Home /News /punjab /

ਜਲੰਧਰ 'ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ,ਇੱਕ ਹੋਰ ਗੈਂਗਸਟਰ ਦਾ ਨਾਮ ਦਾ ਆਇਆ ਸਾਹਮਣੇ

ਜਲੰਧਰ 'ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ,ਇੱਕ ਹੋਰ ਗੈਂਗਸਟਰ ਦਾ ਨਾਮ ਦਾ ਆਇਆ ਸਾਹਮਣੇ

ਪੁਲਿਸ ਰਿਮਾਂਡ ਦੌਰਾਨ ਇੱਕ ਹੋਰ ਗੈਂਗਸਟਰ ਦੇ ਨਾਮ ਦਾ ਹੋਇਆ ਖੁਲਾਸਾ

ਪੁਲਿਸ ਰਿਮਾਂਡ ਦੌਰਾਨ ਇੱਕ ਹੋਰ ਗੈਂਗਸਟਰ ਦੇ ਨਾਮ ਦਾ ਹੋਇਆ ਖੁਲਾਸਾ

ਜਲੰਧਰ 'ਚ ਗ੍ਰਿਫਤਾਰ ਕੀਤੇ ਗਏ 5 ਗੈਂਗਸਟਰਾਂ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਗੈਂਗਸਟਰ ਲਵਪ੍ਰੀਤ ਅਤੇ ਮਨਪ੍ਰੀਤ ਲੰਡਾ ਅਤੇ ਰਿੰਦਾ ਦੇ ਇਸ਼ਾਰੇ 'ਤੇ ਪੰਜਾਬ ਵਿੱਚ ਕਾਫੀ ਸਰਗਰਮ ਰਹਿੰਦੇ ਸਨ।ਇਨ੍ਹਾਂ ਗੈਗਸਟਰਾਂ ਵਿੱਚੋਂ ਦੋ ਗੈਂਗਸਟਰਾਂ ਨੂੰ ਦਿੱਲੀ ਪੁਲਿਸ ਪੁੱਛਗਿੱਛ ਦੇ ਲਈ ਆਪਣੇ ਨਾਲ ਦਿੱਲੀ ਲੈ ਗਈ ਹੈ।ਜਦਕਿ ਬਾਕੀ ਦੇ 3 ਮੁਲਜ਼ਮ ਪੰਜਾਬ ਪੁਲਿਸ ਦੀ ਰਿਮਾਂਡ ਉੱਤੇ ਹਨ।

ਹੋਰ ਪੜ੍ਹੋ ...
  • Share this:

ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 5 ਗੈਂਗਸਟਰਾਂ ਨੇ  ਪੁਲਿਸ ਦੀ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਗੈਂਗਸਟਰ ਲਵਪ੍ਰੀਤ ਅਤੇ ਮਨਪ੍ਰੀਤ ਲੰਡਾ ਅਤੇ ਰਿੰਦਾ ਦੇ ਇਸ਼ਾਰੇ 'ਤੇ ਪੰਜਾਬ ਵਿੱਚ ਕਾਫੀ ਸਰਗਰਮ ਰਹਿੰਦੇ ਸਨ।ਇਨ੍ਹਾਂ ਗੈਗਸਟਰਾਂ ਵਿੱਚੋਂ ਦੋ ਗੈਂਗਸਟਰਾਂ ਨੂੰ ਦਿੱਲੀ ਪੁਲਿਸ ਪੁੱਛਗਿੱਛ ਦੇ ਲਈ ਆਪਣੇ ਨਾਲ ਦਿੱਲੀ ਲੈ ਗਈ ਹੈ।ਜਦਕਿ ਬਾਕੀ ਦੇ 3 ਮੁਲਜ਼ਮ ਪੰਜਾਬ ਪੁਲਿਸ ਦੀ ਰਿਮਾਂਡ ਉੱਤੇ ਹਨ।

ਪੰਜਾਬ ਪੁਲਿਸ ਦਾ ਬਰਖਾਸਤ ਕਾਂਸਟੇਬਲ ਹੈ ਲਵਪ੍ਰੀਤ

ਇਨ੍ਹਾਂ ਗੈਂਗਸਟਰਾਂ ਵਿੱਚੋਂ ਇੱਕ ਗੈਂਗਸਟਰ ਜਿਸ ਦਾ ਨਾਲ ਲਵਪ੍ਰੀਤ ਹੈ ਉਹ ਪੰਜਾਬ ਪੁਲਿਸ ਦਾ ਇੱਕ ਬਰਖਾਸਤ ਕਾਂਸਟੇਬਲ ਹੈ। ਦਰਅਸਲ ਪੁਲਿਸ ਦੇ ਮੁਤਾਬਕ ਲਵਪ੍ਰੀਤ ਦਾ ਅਸਲਾ ਸਪਲਾਈ ਕਰਨ ਦੇ ਵਿੱਚ ਵਿੱਚ ਰਿੰਦਾ ਨਾਲ ਸਿੱਧਾ ਸਬੰਧ ਹੈ।

ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੀ ਸੀ ਏਕੇ 47

ਪੁਲਿਸ ਵੱਲੋਂ ਗੈਂਗਸਟਰਾਂ ਤੋਂ ਕੀਤੀ ਗਈ ਪੁੱਛਗਿੱਛ ਤੋਂ ਇਹ ਗੱਲ ਨਿੱਕਲ ਕੇ ਸਾਹਮਣੇ ਆਈ ਹੈ ਕਿ ਗੈਂਗਸਟਰਾਂ ਨੂੰ ਜੋ ਏਕੇ 47 ਮੁਹੱਈਆ ਕਰਵਾਈ ਗਈ ਸੀ ਉਹ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਲਿਆਂਦੀ ਗਈ ਸੀ।

ਵਿਜੇ ਨਾਮ ਦੇ ਇੱਕ ਹੋਰ ਗੈਂਗਸਟਰ ਦੇ ਨਾਮ ਦਾ ਹੋਇਆ ਖੁਲਾਸਾ

ਪੁੱਛਗਿੱਛ ਦੌਰਾਨ ਇੱਕ ਹੋਰ ਗੈਂਗਸਟਰ ਦਾ ਨਾਮ ਵੀ ਸਾਹਮਣੇ ਆਇਆ ਹੈ,ਜਿਸ ਦਾ ਨਮ ਵਿਜੇ ਦੱਸਿਆ ਜਾ ਰਿਹਾ ਹੈ । ਪੁਲਿਸ ਦੇ ਮੁਤਾਬਕ ਵਿਜੇ ਨਾਮ ਦੇ ਇਸ ਗੈਂਗਸਟਰ ਉੱਤੇ ਤਸਕਰੀ ਦੇ ਸਣੇ ਵੱਖ-ਵੱਖ 10 ਮਾਮਲੇ ਦਰਜ਼ ਹਨ। ਪੁਲਿਸ ਨੂੰ ਪੁੱਛਗਿੱਛ ਦੌਰਾਨ ਇਨ੍ਹਾਂ ਗੈਂਗਸਟਰਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਜਲੰਧਰ ਦੇ ਭੋਗਪੁਰ ਤੋਂ ਗ੍ਰਿਫਤਾਰ ਕੀਤੇ ਸਨ 5 ਗੈਂਗਸਟਰ

ਤੁਹਾਨੂੰ ਦਸ ਦਈਏ ਕਿ ਬੀਤੇ ਦਿਨੀਂ ਜਲੰਧਰ ਅਤੇ ਦਿੱਲੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਜਲੰਧਰ ਦੇ ਪਿੰਡ ਭੋਗਪੁਰ ਥਾਣੇ ਦੇ ਪਿੰਡ ਚੱਕ ਝੰਡੂ ਤੋਂ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਇਨਪੁਟ ਉੱਤੇ ਗੰਨੇ ਦੇ ਖੇਤ ਵਿੱਚ 7 ਘੰਟੇ ਤੱਕ ਡਰੋਨ ਰਾਹੀਂ ਤਲਾਸ਼ੀ ਲਈ ਗਈ ਸੀ।ਮਿਲੀ ਜਾਣਕਾਰੀ ਮੁਤਾਬਕ ਇਹ ਪੰਜੇ ਗੈਂਗਸਟਰ ਦਿੱਲੀ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਸਨ ਅਤੇ ਦਿੱਲੀ ਪੁਲਿਸ ਇੰਸਪੈਕਟਰ ਵਿਕਰਮ ਦਹੀਆ ਦੀ ਅਗਵਾਈ ਵਿੱਚ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਭੋਗਪੁਰ ਦੇ ਪਿੰਡ ਚੱਕ ਝੰਡੂ ਵਿੱਚ ਗੈਂਗਸਟਰ ਖੇਤਾਂ ਵਿੱਚ ਵੜ ਗਏ ਸਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।

Published by:Shiv Kumar
First published:

Tags: Arrested, Gangster, Jalandhar, Murder, Punjab, Punjab Police, Remand, Sidhu Moosewala