ਗੜਸ਼ੰਕਰ: ਵਿਦੇਸ ਭੇਜਣ ਦੇ ਨਾਮ 'ਤੇ ਏਜੰਟ ਨੇ ਨੌਜਵਾਨ ਨਾਲ ਕੀਤੀ ਲੱਖਾਂ ਦੀ ਠੱਗੀ

News18 Punjabi | News18 Punjab
Updated: May 16, 2021, 12:39 PM IST
share image
ਗੜਸ਼ੰਕਰ: ਵਿਦੇਸ ਭੇਜਣ ਦੇ ਨਾਮ 'ਤੇ ਏਜੰਟ ਨੇ ਨੌਜਵਾਨ ਨਾਲ ਕੀਤੀ ਲੱਖਾਂ ਦੀ ਠੱਗੀ
ਮਾਮਲੇ ਬਾਰੇ ਜਾਣਕਾਰੀ ਦਿੰਦਾ ਹੋਇਆ ਪੀੜਤ

  • Share this:
  • Facebook share img
  • Twitter share img
  • Linkedin share img
ਸੰਜੀਵ ਕੁਮਾਰ

ਗੜ੍ਹਸ਼ੰਕਰ -ਜਿੱਥੇ ਪੰਜਾਬ ਦੇ ਵਿੱਚ ਰੋਜ਼ਗਾਰ ਨਾ ਮਿਲਣ ਦੇ ਕਾਰਣ ਨੌਜਵਾਨ ਵਿਦੇਸ਼ਾ ਦੀ ਚਮਕ ਦੇਖ ਕੇ ਵਿਦੇਸਾ ਦਾ ਰੁੱਖ ਕਰ ਰਹੇ ਨੇ ਅਤੇ ਵੱਧ ਪੈਸਾ ਕਮਾਉਣ ਦੇ ਮਕਸਦ ਨਾਲ ਜਿੱਥੇ ਸੂਬੇ ਭਰ ਦੇ ਨੌਜਵਾਨ ਵਿਦੇਸ਼ਾ ਨੂੰ ਜਾ ਰਹੇ ਹਨ, ਉੱਥੇ ਹੀ ਪੰਜਾਬ ਦੇ ਕੁੱਝ ਨੋਜਵਾਨ ਏਜੰਟਾ ਦੇ ਧੱਕੇ ਚ ਆ ਕੇ ਆਪਣੀ ਜਮਾ ਪੂੰਜੀ ਨੂੰ ਵੀ ਬਰਬਾਦ ਕਰ ਰਹੇ ਹਨ।

ਅਹਿਜਾ ਹੀ ਮਾਮਲਾ ਸਾਹਮਣੇ ਆਇਆ ਗੜਸ਼ੰਕਰ ਦੇ ਪਿੰਡ ਬਡੇਸਰੋਂ ਦਾ ਜਿਥੇ ਦੇ ਰਛਪਾਲ ਸਿੰਘ ਪੁੱਤਰ ਜੋਗਿੰਦਰ ਪਾਲ ਨਾਲ ਬੇਟੇ ਨੂੰ ਕਨੇਡਾ ਭੇਜਣ ਦੇ ਨਾਂ ਤੇ 4 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਤਨੌਰ ਬਸ ਅੱਡੇ ਦੇ ਦੁਕਾਨ ਹੈ ਉੱਥੇ ਮਨਜੀਤ ਸਿੰਘ ਉਰਫ਼ ਰਿੰਕੂ ਪਿੰਡ ਸਤਨੌਰ ਦਾ ਆਉਂਦਾ ਜਾਂਦਾ ਸੀ ਤਾਂ ਉਨ੍ਹੇਂ ਦੱਸਿਆ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਜਦੋਂ ਰਛਪਾਲ ਸਿੰਘ ਨੇ ਆਪਣੇ ਬੇਟੇ ਨੂੰ ਕਨੇਡਾ ਭੇਜਣ ਦੀ ਗੱਲ ਕਹੀ ਤਾਂ ਉਹ ਮੰਨ ਗਿਆ ਅਤੇ ਕਨੇਡਾ ਜਾਣਾ ਦਾ ਸੌਦਾ 11 ਲੱਖ ਦਾ ਹੋਇਆ ਜਿਸਦੇ ਵਿੱਚੋ ਮਨਜੀਤ ਸਿੰਘ ਨੇ 4 ਲੱਖ ਰੁਪਏ ਮੌਕੇ ਤੇ ਲੈ ਲਏ ਅਤੇ ਬਾਕੀ ਬਾਅਦ ਵਿੱਚ ਲੈਣ ਦੀ ਗੱਲ ਕਹੀ।  ਰਛਪਾਲ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਮਨਜੀਤ ਸਿੰਘ ਨੂੰ ਨਾ ਤਾਂ ਕਨੇਡਾ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਿਸ ਮੋੜੇ, ਜਿਸਦੀ ਸ਼ਿਕਾਇਤ ਉਨ੍ਹਾਂ ਐਸ ਐਸ ਪੀ ਹੁਸ਼ਿਆਰਪੁਰ ਨੂੰ ਦਿੱਤੀ ਹੈ ਅਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਜਦੋਂ ਇਸ ਮਾਮਲੇ ਵਾਰੇ ਥਾਣਾ ਗੜ੍ਹਸ਼ੰਕਰ ਦੇ ਐਸ ਐਚ ਓ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਏਜੇਂਟ ਦੇ ਉੱਪਰ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Published by: Ashish Sharma
First published: May 15, 2021, 9:21 PM IST
ਹੋਰ ਪੜ੍ਹੋ
ਅਗਲੀ ਖ਼ਬਰ