ਗੈਂਗਸਟਰ ਬਾਬਾ ਪਹਿਲਾਂ ਵੀ ਰਹਿ ਚੁੱਕਿਆ ਹੈ PGI 'ਚ ਦਾਖਿਲ


Updated: July 12, 2018, 4:26 PM IST
ਗੈਂਗਸਟਰ ਬਾਬਾ ਪਹਿਲਾਂ ਵੀ ਰਹਿ ਚੁੱਕਿਆ ਹੈ PGI 'ਚ ਦਾਖਿਲ

Updated: July 12, 2018, 4:26 PM IST
ਪੰਜਾਬ ਦੇ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਢਾਹਾਂ ਉਰਫ਼ ਬਾਬਾ ਨੂੰ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਓਪਰੇਸ਼ਨ ਦੌਰਾਨ ਬੀਤੀ 9 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਹੈ| ਦਿਲਪ੍ਰੀਤ ਬਾਬੇ ਦੀ ਗ੍ਰਿਫ਼ਤਾਰੀ ਦੇ ਦੌਰਾਨ ਉਸ ਦੀ ਲੱਤ ਉੱਤੇ ਗੋਲ਼ੀ ਲੱਗੀ ਜਿਸਤੋਂ ਬਾਅਦ ਉਸ ਨੂੰ PGI ਦਾਖਿਲ ਕਰਾਇਆ ਗਿਆ| ਗੈਂਗਸਟਰ ਬਾਬੇ ਦੇ ਖ਼ਿਲਾਫ਼ ਕਈ ਵੱਡੀਆਂ ਗੱਲਾਂ ਸਾਹਮਣੇ ਆਇਆ ਹਨ|

ਦਿਲਪ੍ਰੀਤ ਬਾਬਾ ਪਹਿਲਾ ਵੀ ਡਰੱਗ ਦੀ ਜ਼ਿਆਦਾ ਦੋਜ਼ ਲੈਣ ਕਾਰਨ PGI ਵਿੱਚ ਦਾਖਲ ਰਹਿ ਚੁੱਕਿਆ ਹੈ| ਇਹ ਵੱਡਾ ਖ਼ੁਲਾਸਾ ਉਸ ਦੀ ਮਹਿਲਾ ਮਿੱਤਰ ਨੇ ਦਿੱਤਾ ਹੈ| ਬਾਬੇ ਦੀ ਮਹਿਲਾ ਮਿੱਤਰ ਦੇ ਮੁਤਾਬਿਕ ਦਿਲਪ੍ਰੀਤ ਕੁੱਝ ਦਿਨ ਪਹਿਲਾ ਨਸ਼ੇ ਦੀ ਓਵਰ ਦੋਜ਼ ਹੋਣ ਦੇ ਕਾਰਨ ਘਰ ਦੇ ਬਾਹਰ ਹੀ ਡਿਗ ਗਿਆ ਸੀ ਜਿਸਤੋਂ ਬਾਅਦ ਉਸ ਨੂੰ PGI ਵਿਖੇ ਦਾਖਲ ਕਰਾਇਆ ਗਿਆ| ਜਾਣਕਾਰੀ ਮੁਤਾਬਿਕ ਬਾਬਾ PGI ਦੋ ਦਿਨ ਲਈ ਦਾਖਿਲ ਰਿਹਾ ਸੀ ਜਿੱਥੇ ਉਸ ਦਾ ਇਲਾਜ ਚੱਲਿਆ|
First published: July 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...