Home /News /punjab /

ਸਰਡੰਰ ਕਰਨਾ ਚਾਹੁੰਦੇ ਸੀ ਗੈਂਗਸਟਰ ਰੂਪਾ ਤੇ ਮੰਨੂ, ਐਨਕਾਊਂਟਰ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ..

ਸਰਡੰਰ ਕਰਨਾ ਚਾਹੁੰਦੇ ਸੀ ਗੈਂਗਸਟਰ ਰੂਪਾ ਤੇ ਮੰਨੂ, ਐਨਕਾਊਂਟਰ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ..

ਐਨਕਾਊਂਟਰ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ, ਸਰਡੰਰ ਕਰਨਾ ਚਾਹੁੰਦੇ ਸੀ ਗੈਂਗਸਟਰ ਰੂਪਾ ਤੇ ਮੰਨੂ( ਫਾਈਲ ਫੋਟੋ)

ਐਨਕਾਊਂਟਰ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ, ਸਰਡੰਰ ਕਰਨਾ ਚਾਹੁੰਦੇ ਸੀ ਗੈਂਗਸਟਰ ਰੂਪਾ ਤੇ ਮੰਨੂ( ਫਾਈਲ ਫੋਟੋ)

ਮੰਨਿਆ ਜਾ ਰਿਹਾ ਹੈ ਕਿ ਸ਼ੂਟਰਾਂ ਨੇ ਫੋਨ ਤੇ ਕਿਸੇ ਨਾਲ ਗੱਲ ਕੀਤੀ ਸੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਇਰਾਦਾ ਬਦਲ ਲਿਆ। ਐਨਕਾਊਂਟਰ ਵਾਲੀ ਥਾਂ ਤੋਂ ਪੁਲਿਸ ਨੂੰ ਟੁੱਟੀ ਹੋਈ ਹਾਲਤ ਵਿੱਚ ਇੱਕ ਫੋਨ ਵੀ ਮਿਲਿਆ ਸੀ, ਜਿਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।

  • Share this:
    ਚੰਡੀਗੜ੍ਹ : ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਨੂੰ ਐਨਕਾਊਂਟਰ ਵਿੱਚ ਮਾਰਿਆ ਗਿਆ ਸੀ। ਪਰ ਇਸ ਐਨਕਾਊਂਟਰ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਰੂਪਾ ਤੇ ਮੰਨੂ ਪੱਤਰਕਾਰਾਂ ਸਾਹਮਣੇ ਸਰਡੰਰ ਕਰਨਾ ਚਾਹੁੰਦੇ ਸੀ। ਫਾਇਰਿੰਗ ਰੋਕ ਕੇ ਛੱਤ ਤੋਂ ਪੁਲਿਸ ਨਾਲ ਗੱਲ ਕੀਤੀ ਸੀ ਪਰ ਕੁਝ ਹੀ ਮਿੰਟਾਂ ਚ ਇਰਾਦਾ ਬਦਲਿਆ ਅਤੇ ਮੁੜ ਪੁਲਿਸ 'ਤੇ ਫਾਇਰਿੰਗ ਕੀਤੀ। ਖੁਦ ਮਾਨਸਾ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ।

    ਪੁਲਿਸ ਮੁਤਾਬਕ ਰੂਪਾ ਤੇ ਮੰਨੂ ਨੇ ਪੁਲਿਸ ਨੂੰ 15 ਮਿੰਟ ਰੁਕਣ ਲਈ ਕਿਹਾ ਸੀ ਪਰ ਉਨ੍ਹਾਂ ਦਾ ਇਰਾਦਾ ਬਦਲਿਆ ਅਤੇ 5 ਮਿੰਟ ਬਾਅਦ ਹੀ ਦੁਬਾਰਾ ਫਾਇਰਿੰਗ ਸ਼ੁਰੂ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਸ਼ੂਟਰਾਂ ਨੇ ਫੋਨ ਤੇ ਕਿਸੇ ਨਾਲ ਗੱਲ ਕੀਤੀ ਸੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਇਰਾਦਾ ਬਦਲ ਲਿਆ। ਐਨਕਾਊਂਟਰ ਵਾਲੀ ਥਾਂ ਤੋਂ ਪੁਲਿਸ ਨੂੰ ਟੁੱਟੀ ਹੋਈ ਹਾਲਤ ਵਿੱਚ ਇੱਕ ਫੋਨ ਵੀ ਮਿਲਿਆ ਸੀ, ਜਿਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।

    15 ਮਿੰਟ ਤੱਕ ਪੁਲਿਸ ਸਰੰਡਰ ਕਰਨ ਦਾ ਇੰਤਜ਼ਾਰ ਕਰਦੀ ਰਹੀ ਅਤੇ ਥੋੜ੍ਹੀ ਦੇਰ ਬਾਅਦ ਦੋਵੇਂ ਗੈਂਗਸਟਰਾਂ ਨੇ ਆਪਣਾ ਮਨ ਬਦਲ ਲਿਆ। ਗੈਂਗਸਟਰਾਂ ਨੇ ਦੁਬਾਰਾ ਪੁਲਿਸ 'ਤੇ ਫਾਇਰਿੰਗ ਕੀਤੀ।
    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਇੱਕ ਘੰਟਾ  ਗੋਲੀਆਂ ਚੱਲੀਆਂ। ਸ਼ੁਰੂਆਤ 'ਚ ਗੈਂਗਸਟਰਾਂ ਨੇ ਭਾਰੀ ਫਾਇਰਿੰਗ ਕੀਤੀ। ਪੁਲਿਸ ਨੂੰ ਸ਼ੱਕ ਹੈ ਕਿ, ਕਿ ਕਿਸੇ ਦੂਸਰੇ ਗੈਂਗਸਟਰ ਨੇ ਫੋਨ 'ਤੇ ਉਨ੍ਹਾਂ ਨੂੰ ਸਰੰਡਰ ਕਰਨ ਤੋਂ ਰੋਕਿਆ ਸੀ।

    ਐਨਕਾਉਂਟਰ ਤੋਂ ਪਹਿਲਾਂ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਵੱਲੋਂ ਗੋਲਡੀ ਬਰਾੜ ਨੂੰ ਫੋਨ ਕੀਤਾ ਗਿਆ ਸੀ। ਹਾਲਾਂਕਿ ਗੋਲਡੀ ਬਰਾੜ ਵੱਲੋਂ ਦੋਵਾਂ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਸੀ ਪਰ ਦੋਵਾਂ ਨੇ ਉਸ ਦੀ ਗੱਲ ਨਹੀਂ ਮੰਨੀ ਤੇ ਕਿਹਾ ਕਿ "ਅਸੀਂ ਆਪਣੀ ਆਖਰੀ ਪਰਫਾਰਮੈਂਸ ਦਿਖਾਵਾਂਗੇ"। ਗੋਲਡੀ ਬਰਾੜ ਨੇ ਇਕ ਪੋਸਟ ਪਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
    Published by:Sukhwinder Singh
    First published:

    Tags: Encounter, Gangsters, Punjab Police, Sidhu moosewala murder case

    ਅਗਲੀ ਖਬਰ