Home /News /punjab /

ਗੈਂਗਵਾਰ ਦੀ ਦਸਤਕ! ਬੰਬੀਹਾ ਗਰੁੱਪ ਤੇ ਗੋਲਡੀ ਬਰਾੜ ਨੇ ਇੱਕ-ਦੂਜੇ ਨੂੰ ਦਿੱਤੀ ਧਮਕੀ; ਚਿੰਤਾ ਨਾ ਕਰੋ ਆਉਣ ਵਾਲਾ ਸਮਾਂ...

ਗੈਂਗਵਾਰ ਦੀ ਦਸਤਕ! ਬੰਬੀਹਾ ਗਰੁੱਪ ਤੇ ਗੋਲਡੀ ਬਰਾੜ ਨੇ ਇੱਕ-ਦੂਜੇ ਨੂੰ ਦਿੱਤੀ ਧਮਕੀ; ਚਿੰਤਾ ਨਾ ਕਰੋ ਆਉਣ ਵਾਲਾ ਸਮਾਂ...

ਗੈਂਗਵਾਰ ਦੀ ਦਸਤਕ! ਬੰਬੀਹਾ ਗਰੁੱਪ ਤੇ ਗੋਲਡੀ ਬਰਾੜ ਨੇ ਇੱਕ-ਦੂਜੇ ਨੂੰ ਦਿੱਤੀ ਧਮਕੀ; ਚਿੰਤਾ ਨਾ ਕਰੋ ਆਉਣ ਵਾਲਾ ਸਮਾਂ...

ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਵਿੱਚ ਗੈਂਗਵਾਰ ਨੂੰ ਲੈਕੇ ਦੋ ਵਾਰੀ ਖਦਸ਼ਾ ਜ਼ਾਹਰ ਕਰ ਚੁਕੀਆਂ ਹਨ ਅਤੇ ਨਾਲ ਹੀ ਪੰਜਾਬ ਦੇ ਡੀਜੀਪੀ ਇਸ ਬਾਰੇ ਚੌਕਸ ਵੀ ਕੀਤਾ ਹੈ। ਇਸ ਤੋਂ ਬਾਅਦ ਭਾਵੇਂ ਪੰਜਾਬ ਪੁਲਿਸ  ਵੀ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ। ਪਰਤੂੰ ਇਸ ਦੇ ਬਾਵਜੂਦ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ਉਤੇ ਪਾਈ ਇੱਕ ਦੂਜੇ ਧਮਕੀ ਭਰੀ ਪੋਸਟ ਵੇਖੀ ਜਾ ਸਕਦੀ ਹੈ। 

ਹੋਰ ਪੜ੍ਹੋ ...
  • Share this:
    ਚੰਡੀਗੜ੍ਹ- ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਵਿੱਚ ਗੈਂਗਵਾਰ ਨੂੰ ਲੈਕੇ ਦੋ ਵਾਰੀ ਖਦਸ਼ਾ ਜ਼ਾਹਰ ਕਰ ਚੁਕੀਆਂ ਹਨ ਅਤੇ ਨਾਲ ਹੀ ਪੰਜਾਬ ਦੇ ਡੀਜੀਪੀ ਇਸ ਬਾਰੇ ਚੌਕਸ ਵੀ ਕੀਤਾ ਹੈ। ਇਸ ਤੋਂ ਬਾਅਦ ਭਾਵੇਂ ਪੰਜਾਬ ਪੁਲਿਸ  ਵੀ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ। ਪਰਤੂੰ ਇਸ ਦੇ ਬਾਵਜੂਦ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ਉਤੇ ਪਾਈ ਇੱਕ ਦੂਜੇ ਧਮਕੀ ਭਰੀ ਪੋਸਟ ਵੇਖੀ ਜਾ ਸਕਦੀ ਹੈ।



    ਤਾਜਾ ਮਾਮਲੇ ਵਿੱਚ ਅੱਜ ਇੱਕ ਵਾਰ ਫੇਰ ਦਵਿੰਦਰ ਬੰਬੀਹਾ ਗਰੁਪ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਗੋਲਡੀ ਬਰਾੜ ਨੂੰ ਲਲਕਾਰਿਆ ਹੈ। ਪੋਸਟ ਵਿੱਚ ਲਿਖਿਆ ਹੈ ਕਿ ਅਸੀਂ ਤੇਰੇ ਵਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਤੂ ਕਿਹੋ ਜਿਹਾ ਬੰਦਾ ਹੈ। ਤੂੰ ਗਰੀਬ ਪਰਿਵਾਰਾਂ ਦੇ ਪੁੱਤਾਂ ਨੂੰ ਲਾਲਚ ਦੇ ਕੇ ਆਪਣੇ ਵੱਲ ਖਿਚਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੀ ਕੁਝ ਸਾਰ ਵੀ ਨਹੀਂ ਲੈਂਦਾ ਹੈ। ਤੂੰ ਕੈਨਡਾ ਜਾ ਕੇ ਵੱਡਾ ਗੈਂਗਸਟਰ ਬਣ ਗਿਆ ਹੈ। ਚੰਡੀਗੜ੍ਹ ਵਿੱਚ ਤੇਰੇ ਬਾਰੇ ਹਰ ਕੋਈ ਜਾਣਦਾ ਹੈ। ਤੂੰ ਕੁਮੈਂਟ ਪੜ੍ਹ ਲਿਆ ਕਰ ਕਿ ਤੈਨੂੰ ਕਿਸ ਤਰ੍ਹਾਂ ਦੀਆਂ ਗਾਲਾਂ ਪੈਂਦੀਆਂ ਹਨ। ਪਰ ਤੂੰ ਚਿੰਤਾ ਨਾ ਕਰ ਇਸ ਵਾਰੀ ਤੈਨੂੰ ਮਾਰ ਕੇ ਅਸੀ ਪੋਸਟ ਪਾਵਾਂਗੇ। ਫੇਰ ਤੈਨੂੰ ਦੱਸਾਂਗੇ ਵੇਟ ਐਂਡ ਵਾਚ। ਤੂੰ ਚਿੰਤਾ ਨਾ ਕਰ ਆਉਣ ਵਾਲੇ ਸਮੇਂ ਵਿੱਚ ਤੈਨੂੰ ਪਤਾ ਲੱਗ ਜਾਵੇਗਾ। ਬਾਕੀ ਇਸ ਵਿੱਚ ਲਿਖਿਆ ਹੈ।

    ਇਸ ਦੇ ਜਵਾਬ ਵਿੱਚ ਗੋਲਡੀ ਬਰਾੜ ਨੇ ਪੋਸਟ ਕੀਤੀ ਹੈ। ਇਹ ਪੋਸਟ ਬੰਬੀਹਾ ਗਰੁਪ ਦੀ ਪੋਸਟ ਤੋਂ ਥੋੜੀ ਦੇਰ ਬਾਅਦ ਆਈ ਹੈ।- ਕੀ ਹਾਲ ਚਾਲ ਮੇਰੇ ਸਾਰੇ ਵੀਰਾਂ ਭਰਾਵਾ ਦਾ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਹੋਵੋਗੇ। ਮੈਂ ਗੋਲਡੀ ਬਰਾੜ ਉਹਨਾਂ ਵਾਸਤੇ ਇਹ ਪੋਸਟ ਪਵਾ ਰਿਹਾ ਜਿਹੜੇ ਬੇਗਾਨੀ ਸ਼ੈਅ ਤੇ ਆਪਣੀਆਂ ਮੁੱਛਾ ਮਨਵਾਉਂਦੇ ਹਨ ਮੈਂ ਇਹ ਦਸ ਦੇਣਾ ਚਾਉਂਦਾ ਆ ਮਰਨਾ ਜਿਊਣਾ ਇਸ ਅਕਾਲ ਪੁਰਖ ਦੇ ਹੱਥ ਵਿੱਚ ਹੁੰਦਾ ਹੈ,ਆਪਣੀ ਇਕ ਝੂਠੀ ਸ਼ੋਸ਼ੇ ਬਾਜੀ ਲਈ ਤੇ ਆਪਣੀ ਫੁਕਰ ਪੰਥੀ ਲਈ ਤੇ ਝੂਠੀ ਬੱਲੇ ਬੱਲੇ ਲਈ ਕਿਸੇ ਦਾ ਕਤਲ ਆਪਣੇ ਸਿਰ ਨਾ ਮੜੋ ਜਿਵੇਂ(Sandeep bishnoi) ਤੁਸੀ ਬਾਕੀ ਗੱਲਾਂ ਕਰਦੇ ਓ ਸਰਪ੍ਰਾਈਜ਼ ਦੇਣ ਦਿਆ ਅੱਜ ਤੱਕ ਤੁਹਾਨੂੰ ਸਰਪ੍ਰਾਈਜ਼ ਦਿੱਤੇ ਆ ਤੇ ਅੱਗੇ ਸਰਪ੍ਰਾਈਜ਼ ਹੀ ਮਿਲਣਗੇ। 
    Published by:Ashish Sharma
    First published:

    Tags: Bambiha, Gangsters, Goldy brar, Lawrence Bishnoi, Punjab Police

    ਅਗਲੀ ਖਬਰ