਦੇ ਅਗਵਾ ਕਾਂਡ 'ਚ ਉਸ ਦਾ ਨਾਂ ਮੁੱਖ ਦੋਸ਼ੀਆਂ 'ਚ ਸ਼ਾਮਲ ਸੀ ਤੇ ਉਸ ਨੂੰ ਸੱਤ ਸਾਲ ਦੀ ਕੈਦ ਹੋਈ ਸੀ।
First published: December 11, 2019
ਹੋਰ ਪੜ੍ਹੋ
ਅਗਲੀ ਖ਼ਬਰ