ਗੈਂਗਸਟਰ ਸੁਖਪ੍ਰੀਤ ਬੁੱਢਾ ਰੋਮਾਨੀਆ 'ਚ ਗ੍ਰਿਫਤਾਰ

News18 Punjab
Updated: August 17, 2019, 12:50 PM IST
ਗੈਂਗਸਟਰ ਸੁਖਪ੍ਰੀਤ ਬੁੱਢਾ ਰੋਮਾਨੀਆ 'ਚ ਗ੍ਰਿਫਤਾਰ
News18 Punjab
Updated: August 17, 2019, 12:50 PM IST
ਖ਼ਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਨੂੰ ਰੋਮਾਨੀਆ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਢਾ ਦੀ ਰੋਮਾਨੀਆ ਵਿਚ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ਪੁਲਿਸ ਨੇ ਇੰਟਰਪੋਲ ਤੱਕ ਪਹੁੰਚ ਕਰ ਕੇ ਬੁੱਢਾ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।

ਸੂਤਰਾਂ ਤੋਂ ਖਬਰ ਮਿਲੀ ਹੈ ਕਿ ਸੁਖਪ੍ਰੀਤ ਸਿੰਘ ਬੁੱਢਾ ਨੂੰ ਚਾਰ–ਪੰਜ ਦਿਨ ਪਹਿਲਾਂ ਰੋਮਾਨੀਆ ਦੇ ਇਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਸੁਖਪ੍ਰੀਤ ਸਿੰਘ ਬੁੱਢਾ ਨੇ ਆਪਣੇ ਸੰਪਰਕ ਤੇ ਸਬੰਧ ਕੁਝ ਖ਼ਾਲਿਸਤਾਨ–ਪੱਖੀ ਤੱਤਾਂ ਨਾਲ ਵੀ ਕਾਇਮ ਕਰ ਲਏ ਸਨ। ਦੱਸਣਯੋਗ ਹੈ ਕਿ ਸੁਖਪ੍ਰੀਤ ਸਿੰਘ ਬੁੱਢਾ ਨੇ 20 ਮਾਰਚ, 2011 ਨੂੰ ਆਪਣੇ ਹੀ ਪਿੰਡ ਕੁੱਸਾ (ਮੋਗਾ) 'ਚ ਇਕ ਕਤਲ ਕੀਤਾ ਸੀ। ਇਸ ਕਤਲ–ਕੇਸ ਵਿਚ ਉਸ ਨੂੰ 5 ਅਗਸਤ, 2015 ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਗਲੇ ਸਾਲ 2016 ਦੌਰਾਨ ਉਹ ਪੈਰੋਲ ਦੌਰਾਨ ਫ਼ਰਾਰ ਹੋ ਗਿਆ ਸੀ। ਫਿਰ ਉਸ ਨੂੰ ਭਗੌੜਾ ਵੀ ਐਲਾਨ ਦਿੱਤਾ ਗਿਆ ਸੀ।

Loading...
ਇਸ ਤੋਂ ਇਲਾਵਾ ਜੂਨ 2017 ਦੌਰਾਨ ਸੁਖਪ੍ਰੀਤ ਸਿੰਘ ਬੁੱਢਾ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਇਕ ਪੋਲਟਰੀ–ਫਾਰਮ ਦੇ ਮਾਲਕ ਹਰਦੇਵ ਸਿੰਘ ਗੋਗੀ ਜਟਾਣਾ ਵਾਸੀ ਰਾਮਪੁਰਾ ਫੂਲ ਦਾ ਕਤਲ ਕਰ ਦਿੱਤਾ ਸੀ।
First published: August 17, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...