ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ, ਖੇਤ 'ਚ ਖੂਨ ਨਾਲ ਲਥਪਥ ਮਿਲੀ ਲਾਸ਼

ਘਾਲੀ ਨਬਾਲਿਗ ਕੁੜੀ ਨੂੰ ਅਗਵਾ ਕਰਨ ਦੇ ਬਹੁਚਰਚਿਤ ਕੇਸ ਵਿੱਚ ਸ਼ਾਮਲ ਸੀ ਤੇ ਜੇਲ੍ਹ 'ਚੋਂ ਪੈਰੋਲ ਤੇ ਬਾਹਰ ਆਇਆ ਸੀ। ਜਿਸਦੀ ਲਾਸ਼ ਕੋਟਕਪੁਰਾ ਨੇੜੇ ਖੇਤਾਂ ਚੋਂ ਬਰਾਮਦ ਹੋਈ ਹੈ।

ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ, ਖੇਤ 'ਚ ਖੂਨ ਨਾਲ ਲਥਪਥ ਮਿਲੀ ਲਾਸ਼

  • Share this:

    ਫਰੀਦਕੋਟ 'ਚ ਗੈਂਗਸਟਰ ਘਾਲੀ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ। ਘਾਲੀ ਨਬਾਲਿਗ ਕੁੜੀ ਨੂੰ ਅਗਵਾ ਕਰਨ ਦੇ ਬਹੁਚਰਚਿਤ ਕੇਸ ਵਿੱਚ ਸ਼ਾਮਲ ਸੀ ਤੇ ਜੇਲ੍ਹ 'ਚੋਂ ਪੈਰੋਲ ਤੇ ਬਾਹਰ ਆਇਆ ਸੀ। ਜਿਸਦੀ ਲਾਸ਼ ਕੋਟਕਪੁਰਾ ਨੇੜੇ ਖੇਤਾਂ ਚੋਂ ਬਰਾਮਦ ਹੋਈ ਹੈ। ਪੁਲਿਸ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

    ਜਿਕਰਯੋਗ ਹੈ ਕਿ 2012 ਵਿੱਚ ਕੁਝ ਲੋਕਾਂ ਵੱਲੋਂ ਇਕ ਨਾਬਾਲਗ ਵਿਦਿਆਰਥਣ ਨੂੰ ਉਸਦੇ ਘਰ ਤੋਂ ਹੀ ਅਗਵਾ ਕੀਤਾ ਗਿਆ ਸੀ ਤੇ ਇਸ ਦੌਰਾਨ ਘਾਲੀ ਵੱਲੋਂ ਮੌਕੇ ਤੇ ਫਾਇਰਿੰਗ ਵੀ ਕੀਤੀ ਗਈ ਸੀ। ਲੜਕੀ ਦੀ ਮਾਂ ਤੇ ਬਾਪ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਪੁਲਿਸ ਮੁਤਾਬਿਕ ਘਾਲੀ ਅਗਵਾ ਕਾਂਡ ਦੇ ਮੁੱਖ ਮੁਲਜ਼ਮ ਦਾ ਸਾਥੀ ਸੀ, ਜਿਸ 'ਤੇ 13 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਸਨ। ਜਿਸ ਵਿਚ ਕਤਲ ਦਾ ਮਾਮਲਾ ਵੀ ਸ਼ਾਮਿਲ ਹੈ।
    Published by:Sukhwinder Singh
    First published: