(ਸੰਜੀਵ ਕੁਮਾਰ)
ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਭਾਰਟਾ ਗਣੇਸ਼ਪੁਰ ਦੇ ਇੱਕ ਕਿਸਾਨ ਨੇ ਆਪਣੇ ਖ਼ੇਤਾਂ ਵਿਚ ਪੁੱਤਾਂ ਵਾਂਗੂ ਪਾਲੀ ਕਣਕ ਦੀ 14 ਕਨਾਲ ਪੱਕਣ ਕਿਨਾਰੇ ਖੜੀ ਫ਼ਸਲ ਟਰੈਕਟਰ ਨਾਲ ਵਾਹ ਦਿੱਤੀ। ਜੇਕਰ ਕਿਸਾਨ ਦੇ ਪਰਿਵਾਰਕ ਮੈਂਬਰ ਉਸ ਨੂੰ ਨਾ ਰੋਕਦੇ ਤਾਂ ਉਸ ਨੇ ਪੰਜ ਏਕੜ ਦੇ ਕਰੀਬ ਕਣਕ ਦੀ ਫ਼ਸਲ ਵਾਹ ਦੇਣੀ ਸੀ। ਪਿੰਡ ਵਿਚ ਭਾਜਪਾ ਆਗੂਆਂ ਦੇ ਨਾ ਆਉਣ ਦੇ ਲਗਾਏ ਪੋਸਟਰਾਂ ਤੋਂ ਬਾਅਦ ਭਰੇ ਮਨ ਨਾਲ ਸਿੱਧੇ ਖੇਤਾਂ ਵਿਚ ਆਏ ਕਿਸਾਨ ਨੇ ਆਪਣੀ ਫ਼ਸਲ ਵਾਹੁਣੀ ਸ਼ੁਰੂ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਭਾਰਟਾ ਗਣੇਸ਼ਪੁਰ ਵਿਖ਼ੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇੱਕਠ ਕਰਕੇ ਪਿੰਡ ਵਿਚ ਭਾਜਪਾ ਆਗੂਆਂ ਦੇ ਨਾ ਵੜਨ ਦਾ ਮਤਾ ਪਾ ਕੇ ਪਿੰਡ ਵਿਚ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਪਿੰਡ ਦੇ ਹੀ ਕਿਸਾਨੀ ਬਿੱਲਾਂ ਤੋਂ ਭਰੇ ਪੀਤੇ ਕਿਸਾਨ ਹਰਜੀਤ ਸਿੰਘ ਪੰਧੇਰ ਪੁੱਤਰ ਮਹਿੰਦਰ ਸਿੰਘ ਪੰਧੇਰ ਆਪਣਾ ਟਰੈਕਟਰ ਲੈ ਕੇ ਪਿੰਡ ਪਥਰਾਲਾ ਦੇ ਬਾਹਰਵਾਰ ਆਪਣੀ ਜਮੀਨ ਵਿਚ ਆ ਗਿਆ ਅਤੇ ਪੱਕਣ 'ਤੇ ਖੜੀ ਕਣਕ ਦੀ ਫ਼ਸਲ ਟਰੈਕਟਰ ਨਾਲ ਵਾਹੁਣੀ ਸ਼ੁਰੂ ਕਰ ਦਿੱਤੀੇ | ਮਾਮਲੇ ਦੀ ਸ਼ੰਕਾਂ ਨੂੰ ਲੈ ਕੇ ਉਸ ਦੇ ਭਰਾ ਅਤੇ ਰਿਸ਼ਤੇਦਾਰ ਜਿਨ੍ਹਾਂ ਵਿਚ ਰਣਵੀਰ ਸਿੰਘ ਪੰਧੇਰ (ਲੜਕਾ) ਗੁਰਵਿੰਦਰਜੀਤ ਸਿੰਘ ਪੰਧੇਰ, ਗੁਰਵਿੰਦਰ ਸਿੰਘ ਬੈਂਸ, ਬਲਜਿੰਦਰ ਸਿੰਘ ਪੰਧੇਰ ਅਤੇ ਹੋਰ ਪਿੰਡ ਵਾਸੀ ਉਸ ਦੇ ਪਿੱਛੇ ਆ ਗਏ । ਉਦੋਂ ਤੱਕ ਹਰਜੀਤ ਸਿੰਘ 14 ਕਨਾਲ ਕਣਕ ਦੀ ਫ਼ਸਲ 'ਤੇ ਤਵੀਆਂ ਫ਼ੇਰ ਚੁੱਕਾ ਸੀ।| ਉਸ ਨੂੰ ਨਾ ਰੋਕਦੇ ਤਾਂ ਉਸ ਨੇ ਸਾਰੀ ਫ਼ਸਲ ਤਬਾਹ ਕਰ ਦੇਣੀ ਸੀ | ਪਰਿਵਾਰਕ ਮੈਂਬਰਾਂ ਨੇ ਰਹਿੰਦੀ ਫ਼ਸਲ ਵਿਚ ਪਾਣੀ ਛੱਡ ਕੇ ਬਚਾਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture ordinance, Crops, Punjab